![](https://parvasinewspaper.com/wp-content/uploads/2020/09/Kangana-Ranaut-min-300x169.jpg)
ਮੁੰਬਈ ਪੁਲਿਸ ਕੰਗਨਾ ਦੇ ਡਰੱਗ ਮਾਮਲੇ ਦੀ ਕਰੇਗੀ ਜਾਂਚ
ਮੁੰਬਈ/ਬਿਊਰੋ ਨਿਊਜ਼
ਕੰਗਨਾ ਰਨੌਤ ਤੇ ਮਹਾਰਾਸ਼ਟਰ ਸਰਕਾਰ ਦਰਮਿਆਨ ਤਲਖ਼ੀ ਵਧਦੀ ਹੀ ਜਾ ਰਹੀ ਹੈ। ਦੋਵਾਂ ਧਿਰਾਂ ਨੇ ਇੱਕ-ਦੂਜੇ ਖਿਲਾਫ ਬਹੁਤ ਜ਼ਿਆਦਾ ਜ਼ਹਿਰ ਉਗਲਿਆ। ਧਿਆਨ ਰਹੇ ਕਿ ਕੰਗਨਾ ਨੇ ਭਲਕੇ 9 ਸਤੰਬਰ ਨੂੰ ਮੁੰਬਈ ਪਹੁੰਚਣਾ ਹੈ ਅਤੇ ਉਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਦੌਰਾਨ ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਮੁੰਬਈ ਪੁਲਿਸ ਨੂੰ ਆਦੇਸ਼ ਜਾਰੀ ਕਰਕੇ ਕੰਗਨਾ ਖਿਲਾਫ ਡਰੱਗ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਪਿੱਛੇ ਕਿਹਾ ਜਾ ਰਿਹਾ ਹੈ ਕਿ ਐਕਟਰ ਅਧਿਐਨ ਸੁਮਨ ਨੇ ਇੰਟਰਵਿਊ ਵਿਚ ਕਿਹਾ ਸੀ ਕਿ ਕੰਗਨਾ ਡਰੱਗ ਦਾ ਇਸਤੇਮਾਲ ਕਰਦੀ ਸੀ। ਇਸੇ ਦੌਰਾਨ ਕੰਗਨਾ ਦੇ ਬੰਗਲੇ ‘ਤੇ ਬੀਐੱਮਸੀ ਨੇ ਨਾਜਾਇਜ਼ ਉਸਾਰੀ ਦਾ ਨੋਟਿਸ ਵੀ ਚਿਪਕਾ ਦਿੱਤਾ ਹੈ। ਧਿਆਨ ਰਹੇ ਕਿ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕਸ਼ੀ ਦੇ ਮਾਮਲੇ ਨੂੰ ਲੈ ਕੇ ਕੰਗਨਾ ਨੇ ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨਾਲ ਕੀਤੀ ਸੀ। ਜਿਸ ਤੋਂ ਬਾਅਦ ਸ਼ਿਵ ਸੈਨਾ ਆਗੂ ਸੰਜੇ ਰਾਊਤ ਅਤੇ ਕੰਗਨਾ ਵਿਚਾਲੇ ਤਿੱਖੀ ਬਿਆਨਬਾਜ਼ੀ ਹੋਈ ਸੀ।