Breaking News
Home / ਭਾਰਤ / ਚੀਨ ਆਪਣੀਆਂ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼, ਫਿਰ ਚੀਨੀ ਫੌਜੀਆਂ ਨੇ ਕੀਤੀ ਗੋਲੀਬਾਰੀ

ਚੀਨ ਆਪਣੀਆਂ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼, ਫਿਰ ਚੀਨੀ ਫੌਜੀਆਂ ਨੇ ਕੀਤੀ ਗੋਲੀਬਾਰੀ

Image Courtesy :jagbani(punjabkesar)

ਨਵੀਂ ਦਿੱਲੀ/ਬਿਊਰੋ ਨਿਊਜ਼
ਲਾਈਨ ਆਫ਼ ਐਕਚੂਅਲ ਕੰਟਰੋਲ (ਐੱਲ. ਏ. ਸੀ.) ‘ਤੇ ਤਣਾਅਪੂਰਨ ਹਾਲਾਤ ਹਨ। ਭਾਰਤ ਨੇ ਐੱਲ. ਏ. ਸੀ. ‘ਤੇ ਗੋਲੀਬਾਰੀ ਕੀਤੇ ਜਾਣ ਦੇ ਚੀਨ ਦੇ ਦੋਸ਼ਾਂ ਨੂੰ ਖ਼ਾਰਜ ਕੀਤਾ ਹੈ ਅਤੇ ਕਿਹਾ ਕਿ ਅਸੀਂ ਐੱਲ. ਏ. ਸੀ. ‘ਤੇ ਤਣਾਅ ਘੱਟ ਕਰਨ ਲਈ ਵਚਨਬੱਧ ਹਾਂ। ਭਾਰਤ ਨੇ ਉਲਟਾ ਚੀਨ ਉਤੇ ਭਾਰਤੀ ਫੌਜ ਦੀ ਮੌਜੂਦਗੀ ਵਾਲੇ ਇਲਾਕਿਆਂ ਦੇ ਨਜ਼ਦੀਕ ਹਵਾਈ ਫਾਇਰਿੰਗ ਕਰਨ ਦੇ ਦੋਸ਼ ਲਗਾਏ ਹਨ ਅਤੇ ਕਿਹਾ ਹੈ ਚੀਨ ਆਪਣੇ ਬਿਆਨਾਂ ਨਾਲ ਪੂਰੀ ਦੁਨੀਆ ਨੂੰ ਗੁਮਰਾਹ ਕਰ ਰਿਹਾ ਹੈ। ਭਾਰਤੀ ਫੌਜ ਨੇ ਆਪਣੇ ਬਿਆਨ ਵਿਚ ਕਿਹਾ ਕਿ ਫੌਜ ਨੇ ਕਿਸੇ ਵੀ ਹਾਲਾਤ ਵਿਚ ਐੱਲ. ਏ. ਸੀ. ਨੂੰ ਪਾਰ ਨਹੀਂ ਕੀਤਾ ਹੈ, ਨਾ ਹੀ ਗੋਲੀਬਾਰੀ ਕੀਤੀ ਹੈ ਅਤੇ ਨਾ ਹੀ ਕੋਈ ਹਮਲਾਵਰ ਕਦਮ ਚੁੱਕਿਆ ਹੈ। ਉੱਧਰ ਚੀਨੀ ਵਿਦੇਸ਼ ਮੰਤਰਾਲੇ ਨੇ ਵੀ ਇਸ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ 7 ਸਤੰਬਰ ਨੂੰ ਭਾਰਤੀ ਜਵਾਨਾਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਪੈਂਗੋਂਗ ਝੀਲ ਦੇ ਦੱਖਣੀ ਤੱਟ ਤੋਂ ਐੱਲ. ਏ. ਸੀ. ਨੂੰ ਪਾਰ ਕੀਤਾ ਅਤੇ ਸਰਹੱਦ ‘ਤੇ ਗਸ਼ਤ ਕਰ ਰਹੇ ਸਾਡੇ ਫੌਜੀਆਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …