ਪ੍ਰਧਾਨ ਮੰਤਰੀ ਮੋਦੀ ਨੇ ਰਾਂਚੀ ‘ਚ ਕੀਤੇ 13 ਯੋਗ ਆਸਣ
ਰਾਂਚੀ/ਬਿਊਰੋ ਨਿਊਜ਼
ਅੰਤਰਰਾਸ਼ਟਰੀ ਪੱਧਰ ‘ਤੇ ਅੱਜ ਪੰਜਵਾਂ ਯੋਗ ਦਿਵਸ ਮਨਾਇਆ ਗਿਆ। ਯੋਗ ਦਿਵਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਅਤੇ ਦੁਨੀਆ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਯੋਗ ਅਨੁਸ਼ਾਸਨ ਹੈ ਅਤੇ ਇਸਦਾ ਪਾਲਣ ਜੀਵਨ ਭਰ ਕਰਨਾ ਚਾਹੀਦਾ ਹੈ। ਮੋਦੀ ਨੇ ਦੱਸਿਆ ਕਿ ਯੋਗ ਉਮਰ, ਰੰਗ, ਜਾਤੀ, ਅਮੀਰੀ, ਗਰੀਬੀ ਅਤੇ ਮਤਭੇਦਾਂ ਤੋਂ ਪਰੇ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਰਾਂਚੀ ਵਿਚ 28 ਹਜ਼ਾਰ ਵਿਅਕਤੀਆਂ ਨਾਲ ਯੋਗ ਕੀਤਾ। ਉਨ੍ਹਾਂ 45 ਮਿੰਟਾਂ ਵਿਚ 13 ਯੋਗ ਆਸਣ ਕੀਤੇ। ਇਸਦੇ ਚੱਲਦਿਆਂ ਅੱਜ ਪੰਜਾਬ, ਚੰਡੀਗੜ੍ਹ ਸਮੇਤ ਪੂਰੇ ਭਾਰਤ ਵਿਚ ਵੱਡੀ ਗਿਣਤੀ ਲੋਕਾਂ ਨੇ ਯੋਗ ਆਸਣ ਕੀਤੇ। ਧਿਆਨ ਰਹੇ ਕਿ ਅੰਤਰਰਾਸ਼ਟਰੀ ਯੋਗ ਦਿਵਸ ਦਾ ਮੁੱਖ ਸਮਾਗਮ 2015 ਵਿਚ ਨਵੀਂ ਦਿੱਲੀ, 2016 ਵਿਚ ਚੰਡੀਗੜ੍ਹ, 2017 ਵਿਚ ਲਖਨਊ ਅਤੇ 2018 ਵਿਚ ਦੇਹਰਾਦੂਨ ਵਿਚ ਕੀਤਾ ਗਿਆ ਸੀ। ਇਨ੍ਹਾਂ ਸਾਰੇ ਸਮਾਗਮਾਂ ਵਿਚ ਪ੍ਰਧਾਨ ਮੰਤਰੀ ਮੰਤਰੀ ਮੋਦੀ ਸ਼ਾਮਲ ਹੋਏ ਸਨ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …