ਬੰਬ ਧਮਾਕੇ ‘ਚ ਭਾਜਪਾ ਵਿਧਾਇਕ ਦੀ ਮੌਤ, 5 ਜਵਾਨ ਸ਼ਹੀਦ
ਦਾਂਤੇਵਾੜਾ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਦੇ ਪਹਿਲੇ ਪੜ੍ਹਾਅ ਤਹਿਤ 11 ਅਪ੍ਰੈਲ ਨੂੰ ਛੱਤੀਸਗੜ੍ਹ ਵਿਚ ਪੈਣੀਆਂ ਹਨ ਅਤੇ ਅੱਜ ਨਕਸਲੀਆਂ ਨੇ ਦਾਂਤੇਵਾੜਾ ਵਿਚ ਬੰਬ ਧਮਾਕਾ ਕਰ ਦਿੱਤਾ। ਨਕਸਲੀਆਂ ਦੇ ਨਿਸ਼ਾਨੇ ‘ਤੇ ਸਥਾਨਕ ਭਾਜਪਾ ਵਿਧਾਇਕ ਭੀਮਾ ਮੰਡਾਵੀ ਦਾ ਕਾਫਲਾ ਸੀ, ਜਿਸ ਨੂੰ ਨਕਸਲੀਆਂ ਨੇ ਨਿਸ਼ਾਨਾ ਬਣਾਇਆ। ਡੀ.ਆਈ.ਜੀ. ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਵਿਧਾਇਕ ਮੰਡਾਵੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸਦੀ ਸੁਰੱਖਿਆ ਵਿਚ ਤਾਇਨਾਤ 5 ਜਵਾਨ ਵੀ ਹਮਲੇ ਵਿਚ ਸ਼ਹੀਦ ਹੋ ਗਏ। ਇਹ ਹਮਲਾ ਉਦੋਂ ਹੋਇਆ ਜਦੋਂ ਵਿਧਾਇਕ ਮੰਡਾਵੀ ਚੋਣ ਪ੍ਰਚਾਰ ਕਰਕੇ ਵਾਪਸ ਪਰਤ ਰਹੇ ਸਨ। ਧਿਆਨ ਰਹੇ ਕਿ 2013 ਵਿਚ ਝੀਰਮਘਾਟੀ ਵਿਚ ਵੀ ਨਕਸਲੀ ਹਮਲਾ ਹੋਇਆ ਸੀ, ਜਿਸ ਵਿਚ ਛੱਤੀਸਗੜ੍ਹ ਕਾਂਗਰਸ ਦੇ ਕਈ ਵੱਡੇ ਆਗੂ ਮਾਰੇ ਗਏ ਸਨ।
ਉਧਰ ਦੂਜੇ ਪਾਸੇ ਜੰਮੂ ਕਸ਼ਮੀਰ ਵਿਚ ਕਿਸ਼ਤਵਾੜ ਦੇ ਜ਼ਿਲ੍ਹਾ ਹਸਪਤਾਲ ਵਿਚ ਅੱਤਵਾਦੀਆਂ ਨੇ ਅੱਜ ਫਾਇਰਿੰਗ ਕਰ ਦਿੱਤੀ। ਇਸ ਵਿਚ ਆਰ.ਐਸ.ਐਸ. ਆਗੂ ਚੰਦਰ ਕਾਂਤ ਅਤੇ ਉਸਦੇ ਨਿੱਜੀ ਗਾਰਡ ਦੀ ਵੀ ਮੌਤ ਹੋ ਗਈ ਹੈ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …