Breaking News
Home / ਭਾਰਤ / ਰਾਹੁਲ ਗਾਂਧੀ ਨੇ ਜਿੱਦ ਛੱਡੀ, ਬਣੇ ਰਹਿਣਗੇ ਕਾਂਗਰਸ ਪ੍ਰਧਾਨ

ਰਾਹੁਲ ਗਾਂਧੀ ਨੇ ਜਿੱਦ ਛੱਡੀ, ਬਣੇ ਰਹਿਣਗੇ ਕਾਂਗਰਸ ਪ੍ਰਧਾਨ

ਪ੍ਰਿਅੰਕਾ ਗਾਂਧੀ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਰਾਹੁਲ ਨੂੰ ਮਨਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਮਗਰੋਂ ਰਾਹੁਲ ਗਾਂਧੀ ਆਖ਼ਰਕਾਰ ਪ੍ਰਧਾਨਗੀ ਦੇ ਅਹੁਦੇ ‘ਤੇ ਬਣੇ ਰਹਿਣ ਲਈ ਮੰਨ ਗਏ ਹਨ। ਸੂਤਰਾਂ ਮੁਤਾਬਕ ਜਦੋਂ ਸੀਨੀਅਰ ਆਗੂਆਂ ਨੇ ਕਿਹਾ ਕਿ ਸੰਗਠਨ ਵਿੱਚ ਕੌਣ ਕਿਸ ਅਹੁਦੇ ‘ਤੇ ਰਹੇਗਾ, ਇਹ ਸਭ ਰਾਹੁਲ ਤੈਅ ਕਰਨਗੇ ਤਾਂ ਉਹ ਪ੍ਰਧਾਨ ਬਣੇ ਰਹਿਣ ਨੂੰ ਮੰਨ ਗਏ। ਇਸ ਤੋਂ ਪਹਿਲਾਂ ਉਹ ਪਾਰਟੀ ਦੀ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇਣ ‘ਤੇ ਅੜੇ ਹੋਏ ਸਨ। ਜ਼ਿਕਰਯੋਗ ਹੈ ਕਿ ਪਾਰਟੀ ਦੀ ਹਾਰ ਮਗਰੋਂ ਪਿਛਲੇ 5 ਦਿਨਾਂ ਤੋਂ ਲਗਾਤਾਰ ਬੈਠਕਾਂ ਚੱਲ ਰਹੀਆਂ ਹਨ। ਅੱਜ ਪ੍ਰਿਅੰਕਾ ਗਾਂਧੀ, ਰਣਦੀਪ ਸੂਰਜੇਵਾਲਾ, ਅਸੋਕ ਗਹਿਲੋਤ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਰਾਹੁਲ ਨੂੰ ਮਨਾਉਣ ਵਾਸਤੇ ਗਏ ਸਨ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਬਣੇ ਰਹਿਣ ਲਈ ਪਾਰਟੀ ਸਾਹਮਣੇ ਕੁਝ ਸ਼ਰਤਾਂ ਰੱਖੀਆਂ ਹਨ। ਰਾਹੁਲ ਨੇ ਕਿਹਾ ਹੈ ਕਿ ਉਹ ਪਾਰਟੀ ਪ੍ਰਧਾਨ ਜ਼ਰੂਰ ਹਨ ਪਰ ਸੰਗਠਨ ਤੇ ਪਾਰਟੀ ਨਾਲ ਸਬੰਧਤ ਵੱਡੇ ਫੈਸਲੇ ਲੈਣ ਦਾ ਅਧਿਕਾਰ ਉਨ੍ਹਾਂ ਕੋਲ ਨਹੀਂ। ਰਾਹੁਲ ਗਾਂਧੀ ਚਾਹੁੰਦੇ ਸਨ ਕਿ ਪਾਰਟੀ ਨਾਲ ਸਬੰਧਤ ਹਰ ਵੱਡੇ ਫੈਸਲੇ ਲੈਣ ਦਾ ਅਧਿਕਾਰ ਉਨ੍ਹਾਂ ਨੂੰ ਦਿੱਤਾ ਜਾਏ।

Check Also

ਚਾਰ ਧਾਮ ਯਾਤਰਾ ਲਈ ਹੁਣ ਚਾਰਟਰਡ ਹੈਲੀਕਾਪਟਰ ਕਰਵਾਇਆ ਜਾ ਸਕੇਗਾ ਬੁੱਕ

ਯਾਤਰਾ ਲਈ ਕਿਰਾਇਆ ਪ੍ਰਤੀ ਵਿਅਕਤੀ 1 ਲੱਖ 95 ਹਜ਼ਾਰ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …