ਪਾਕਿਸਤਾਨ ਤੋਂ ਲਈ ਸੀ ਟ੍ਰੇਨਿੰਗ
ਨਵੀਂ ਦਿੱਲੀ/ਬਿਊਰੋ ਨਿਊਜ਼
ਯੂਪੀ ਏਟੀਐਸ ਅਤੇ ਆਰਮੀ ਇੰਟੈਲੀਜੈਂਸ ਦੀ ਟੀਮ ਨੇ ਫੈਜਾਬਾਦ ਤੋਂ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟ ਆਫਤਾਬ ਅਲੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਆਈਐਸਆਈ ਲਈ ਕੰਮ ਰਿਹਾ ਹੈ ਅਤੇ ਇਸਨੇ ਪਾਕਿਸਤਾਨ ਤੋਂ ਟਰੇਨਿੰਗ ਲਈ ਹੋਈ ਹੈ। ਆਫਤਾਬ ਕੋਲੋਂ ਪੁੱਛਗਿੱਛ ਤੋਂ ਬਾਅਦ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਆਈਜੀ ਅਸੀਮ ਅਰੁਣ ਨੇ ਦੱਸਿਆ ਕਿ ਏਟੀਐਸ ਕੋਲ ਆਫਤਾਬ ਖਿਲਾਫ ਪੁਖਤਾ ਸਬੂਤ ਹਨ। ਉਸ ਕੋਲੋਂ ਬਰਾਮਦ ਹੋਏ ਮੋਬਾਇਲ ਵਿਚ ਕੈਂਟ ਖੇਤਰ ਦੇ ਚਿੱਤਰ ਵੀ ਮੌਜੂਦ ਸਨ।

