-6.6 C
Toronto
Sunday, February 1, 2026
spot_img
Homeਪੰਜਾਬਐਸ ਪੀ ਸਲਵਿੰਦਰ ਦੀ ਹੋ ਸਕਦੀ ਹੈ ਜਬਰੀ ਰਿਟਾਇਰਮੈਂਟ

ਐਸ ਪੀ ਸਲਵਿੰਦਰ ਦੀ ਹੋ ਸਕਦੀ ਹੈ ਜਬਰੀ ਰਿਟਾਇਰਮੈਂਟ

ਕਈ ਕੇਸਾਂ ਵਿਚ ਘਿਰਿਆ ਹੈ ਐਸ ਪੀ ਸਲਵਿੰਦਰ ਸਿੰਘ
ਚੰਡੀਗੜ੍ਹ/ਬਿਊਰੋ ਨਿਊਜ਼
ਪਠਾਨਕੋਟ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਦੌਰਾਨ ਚਰਚਾ ਵਿਚ ਆਏ ਐਸ.ਪੀ. ਸਲਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਜਬਰੀ ਰਿਟਾਇਰ ਕਰਨ ਜਾ ਰਹੀ ਹੈ। ਚੇਤੇ ਰਹੇ ਕਿ ਪਠਾਨਕੋਟ ਅੱਤਵਾਦੀ ਹਮਲੇ ਵਿਚ ਐਨਆਈਏ ਸਲਵਿੰਦਰ ਨੂੰ ਕਲੀਟ ਚਿੱਟ ਦੇ ਚੁੱਕੀ ਹੈ। ਪੰਜਾਬ ਦੇ ਡੀਜੀਪੀ ਨੇ ਹਫਤਾ ਪਹਿਲਾਂ ਸਲਵਿੰਦਰ ਦੀ ਜਬਰੀ ਰਿਟਾਇਟਮੈਂਟ ਦਾ ਕੇਸ ਗ੍ਰਹਿ ਵਿਭਾਗ ਨੂੰ ਭੇਜਿਆ ਸੀ। ਜਬਰੀ ਰਿਟਾਇਰ ਕਰਨ ਪਿੱਛੇ ਤਰਕ ਇਹ ਹੈ ਕਿ ਏਐਸਆਈ ਤੋਂ ਲੈ ਕੇ ਹੁਣ ਤੱਕ ਸਲਵਿੰਦਰ ਦੀ ਨੌਕਰੀ ਵਿਵਾਦਪੂਰਨ ਰਹੀ ਹੈ।
ਸਲਵਿੰਦਰ ਸਿੰਘ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦਾ ਕਰੀਬੀ ਰਿਹਾ ਹੈ। ਉਸ ‘ਤੇ ਔਰਤਾਂ ਦੇ ਜਿਸਮਾਨੀ ਸੋਸ਼ਣ ਦੇ ਕਈ ਕੇਸ ਦਰਜ ਹਨ। ਸਲਵਿੰਦਰ ਦੀ ਕਥਿਤ ਦੂਜੀ ਪਤਨੀ ਨੇ ਉਸ ਖ਼ਿਲਾਫ ਮਾਮਲਾ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਸਲਵਿੰਦਰ ਦੀ ਗ੍ਰਿਫਤਾਰੀ ਵੀ ਹੋਈ ਹੈ। ਗ੍ਰਹਿ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਖ਼ਿਲਾਫ ਬਹੁਤ ਸਾਰੇ ਕੇਸ ਹਨ। ਇਸੇ ਅਧਾਰ ‘ਤੇ ਹੀ ਉਸ ਨੂੰ ਜਬਰੀ ਰਿਟਾਇਰ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS