ਅਰੁਣ ਜੇਤਲੀ ਦੇ ਪਿੱਛੇ ਚੱਲ ਰਹੀ ਹੈ ਆਮ ਆਦਮੀ ਪਾਰਟੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ‘ਤੇ ਵਿਦੇਸ਼ਾਂ ਵਿਚ ਸੱਤ ਕੰਪਨੀਆਂ ਸਬੰਧੀ ਲਗਾਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਤੇ ‘ਆਪ’ ਨੂੰ ਮੇਰੇ ਵਿਚ ਇੱਕੋ ਦੋਸ਼ ਲੱਭਿਆ ਹੈ। ਇਸ ਤੋਂ ਲੱਗਦਾ ਹੈ ਕਿ ਜਿਵੇਂ ਜੇਤਲੀ ਪ੍ਰਸਤਾਵ ਦੇ ਰਹੇ ਹਨ ਅਤੇ ‘ਆਪ’ ਉਸ ਨੂੰ ਅਮਲੀ ਰੂਪ ਦੇ ਰਹੀ ਹੈ।
ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਨੇ ‘ਆਪ’ ਆਗੂਆਂ ਵੱਲੋਂ ਲਗਾਏ ਦੋਸ਼ਾਂ ਸਬੰਧੀ ਕਿਹਾ ਕਿ ਇਹ ਆਮਦਨ ਟੈਕਸ ਵਿਭਾਗ ਦਾ ਇਕ ਚਲਾਨ ਸੀ, ਜਿਸ ਰਾਹੀਂ ਜੇਤਲੀ ਦੇ ਇਸ਼ਾਰੇ ‘ਤੇ ਵਿਭਾਗ ਨੇ ਇਨ੍ਹਾਂ ਨੂੰ ਮੇਰੇ ਖਿਲਾਫ ਝੂਠੇ ਦੋਸ਼ ਲਗਾਉਣ ਦਾ ਮੌਕਾ ਦਿੱਤਾ ਹੈ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਨ੍ਹਾਂ ਕੋਲ ਝੂਠੀ ਅਫਵਾਹ ਫੈਲਾਉਣ ਤੋਂ ਇਲਾਵਾ ਸਾਬਤ ਕਰਨ ਲਈ ਕੁਝ ਨਹੀਂ ਹੈ। ਜਿਹੜੇ ਸਮਝਦੇ ਹਨ ਕਿ ਜਦੋਂ ਤੱਕ ਇਹ ਦੋਸ਼ ਝੂਠੇ ਸਾਬਤ ਹੋਣਗੇ ਇਹ ਚੋਣਾਂ ਮੌਕੇ ਮੈਨੂੰ ਬਦਨਾਮ ਕਰਨ ਦਾ ਉਦੇਸ਼ ਹਾਸਿਲ ਕਰ ਚੁੱਕੇ ਹੋਣਗੇ।
Check Also
ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …