21.8 C
Toronto
Monday, September 15, 2025
spot_img
Homeਪੰਜਾਬਸਿੱਧੂ ਦੀ ਗੈਰਹਾਜ਼ਰੀ 'ਚ ਧੀ ਨੇ ਸੰਭਾਲੀ ਹਲਕੇ ਦੀ ਕਮਾਨ

ਸਿੱਧੂ ਦੀ ਗੈਰਹਾਜ਼ਰੀ ‘ਚ ਧੀ ਨੇ ਸੰਭਾਲੀ ਹਲਕੇ ਦੀ ਕਮਾਨ

ਰਾਬੀਆ ਨੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ੲ ਪਿਤਾ ਦੇ ਵਿਕਾਸ ਏਜੰਡੇ ਨੂੰ ਚੜ੍ਹਾਵਾਂਗੀ ਸਿਰੇ : ਰਾਬੀਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਨਵਜੋਤ ਸਿੰਘ ਸਿੱਧੂ ਦੀ ਗੈਰਹਾਜ਼ਰੀ ਵਿਚ ਉਨ੍ਹਾਂ ਦੀ ਧੀ ਰਾਬੀਆ ਨੇ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ਦੀ ਕਮਾਨ ਸੰਭਾਲ ਲਈ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਆਪਣੇ ਪਿਤਾ ਦੇ ਹਲਕੇ ਦੇ ਵਾਰਡ ਨੰਬਰ 21 ਵਿਚ ਵਿਕਾਸ ਕਾਰਜਾਂ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਰਾਬੀਆ ਨੇ ਕਿਹਾ ਕਿ ਉਹ ਪਿਤਾ ਦੇ ਵਿਕਾਸ ਦੇ ਏਜੰਡੇ ਨੂੰ ਪ੍ਰਵਾਨ ਚੜਾਉਣ ਲਈ ਮੈਦਾਨ ਵਿਚ ਉਤਰੀ ਹੈ, ਜਦੋਂ ਕਿ ਉਸਦਾ ਸਿਆਸਤ ਵਿਚ ਆਉਣ ਦਾ ਕੋਈ ਇਰਾਦਾ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਦੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਯੂਨੀਅਨਾਂ ਨੇ 26 ਮਈ ਦੇ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ ਤਾਂ ਉਸ ਤੋਂ ਇਕ ਦਿਨ ਪਹਿਲਾਂ ਹੀ 25 ਮਈ ਨੂੰ ਉਨ੍ਹਾਂ ਦੇ ਪਿਤਾ ਨਵਜੋਤ ਸਿੰਘ ਸਿੱਧੂ ਤੇ ਡਾ. ਨਵਜੋਤ ਕੌਰ ਸਿੱਧੂ ਨੇ ਪਟਿਆਲਾ ਵਿਖੇ ਆਪਣੀ ਰਿਹਾਇਸ਼ ਉਤੇ ਅਤੇ ਅੰਮ੍ਰਿਤਸਰ ਦੀ ਰਿਹਾਇਸ਼ ‘ਤੇ ਸਿੱਧੂ ਜੋੜੀ ਦੀ ਧੀ ਰਾਬੀਆ ਨੇ ਕਾਲਾ ਝੰਡਾ ਲਹਿਰਾਇਆ ਸੀ। ਇਸ ਪਿੱਛੋਂ ਰਾਬੀਆ ਸਿੱਧੂ ਦੇ ਸਿਆਸਤ ਵਿਚ ਪੈਰ ਧਰਨ ਦੀ ਚਰਚਾ ਸ਼ੁਰੂ ਹੋ ਗਈ ਸੀ। ਭਾਵੇਂਕਿ ਰਾਬੀਆ ਨੇ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਗੁਰੇਜ਼ ਕੀਤਾ, ਪਰ ਸਿੱਧੂ ਦੇ ਖਾਸਮਖਾਸ ਤੇ ਕਾਂਗਰਸ ਦੇ ਸਾਬਕਾ ਸੂਬਾ ਸਕੱਤਰ ਮਾਸਟਰ ਹਰਪਾਲ ਸਿੰਘ ਵੇਰਕਾ ਨੇ ਕਿਹਾ ਕਿ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਨੇ ਉਦਘਾਟਨ ਕਰਨ ਲਈ ਆਉਣਾ ਸੀ, ਪਰ ਅਚਾਨਕ ਤਬੀਅਤ ਖ਼ਰਾਬ ਹੋਣ ਉਨ੍ਹਾਂ ਨੇ ਰਾਬੀਆ ਨੂੰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੁਣੌਤੀ ਦਾ ਜਵਾਬ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਚੁਣੌਤੀ ਦਿੱਤੀ ਸੀ ਕਿ ਸਿੱਧੂ ਜਿਸ ਵੀ ਹਲਕੇ ਤੋਂ ਖੜ੍ਹੇ ਹੋਣਗੇ, ਉਹ ਮਜ਼ਬੂਤ ਉਮੀਦਵਾਰ ਮੁਕਾਬਲੇ ‘ਚ ਖੜ੍ਹਾ ਕਰਕੇ ਉਸ ਨੂੰ ਹਰਾਉਣਗੇ। ਸਿੱਧੂ ਜੋੜੀ ਨੇ ਕਰਮ ਭੂਮੀ ਅੰਮ੍ਰਿਤਸਰ ਤੋਂ ਇਲਾਵਾ ਲੰਬੇ ਸਮੇਂ ਤੋਂ ਪੁਸ਼ਤੈਨੀ ਸ਼ਹਿਰ ਪਟਿਆਲਾ ਵਿਚ ਵੀ ਸਰਗਰਮੀ ਤੇਜ਼ ਕੀਤੀ ਹੋਈ ਹੈ। ਡਾ. ਨਵਜੋਤ ਤਾਂ ਹੁਣ ਜ਼ਿਆਦਾ ਪਟਿਆਲੇ ਹੀ ਰਹਿੰਦੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਾਈਕਮਾਨ ਵਲੋਂ ਇਜ਼ਾਰਤ ਦੇਣ ‘ਤੇ ਸਿੱਧੂ ਪਰਿਵਾਰ ਦੋਵਾਂ ਥਾਵਾਂ ਤੋਂ ਸਿਆਸੀ ਪਾਰੀ ਖੇਡ ਸਕਦਾ ਹੈ। ਰਾਬੀਆ ਵਲੋਂ ਕਦੇ-ਕਦਾਈਂ ਸਿਆਸੀ ਸਰਗਰਮੀ ਵਿਚ ਹਿੱਸਾ ਲੈਣਾ ਸਿੱਧੂ ਜੋੜੀ ਦੀ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ। ਲੰਡਨ ਤੋਂ ਪੜ੍ਹੀ ਰਾਬੀਆ ਨੇ ਮਾਸਟਰ ਆਫ ਫੈਸ਼ਨ ਡਿਜ਼ਾਈਨਿੰਗ ਕੀਤੀ ਹੋਈ ਹੈ। ਇਸ ਤੋਂ ਇਲਾਵਾ ਉਹ ਅਦਾਕਾਰੀ ਖੇਤਰ ਵਿਚ ਆਪਣੀ ਰੁਚੀ ਦਿਖਾ ਰਹੀ ਹੈ।
ਹਲਕਾ ਪੂਰਬੀ ਤੋਂ ਚੋਣ ਜਿੱਤੇ ਸਨ ਸਿੱਧੂ
2012 ਵਿਚ ਵਿਧਾਨ ਸਭਾ ਚੋਣਾਂ ਸਮੇਂ ਨਵਜੋਤ ਸਿੰਘ ਸਿੱਧੂ ਮੈਂਬਰ ਪਾਰਲੀਮੈਂਟ ਸਨ, ਜਿਸ ਕਾਰਨ ਉਨ੍ਹਾਂ ਨੇ ਅਕਾਲੀ-ਭਾਜਪਾ ਗਠਜੋੜ ਵਲੋਂ ਆਪਣੀ ਪਤਨੀ ਡਾ.ਨਵਜੋਤ ਕੌਰ ਸਿੱਧੂ ਨੂੰ ਹਲਕਾ ਪੂਰਬੀ ਤੋਂ ਉਮੀਦਵਾਰ ਖੜ੍ਹੇ ਕੀਤਾ ਸੀ ਅਤੇ ਡਾ. ਨਵਜੋਤ ਵਿਧਾਇਕ ਬਣੇ। ਅਕਾਲੀ-ਭਾਜਪਾ ਗਠਜੋੜ ਤੋਂ ਵੱਖ ਹੋਏ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਵਿਚ ਸ਼ਾਮਲ ਹੋਣ ਪਿੱਛੋਂ 2017 ਵਿਚ ਹਲਕਾ ਪੂਰਬੀ ਤੋਂ ਵਿਧਾਨ ਸਭਾ ਚੋਣਾਂ ਲੜੀਆਂ ਤੇ ਜੇਤੂ ਰਹੇ। ਇਸ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ ਸੀ, ਪਰ ਮਹਿਕਮਾ ਬਦਲਣ ‘ਤੇ ਨਰਾਜ਼ ਹੋ ਕੇ ਕੈਬਨਿਟ ਤੋਂ ਲਾਂਭੇ ਹੋ ਗਏ ਸਨ।

RELATED ARTICLES
POPULAR POSTS