ਡੇਰਾਬਸੀ : ਚੰਡੀਗੜ੍ਹ-ਅੰਬਾਲਾ ਹਾਈਵੇਅ ਨੇੜੇ ਸਥਿਤ ਪਿੰਡ ਦੇਵੀਨਗਰ ਦੇ ਗੁਰਦੁਆਰੇ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ। ਗੁਰਦੁਆਰੇ ਨੇੜੇ ਇੱਕ ਹਿੰਦੂ ਧਾਰਮਿਕ ਸਥਾਨ ‘ਤੇ ਵੀ ਗੰਦਗੀ ਫੈਲਾ ਦੇ ਬੇਅਦਬੀ ਕੀਤੀ ਗਈ। ਸੂਚਨਾ ਮਿਲਣ ‘ਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜ ਗਏ। ਪੁਲਿਸ ਨੇ ਪੰਜ ਘੰਟਿਆਂ ਮਗਰੋਂ ਨੌਜਵਾਨ ਸੁਰਜੀਤ ਸਿੰਘ ਉਰਫ਼ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਜੋ ਮਾਨਸਿਕ ਤੌਰ ‘ਤੇ ਬਿਮਾਰ ਹੈ। ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਪਿੰਡ ਦੇਵੀਨਗਰ ਦੇ ਗੁਰਦੁਆਰੇ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਫਾੜ ਦਿੱਤੇ ਗਏ ਤੇ ਕੁਝ ਪੰਨੇ ਗਾਇਬ ਵੀ ਸਨ।
ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਸੇ ਕਰਕੇ ਬੀਬੀ ਨੇ ਖੁਦ ਆਸਨ ਲਾਇਆ
ਬਠਿੰਡਾ/ਬਿਊਰੋ ਨਿਊਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਰਬਾਰ ਸਾਹਿਬ ਤੋਂ ਬਾਹਰ ਛੋਟੇ ਜਿਹੇ ਪੁਰਾਣੇ ਕਮਰੇ ਵਿਚ ਕਰ ਕੇ ਇਕ ਬੀਬੀ ਨੇ ਉਸੇ ਥੜ੍ਹਾ ਸਾਹਿਬ ‘ਤੇ ਖੁਦ ਆਸਨ ਲਾ ਲਿਆ ਤੇ ਸੰਗਤਾਂ ਨੂੰ ਕਸਰਤ ਕਰਵਾਉਣ ਲੱਗੀ, ਜਿਸ ਨੂੰ ਸਿੱਖ ਸੰਗਤਾਂ ਵੱਲੋਂ ਗੁਰੂ ਸਾਹਿਬ ਦੀ ਬੇਅਦਬੀ ਮੰਨਿਆ ਜਾ ਰਿਹਾ ਹੈ। ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।
ਕੀ ਹੈ ਮਾਮਲਾ : ਸ੍ਰੀ ਗੁਰੂ ਨਾਨਕ ਮਿਸ਼ਨ ਦੇ ਬੈਨਰ ਹੇਠ ”ਆਨੰਦਮਈ ਜੀਵਨ” ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿਚ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੇ ਨਾਲ-ਨਾਲ ਕਸਰਤ ਵੀ ਕਰਵਾਈ ਜਾਂਦੀ ਹੈ, ਜਿਸ ਦੀ ਅਗਵਾਈ ਬੀਬੀ ਬਲਜੀਤ ਕੌਰ ਖਾਲਸਾ ਕੈਨੇਡਾ ਵਾਲੇ ਕਰ ਰਹੇ ਹਨ। ਗੁਰਦੁਆਰਾ ਸਾਹਿਬ ਧੋਬੀਆਣਾ ਬਸਤੀ ਵਿਖੇ ਵੀ ਬੀਬੀ ਖਾਲਸਾ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਦੌਰਾਨ ਦਰਬਾਰ ਸਾਹਿਬ ਵਿਚ, ਜਿਸ ਥੜ੍ਹਾ ਸਾਹਿਬ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਉਸ ਥੜ੍ਹਾ ਸਾਹਿਬ ‘ਤੇ ਹੀ ਬੀਬੀ ਖਾਲਸਾ ਦਾ ਆਸਨ ਲਵਾ ਦਿੱਤਾ ਗਿਆ। ਜਦਕਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਤੋਂ ਇਕ ਪੁਰਾਣੇ ਜਿਹੇ ਕਮਰੇ ਵਿਚ ਕਰਵਾ ਦਿੱਤਾ ਗਿਆ। ਫਿਰ ਬੀਬੀ ਖਾਲਸਾ ਨੇ ਗ੍ਰੰਥ ਸਾਹਿਬ ਦੀ ਥਾਂ ‘ਤੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ”ਆਪਣੇ ਪ੍ਰਵਚਨ” ਕੀਤੇ ਅਤੇ ਕਸਰਤ ਕਰਵਾਈ। ਉਕਤ ਮਾਮਲੇ ਬਾਰੇ ਬੀਬੀ ਖਾਲਸਾ ਦੇ ਬੁਲਾਰੇ ਕਮਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੂੰ ਇਸ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਅਜਿਹਾ ਕਰਨਾ ਗਲਤ ਹੋਵੇਗਾ ਪਰ ਉਨ੍ਹਾਂ ਖੁਦ ਹੀ ਬੀਬੀ ਖਾਲਸਾ ਦਾ ਆਸਨ ਥੜ੍ਹਾ ਸਾਹਿਬ ‘ਤੇ ਲਵਾ ਦਿੱਤਾ। ઠ
ਕਮੇਟੀ ਅਹੁਦੇਦਾਰਾਂ ਨੇ ਗਲਤੀ ਮੰਨੀ : ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਅਤੇ ਗ੍ਰੰਥੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਪਾਸੋਂ ਬਹੁਤ ਵੱਡੀ ਭੁੱਲ ਹੋਈ ਹੈ, ਜਿਸ ਵਾਸਤੇ ਉਹ ਬਹੁਤ ਸ਼ਰਮਿੰਦਾ ਹਨ। ਇਹ ਭੁੱਲ ਬਖਸ਼ਾਉਣ ਲਈ ਉਹ ਯੋਗ ਕਦਮ ਚੁੱਕਣਗੇ, ਜਿਸ ਵਾਸਤੇ ਉਹ ਜਲਦ ਹੀ ਮੀਟਿੰਗ ਵੀ ਕਰਨਗੇ ਕਿ ਸਹੀ ਮਾਇਨੇ ਵਿਚ ਭੁੱਲ ਬਖਸ਼ਾਉਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ। ਥਾਣਾ ਕੈਂਟ ਦੇ ਮੁਖੀ ਅਭਿਨਵ ਚੌਹਾਨ ਦਾ ਕਹਿਣਾ ਹੈ ਕਿ ਉਪਰੋਕਤ ਮਾਮਲੇ ਬਾਰੇ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਪਹੁੰਚੀ। ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਤੁਰੰਤ ਕਾਰਵਾਈ ਕਰਨਗੇ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …