ਫਰੀਦਕੋਟ/ਬਿਊਰੋ ਨਿਊਜ਼ :
ਗੁਰਦੁਆਰਾ ਸਿੰਘ ਸਭਾ ਦੇ ਹਜ਼ੂਰੀ ਰਾਗੀ ਵੱਲੋਂ ਆਪਣੇ ਘਰ ‘ਚ ਪਾਠ ਕਰਨ ਦੇ ਲਈ ਸ਼ਹਿਰ ਦੇ ਇਕ ਪੁਸਤਕ ਭੰਡਾਰ ਤੋਂ ਖਰੀਦੀ ਗਈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਸੈਂਚੀਆਂ ‘ਚੋਂ ਇਕ ਸੈਂਚੀ ਦੇ ਲਗਭਗ 41 ਪੇਜ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪ੍ਰਾਥਮਿਕ ਪੜਤਾਲ ਦੇ ਦੌਰਾਨ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਕਰਨ ਵਾਲੇ ਪ੍ਰਕਾਸ਼ਕ ਦੀ ਗਲਤੀ ਮੰਨਿਆ ਜਾ ਰਿਹਾ ਹੈ ਅਤੇ ਹਜ਼ੂਰੀ ਰਾਗੀ ਦੀ ਸ਼ਿਕਾਇਤ ਦੇ ਆਧਾਰ ‘ਤੇ ਪੂਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਹਜ਼ੂਰੀ ਰਾਗੀ ਕਰਮ ਸਿੰਘ ਯੋਗੀ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਸੈਂਚੀਆਂ ਭਾਗ ਪਹਿਲਾ ਅਤੇ ਭਾਗ ਦੂਜਾ ਖਰੀਦੀਆਂ ਸਨ। ਉਨ੍ਹਾਂ ਨੂੰ ਪਾਠ ਕਰਨ ਦੇ ਦੌਰਾਨ ਪਤਾ ਲੱਗਿਆ ਕਿ ਭਾਗ ਨੰਬਰ ਦੋ ਸੈਂਚੀ ‘ਚ ਪੇਜ ਨੰਬਰ 1249 ਤੋਂ ਲੈ ਕੇ 1280 ਅਤੇ ਪੇਜ ਨੰਬਰ 1400 ਤੋਂ 1408 ਤੱਕ ਗਾਇਬ ਹਨ। ਰਾਗੀ ਕਰਮ ਸਿੰਘ ਯੋਗੀ ਨੇ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ‘ਚ ਲਿਆਉਂਦੇ ਹੋਏ ਮੰਗ ਕੀਤੀ ਕਿ ਸੰਭਾਵਿਤ ਛਪਾਈ ਦੇ ਦੌਰਾਨ ਹੋਈ ਇਸ ਗਲਤੀ ਨੂੰ ਕਰਨ ਵਾਲੇ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ‘ਚ ਗੁਰੂ ਸਾਹਿਬ ਦੀ ਪਵਿੱਤਰਤਾ ਦਾ ਧਿਆਨ ਰੱਖਿਆ ਜਾਵੇ। ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਨੇਤਾ ਗੁਰਦਿੱਤ ਸਿੰਘ ਸੇਖੋਂ ਵੀ ਹਾਜ਼ਰ ਹੋਏ। ਫਰੀਦਕੋਟ ਤੋਂ ਐਸਜੀਪੀਸੀ ਮੈਂਬਰ ਗੁਰਿੰਦਰ ਕੌਰ ਭੋਲੂਵਾਲਾ ਨੇ ਕਿਹਾ ਕਿ ਮਾਮਲਾ ਧਿਆਨ ‘ਚ ਆਉਣ ਤੋਂ ਬਾਅਦ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸੰਦਰਭ ‘ਚ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਐਸਜੀਪੀਸੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਵਿਸ਼ਵ ਭਰ ‘ਚ ਇਕ ਹੀ ਪ੍ਰਕਾਸ਼ਕ ਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦੇ ਅਧਿਕਾਰ ਹਨ ਅਤੇ ਸੰਭਾਵਨਾ ਹੈ ਕਿ ਛਪਾਈ ਦੇ ਦੌਰਾਨ ਕਿਸੇ ਤੋਂ ਗਲਤੀ ਹੋ ਗਈ ਹੋਵੇਗੀ।
ਨਹੀਂ ਮਿਲੀ ਹੈ ਕੰਪਲੇਟ : ਇਸ ਬਾਰੇ ਫਿਲਹਾਲ ਪੁਲਿਸ ਦੇ ਕੋਲ ਕੋਈ ਲਿਖਤ ਕਾਰਵਾਈ ਸ਼ਿਕਾਇਤ ਨਹੀਂ ਆਈ ਹੈ ਅਤੇ ਐਸਜੀਪੀਸੀ ਆਪਣੀ ਪੜਤਾਲ ਤੋਂ ਬਾਅਦ ਇਸ ਮਾਮਲੇ ‘ਚ ਅਗਲੀ ਕਾਰਵਾਈ ਕਰੇਗੀ।
ਡਾ. ਨਾਨਕ ਸਿੰਘ, ਐਸਐਸ.ਪੀ
Home / ਪੰਜਾਬ / ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੈਂਚੀ ਦੇ 41 ਪੱਤਰੇ ਗਾਇਬ, ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਕ ਦੀ ਗਲਤੀ ਦੀ ਸੰਭਾਵਨਾ, ਜਾਂਚ ਸ਼ੁਰੂ
Check Also
ਪੰਜਾਬ ਦੇ 18 ਜ਼ਿਲ੍ਹਿਆਂ ’ਚ ਭਾਰੀ ਧੁੰਦ ਦਾ ਅਲਰਟ
ਮੰਡੀ ਗੋਬਿੰਦਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ ਸਭ ਤੋਂ ਜ਼ਿਆਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪਹਾੜਾਂ ’ਤੇ ਬਰਫਵਾਰੀ …