Breaking News
Home / ਪੰਜਾਬ / ਤਾਂਤਰਿਕ ਦਾਦੀ ਨੇ ਬੇਟੇ ਨਾਲ ਮਿਲ ਕੇ ਬੱਚਿਆਂ ਦੀ ਦਿੱਤੀ ਬਲੀ

ਤਾਂਤਰਿਕ ਦਾਦੀ ਨੇ ਬੇਟੇ ਨਾਲ ਮਿਲ ਕੇ ਬੱਚਿਆਂ ਦੀ ਦਿੱਤੀ ਬਲੀ

ਮਾਂ ਰੋਕਣ ਆਈ ਤਾਂ ਕੁੱਟ ਕੇ ਕਮਰੇ ਵਿਚ ਬੰਦ ਕਰ ਦਿੱਤਾ
ਬਠਿੰਡਾ/ਬਿਊਰੋ ਨਿਊਜ਼ : ਤੰਤਰ-ਮੰਤਰ ਦੇ ਚੱਕਰ ਵਿਚ ਕਿਸੇ ਦੂਸਰੇ ਦੇ ਬੱਚੇ ਦੀ ਬਲੀ ਦੇਣ ਦੀ ਗੱਲ ਤਾਂ ਕਈ ਵਾਰ ਸੁਣੀ ਹੋਵੇਗੀ ਪਰ ਕੋਈ ਤਾਂਤਰਿਕ ਆਪਣੇ ਹੀ ਪਰਿਵਾਰ ਦੇ ਮਾਸੂਮ ਬੱਚਿਆਂ ਦੀ ਬਲੀ ਦੇ ਦੇਵੇ, ਉਹ ਵੀ ਇੰਨੇ ਖੌਫਨਾਕ ਤਰੀਕੇ ਨਾਲ, ਘੱਟ ਹੀ ਸੁਣਿਆ ਹੋਵੇਗਾ। ਕੋਟਫੱਤਾ ਵਿਚ ਇਕ ਔਰਤ ਨੇ ਬੇਟੇ ਦੇ ਨਾਲ ਮਿਲ ਕੇ ਆਪਣੇ 5 ਸਾਲ ਦੇ ਪੋਤੇ ਅਤੇ 3 ਸਾਲ ਦੀ ਪੋਤੀ ਦੀ ਬਲੀ ਦੇ ਦਿੱਤੀ। ਬੱਚਿਆਂ ਦੀ ਮਾਂ ਵਿਰੋਧ ਕਰਦੀ ਰਹੀ ਪਰ ਉਸ ਨੂੰ ਕੁੱਟ ਕੇ ਕਮਰੇ ਵਿਚ ਬੰਦ ਕਰ ਦਿੱਤਾ। ਥਾਣਾ ਕੋਟਫੱਤਾ ਦੀ ਪੁਲਿਸ ਨੇ ਦੋਵੇਂ ਆਰੋਪੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਕੋਟਫੱਤਾ ਦੀ ਨਿਰਮਲ ਕੌਰ ਅਤੇ ਉਸਦਾ ਬੇਟਾ ਕੁਲਵਿੰਦਰ ਸਿੰਘ ਦੋਵੇਂ ਤਾਂਤਰਿਕ ਹਨ ਅਤੇ ਉਨ੍ਹਾਂ ਦੇ ਸਬੰਧ ਹੋਰ ਤਾਂਤਰਿਕਾਂ ਨਾਲ ਵੀ ਹਨ। ਤਾਂਤਰਿਕ ਅਕਸਰ ਉਦੇ ਘਰ ਆਉਂਦੇ ਜਾਂਦੇ ਰਹਿੰਦੇ ਹਨ ਕਿਉਂਕਿ ਉਹ ਔਰਤ ਖੁਦ ਨੂੰ ਇਕ ਸ਼ਕਤੀ ਸਮਝਦੀ ਸੀ। ਉਸਦਾ ਬੇਟਾ ਕੁਲਵਿੰਦਰ ਉਸਦਾ ਭਗਤ ਬਣਿਆ ਹੋਇਆ ਸੀ ਅਤੇ ਦੋਵੇਂ ਇਕੱਠੇ ਤੰਤਰ ਵਿੱਦਿਆ ਦੇ ਨਾਮ ‘ਤੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਸਨ।

ਬੋਲੀ-ਜਿੰਦਾ ਕਰ ਦਿਆਂਗੀ ਪੋਤਾ-ਪੋਤੀ, ਪਹਿਲੇ ਕੁੱਟਿਆ, ਫਿਰ ਕਰੰਟ ਲਗਾ ਕੇ ਮਾਰ ਦਿੱਤਾ, ਜਿੰਦਾ ਕਰਨ ਲਈ ਮੂੰਹ ‘ਚ ਪਾਏ ਕੱਚ ਦੇ ਟੁਕੜੇ
ਬਠਿੰਡਾ ਵਿਚ ਅੰਧ ਵਿਸ਼ਵਾਸ ਦੀ
ਖੌਫਨਾਕ ਕਹਾਣੀ
ਜਿਸ ਤਰ੍ਹਾਂ ਮਾਂ ਕਹਿੰਦੀ ਗਈ, ਬੇਟਾ ਆਪਣੇ ਬੱਚਿਆਂ ਨੂੰ ਮਾਰਦਾ ਗਿਆ
ਮੰਗਲਵਾਰ ਰਾਤ ਤਾਂਤਰਿਕ ਔਰਤ ਨਿਰਮਲ ਕੌਰ (55) ਨੇ ਸਿੱਧੀ ਪ੍ਰਾਪਤ ਕਰਨ ਦਾ ਐਲਾਨ ਕੀਤਾ ਅਤੇ ਇਸ ਲਈ ਬੱਚਿਆਂ ਦੀ ਬਲੀ ਦੇਣ ਦੀ ਯੋਜਨਾ ਬਣਾਈ। ਇਸ ਕੰਮ ਲਈ ਉਸ ਨੇ ਆਪਣੇ ਬੇਟੇ ਨਾਲ ਮਿਲ ਕੇ ਪੋਤਾ-ਪੋਤੀ ਨੂੰ ਚੁਣਿਆ। ਨਾਲ ਹੀ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਉਹ ਬਲੀ ਲੈਣ ਤੋਂ ਬਾਅਦ ਬੱਚਿਆਂ ਨੂੰ ਜ਼ਿੰਦਾ ਕਰ ਦੇਵੇਗੀ। ਇਸ ਗੱਲ ਦਾ ਪਤਾ ਬੱਚਿਆਂ ਦੀ ਮਾਂ ਨੂੰ ਲੱਗਿਆ ਤਾਂ ਉਸ ਨੇ ਇਸਦਾ ਵਿਰੋਧ ਸ਼ੁਰੂ ਕਰ ਦਿੱਤਾ, ਪਰ ਉਸਦੇ ਪਤੀ ਨੇ ਇਕ ਨਾ ਸੁਣੀ ਅਤੇ ਉਸ ਨੂੰ ਕੁੱਟ ਕੇ ਇਕ ਕਮਰੇ ਵਿਚ ਬੰਦ ਕਰ ਦਿੱਤਾ। ਇੱਧਰ, ਨਿਰਮਲ ਕੌਰ ਦਾ ਹੁਕਮ ਮਿਲਦੇ ਹੀ ਉਸਦਾ ਬੇਟਾ ਕੁਲਵਿੰਦਰ ਸਿੰਘ (32) ਆਪਣੇ 5 ਸਾਲ ਦੇ ਬੇਟੇ ਰਣਜੋਧ ਸਿੰਘ ਅਤੇ 3 ਸਾਲ ਦੀ ਬੇਟੀ ਅਨਾਮਿਕਾ ਨੂੰ ਲੈ ਆਇਆ ਅਤੇ ਮਾਂ ਦੇ ਸਾਹਮਣੇ ਲੰਮੇ ਪਾ ਦਿੱਤੇ। ਇਸ ਤੋਂ ਬਾਅਦ ਮੰਤਰਾਂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਦੋਵੇਂ ਬੱਚਿਆਂ ਨੂੰ ਬੇਰਹਿਮੀ ਨਾਲ ਥੱਪੜ ਅਤੇ ਲੱਤਾਂ ਮਾਰ-ਮਾਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਬੱਚਿਆਂ ਦੀ ਮਾਂ ਕਮਰੇ ਵਿਚ ਚੀਖਦੀ ਰਹੀ, ਪਰ ਉਸਦੀ ਚੀਖ ਕਿਸੇ ਨੇ ਨਹੀਂ ਸੁਣੀ। ਲਗਾਤਾਰ ਕੁੱਟ ਦੇ ਕਾਰਨ ਦੋਵੇਂ ਬੱਚੇ ਬੇਹੋਸ਼ ਹੋ ਕੇ ਡਿੱਗ ਪਏ। ਇਸ ਤੋਂ ਬਾਅਦ ਮਾਂ ਨੇ ਹੁਕਮ ਦਿੱਤਾ ਕਿ ਦੋਵੇਂ ਬੱਚਿਆਂ ਨੂੰ ਕਰੰਟ ਲਗਾਓ। ਤੰਤਰ ਵਿਚ ਅੰਨ੍ਹੇ ਹੋ ਚੁੱਕੇ ਕੁਲਵਿੰਦਰ ਸਿੰਘ ਨੇ ਦੋਵੇਂ ਬੱਚਿਆਂ ਨੂੰ ਕਰੰਟ ਲਗਾਇਆ। ਇਸ ਨਾਲ ਬੱਚਿਆਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬੱਚਿਆਂ ਨੂੰ ਜਿੰਦਾ ਕਰਨ ਲਈ ਮਾਂ ਦੇ ਹੁਕਮ ‘ਤੇ ਬੇਟੇ ਨੇ ਟਿਊਬਲਾਈਟ ਅਤੇ ਬਲਬ ਤੋੜੇ ਅਤੇ ਬੱਚਿਆਂ ਦੇ ਮੂੰਹ ਵਿਚ ਕੱਚ ਵੀ ਪਾਇਆ, ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਦੌਰਾਨ ਲਗਾਤਾਰ ਬੱਚਿਆਂ ਦੀ ਮਾਂ ਦੇ ਚੀਖਣ ਦੀਆਂ ਆਵਾਜ਼ਾਂ ਆਉਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਇਸਦੀ ਸੂਚਨਾ ਪੂਲਿਸ ਨੂੰ ਦਿੱਤੀ। ਘਟਨਾ ਨੂੰ ਸੁਣ ਕੇ ਪੁਲਿਸ ਦੀ ਹੈਰਾਨ ਰਹਿ ਗਈ। ਇਸ ਦੌਰਾਨ ਪੂਰਾ ਪਿੰਡ ਇਕੱਠਾ ਹੋ ਗਿਆ।
ਮੈਂ ਵੀ ਪ੍ਰਭਾਵਿਤ ਹਾਂ, ਸਖਤ ਕਾਰਵਾਈ ਹੋਵੇਗੀ
ਇਹ ਬਹੁਤ ਘਿਨੌਣਾ ਕੰਮ ਹੈ, ਮੈਂ ਖੁਦ ਇਸ ਨੂੰ ਦੇਖ ਕੇ ਪ੍ਰਭਾਵਿਤ ਹੋਇਆ ਹਾਂ। ਦੋਵੇਂ ਆਰੋਪੀਆਂ ਮਾਂ-ਬੇਟੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਥੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੌਕੇ ‘ਤੇ ਵੱਡੀ ਗਿਣਤੀ ਵਿਚ ਪੁਲਿਸ ਪਹੁੰਚੀ ਸੀ। ਬੱਚਿਆਂ ਦੀ ਮਾਂ ਅਤੇ ਭੂਆ ਦੀ ਹਾਲਤ ਬੇਹੱਦ ਖਰਾਬ ਹੈ, ਜਿਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ।
-ਸਵਪਨ ਸ਼ਰਮਾ, ਐਸਐਸਪੀ

Check Also

ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਮੁੜ ਕਾਂਗਰਸ ਪਾਰਟੀ ਵਿਚ ਹੋਏ ਸ਼ਾਮਲ

ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਛੱਡ ‘ਆਪ’ ਵਿਚ ਹੋਏ ਸਨ ਸ਼ਾਮਲ ਖਰੜ/ਬਿਊਰੋ ਨਿਊਜ਼ …