![](https://parvasinewspaper.com/wp-content/uploads/2020/07/wew-2-300x169.jpg)
ਵਾਅਦਾ ਮੁਆਫ਼ ਗਵਾਹ ਬਣੇ ਸਾਬਕਾ ਪੁਲਿਸ ਅਧਿਕਾਰੀ ਭਲਕੇ 20 ਅਗਸਤ ਨੂੰ ਸੈਣੀ ਖ਼ਿਲਾਫ਼ ਕਰਵਾਉਣਗੇ ਬਿਆਨ ਦਰਜ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਕਾਰਵਾਈ ਲਈ ਰਾਹ ਪੱਧਰਾ ਹੋ ਗਿਆ ਹੈ। ਅਗਵਾ ਮਾਮਲੇ ਵਿਚ ਵਾਅਦਾ ਮੁਆਫ ਗਵਾਹ ਬਣੇ ਸਾਬਕਾ ਪੁਲਿਸ ਅਧਿਕਾਰੀ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਸੰਧੂ ਭਲਕੇ 20 ਅਗਸਤ ਨੂੰ ਸੁਮੇਧ ਸੈਣੀ ਖਿਲਾਫ ਬਿਆਨ ਦਰਜ ਕਰਵਾਉਣਗੇ। ਦੋ ਸਾਬਕਾ ਪੁਲਿਸ ਇੰਸਪੈਕਟਰਾਂ ਦੇ ਵਾਅਦਾ ਮੁਆਫ ਗਵਾਹ ਬਣਨ ਨਾਲ ਸੁਮੇਧ ਸੈਣੀ ਦੇ ਪੈਰਾਂ ਵਿਚ ਕਾਨੂੰਨ ਦੀਆਂ ਬੇੜੀਆਂ ਪਾਉਣ ਦਾ ਰਾਹ ਵੀ ਸਾਫ ਹੋ ਰਿਹਾ ਹੈ। ਧਿਆਨ ਰਹੇ ਕਿ ਸਾਬਕਾ ਡੀਜੀਪੀ ‘ਤੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਮਗਰੋਂ ਲਾਪਤਾ ਕਰਨ ਦੋਸ਼ ਲੱਗੇ ਸਨ ਅਤੇ ਇਹ ਮਾਮਲਾ 29 ਸਾਲ ਪੁਰਾਣਾ ਹੈ।