Breaking News
Home / ਪੰਜਾਬ / ਹੁਸ਼ਿਆਰਪੁਰ ‘ਚ ਮਿਲਿਆ ਇੱਕ ਹੋਰ ਕੋਰੋਨਾ ਪੀੜਤ

ਹੁਸ਼ਿਆਰਪੁਰ ‘ਚ ਮਿਲਿਆ ਇੱਕ ਹੋਰ ਕੋਰੋਨਾ ਪੀੜਤ

ਪੰਜਾਬ ‘ਚ ਕਰੋਨਾ ਪੀੜਤਾਂ ਦੀ ਗਿਣਤੀ ਹੋਈ 47

ਹੁਸ਼ਿਆਰਪੁਰ/ਬਿਊਰੋ ਨਿਊਜ਼ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੜ੍ਹਸ਼ੰਕਰ ਸਬ-ਡਿਵੀਜ਼ਨ ਦੇ ਪੋਸੀ ਬਲਾਕ ‘ਚ ਪੈਂਦੇ ਪਿੰਡ ਪੰਸਰਾਂ ‘ਚ ਅੱਜ ਇੱਕ ਕੋਰੋਨਾ-ਪਾਜ਼ਿਟਿਵ ਮਰੀਜ਼ ਮਿਲਿਆ ਹੈ। ਉਸ ਦੀ ਉਮਰ 58 ਵਰ੍ਹੇ ਹੈ। ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਇੰਝ ਹੁਣ ਪੰਜਾਬ ‘ਚ ਕੋਰੋਨਾ-ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 47 ਹੋ ਗਈ ਹੈ ਤੇ ਹੁਣ ਤੱਕ ਪੰਜ ਵਿਅਕਤੀ ਇਸ ਘਾਤਕ ਵਾਇਰਸ ਦੀ ਲਪੇਟ ‘ਚ ਆ ਕੇ ਮਾਰੇ ਗਏ ਹਨ। ਜੇ ਇਸ ਦੀ ਰਾਜਧਾਨੀ ਚੰਡੀਗੜ੍ਹ ਦੇ 13 ਮਰੀਜ਼ਾਂ ਨੂੰ ਵੀ ਸ਼ਾਮਲ ਕਰ ਲਈਏ, ਤਾਂ ਇਹ ਗਿਣਤੀ 60 ਬਣਦੀ ਹੈ। ਅੱਜ ਹੁਸ਼ਿਆਰਪੁਰ ਜ਼ਿਲ੍ਹੇ ‘ਚ ਜਿਹੜੇ ਵਿਅਕਤੀ ਦੇ ਕੋਰੋਨਾ-ਪਾਜ਼ਿਟਿਵ ਹੋਣ ਦੀ ਤਾਜ਼ਾ ਖਬਰ ਆਈ ਹੈ; ਉਹ ਕੁਝ ਦਿਨ ਪਹਿਲਾਂ ਇੰਗਲੈਂਡ ਤੋਂ ਪਰਤ ਰਹੀ ਆਪਣੀ ਭੈਣ ਨੂੰ ਲੈਣ ਲਈ ਦਿੱਲੀ ਹਵਾਈ ਅੱਡੇ ਗਿਆ ਸੀ।

Check Also

ਪਾਣੀਆਂ ਦੇ ਮਾਮਲੇ ’ਤੇ ਪੰਜਾਬ ਨੇ ਹਰਿਆਣਾ ਦੇ ਦਾਅਵੇ ਕੀਤੇ ਖਾਰਜ

  ਹਰਿਆਣਾ ਸਰਕਾਰ ਪੂਰਾ ਪਾਣੀ ਮਿਲਣ ਦਾ ਕਰਦੀ ਹੈ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ …