22.3 C
Toronto
Wednesday, September 17, 2025
spot_img
Homeਪੰਜਾਬਨਵਜੋਤ ਸਿੱਧੂ ਅਸਭਿਅਕ ਭਾਸ਼ਾ 'ਤੇ ਉਤਰੇ

ਨਵਜੋਤ ਸਿੱਧੂ ਅਸਭਿਅਕ ਭਾਸ਼ਾ ‘ਤੇ ਉਤਰੇ

ਸੁਖਬੀਰ ਬਾਦਲ ਨੂੰ ਲੰਡੂ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਚੱਲਿਆ ਕਾਰਤੂਸ ਦੱਸਿਆ
ਅੰਮ੍ਰਿਤਸਰ/ਬਿਊਰੋ ਨਿਊਜ਼
ਸਿਆਸੀ ਰੰਜ਼ਿਸ਼ ਅਕਸਰ ਸਿਆਸਤਦਾਨਾਂ ਦੀ ਜੁਬਾਨ ‘ਤੇ ਆ ਜਾਂਦੀ ਹੈ। ਪਰ ਅੱਜ ਕੱਲ੍ਹ ਆਪਣੀ ਇਸ ਰੰਜ਼ਿਸ਼ ਨੂੰ ਬਿਆਨ ਕਰਨ ਲੱਗਿਆਂ ਸਾਡੇ ਸਿਆਸਤਦਾਨ ਸੱਭਿਅਕ ਭਾਸ਼ਾ ਵੀ ਭੁੱਲ ਜਾਂਦੇ ਹਨ । ਇਸ ਦੀ ਇੱਕ ਉਦਾਹਰਣ ਉਸ ਵੇਲੇ ਮਿਲੀ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੱਲਿਆ ਕਾਰਤੂਸ ਦੱਸਦਿਆਂ ਨਵਜੋਤ ਸਿੰਘ ਸਿੱਧੂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਵੀ ਲੰਡੂ ਤੱਕ ਕਹਿ ਦਿੱਤਾ ਗਿਆ।
ਅੰਮ੍ਰਿਤਸਰ ਵਿਖੇ ਅਕਾਲੀ ਦਲ ਵੱਲੋਂ ਲਾਏ ਗਏ ਧਰਨਿਆਂ ਦੇ ਸਬੰਧ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਅਸੀਂ ਉਸ ਲੰਡੂ ਨੂੰ ਗ੍ਰਿਫ਼ਤਾਰ ਕਿਉਂ ਕਰੀਏ। ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਦੇ ਬਿਆਨ ਕਿ “ਮੈਨੂੰ ਗ੍ਰਿਫਤਾਰ ਕਰਕੇ ਵਿਖਾਉ ਜੇ ਹਿੰਮਤ ਹੈ ਤਾਂ, ਦੇ ਜਵਾਬ ਵਿਚ ਸਖਤ ਟਿੱਪਣੀ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਅਸੀਂ ਉਸ ਲੰਡੂ ਨੂੰ ਕਿਉਂ ਗ੍ਰਿਫ਼ਤਾਰ ਕਰੀਏ, ਦੱਸੋਂ ਉਹ ਚੀਜ਼ ਕੀ ਹੈ, ਬਸ ਇੱਕ ਐਮ.ਐਲ.ਏ ਹੈ।

RELATED ARTICLES
POPULAR POSTS