15.5 C
Toronto
Tuesday, May 5, 2026
spot_img
Homeਪੰਜਾਬਕੈਪਟਨ ਸਰਕਾਰ ਵਲੋਂ ਕਿਸਾਨਾਂ 'ਤੇ ਲਗਾਏ ਜ਼ਜ਼ੀਏ ਦੀ 'ਆਪ' ਨੇ ਕੀਤੀ ਨਿਖੇਧੀ

ਕੈਪਟਨ ਸਰਕਾਰ ਵਲੋਂ ਕਿਸਾਨਾਂ ‘ਤੇ ਲਗਾਏ ਜ਼ਜ਼ੀਏ ਦੀ ‘ਆਪ’ ਨੇ ਕੀਤੀ ਨਿਖੇਧੀ

ਕਿਹਾ, ਸਰਕਾਰ ਕਿਸਾਨਾਂ ਵਿਰੋਧੀ ਫੈਸਲਾ ਤੁਰੰਤ ਵਾਪਸ ਲਵੇ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕਿਸਾਨਾਂ ਤੋਂ ਨਿਸ਼ਾਨਦੇਹੀ ਲਈ ਸਰਕਾਰੀ ਫੀਸ ਵਿੱਚ ਕੀਤੇ ਭਾਰੀ ਵਾਧੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਆਮ ਆਦਮੀ ਪਾਰਟੀ ਨੇ ਇਸ ਨੂੰ ਕਿਸਾਨ ਵਰਗ ਉਪਰ ਜਬਰਦਸਤੀ ਥੋਪਿਆ ਜਜ਼ੀਆ ਕਰਾਰ ਦਿੱਤਾ ਹੈ।
ਪਾਰਟੀ ਦੇ ਪੰਜਾਬ ਤੋਂ ਉਪ ਪ੍ਰਧਾਨ ਅਮਨ ਅਰੋੜਾ ਸਮੇਤ ਸਾਰੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਿਸਾਨ ਵਿਰੋਧੀ ਫੈਸਲਾ ਤੁਰੰਤ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਕੈਪਟਨ ਅਮਰਿੰਦਰ ਕੋਲੋਂ ਪੁੱਛਿਆ ਕਿ ਪਹਿਲਾਂ ਹੀ ਕਰਜ਼ ਅਤੇ ਲਾਗਤ ਦੇ ਮੁਕਾਬਲੇ ਵੱਧ ਖਰਚਿਆਂ ਕਾਰਨ ਟੁੱਟ ਚੁੱਕੇ ਕਿਸਾਨਾਂ ਉਪਰ ਕਰੋੜਾਂ ਰੁਪਏ ਦਾ ਵਾਧੂ ਭਾਰ ਪਾ ਕੇ ਕਾਂਗਰਸ ਸਰਕਾਰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਗਰੀਬਾਂ ਅਤੇ ਭਾਰੀ ਕਰਜ਼ਿਆਂ ਥੱਲੇ ਪਿਸ ਰਹੇ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ।

RELATED ARTICLES
POPULAR POSTS