Breaking News
Home / ਪੰਜਾਬ / ਵਧਦੇ ਟਿਊਬਵੈਲਾਂ ਅਤੇ ਝੋਨੇ ਦੀ ਖੇਤੀ ਨਾਲ ਡਿੱਗਦਾ ਹੈ ਪਾਣੀ ਦਾ ਪੱਧਰ

ਵਧਦੇ ਟਿਊਬਵੈਲਾਂ ਅਤੇ ਝੋਨੇ ਦੀ ਖੇਤੀ ਨਾਲ ਡਿੱਗਦਾ ਹੈ ਪਾਣੀ ਦਾ ਪੱਧਰ

ਪੰਜਾਬ ਗਰਾਊਂਡ ਵਾਟਰ ਦਾ 164% ਅਤੇ ਹਰਿਆਣਾ 134% ਕਰ ਰਿਹਾ ਹੈ ਯੂਜ
ਕਜੌਲੀ ਤੋਂ ਪਾਣੀ ਆਉਣ ਦੇ ਬਾਵਜੂਦ ਚੰਡੀਗੜ੍ਹ 81% ਖਰਚ ਕਰ ਰਿਹਾ
ਹਰ ਦੋ ਸਾਲਾਂ ਵਿਚ ਹੁੰਦਾ ਹੈ ਸੈਂਟਰਲ ਗਰਾਊਂਡ ਵਾਟਰ ਬੋਰਡ ਦਾ ਸਰਵੇ
ਪੰਜਾਬ-ਹਰਿਆਣਾ ਅਤਿ ਸੰਵੇਦਨਸ਼ੀਲ, ਚੰਡੀਗੜ੍ਹ ਸੈਮੀ-ਕ੍ਰਿਟੀਕਲ ਸਥਿਤੀ ‘ਚ
ਚੰਡੀਗੜ੍ਹ/ਬਿਊਰੋ ਨਿਊਜ਼ : ਤੇਜ਼ੀ ਨਾਲ ਵਧਦੇ ਟਿਊਬਵੈਲ ਅਤੇ ਝੋਨੇ ਦੀ ਫਸਲ ਗਰਾਊਂਡ ਵਾਟਰ ਲਈ ਮੁਸ਼ਕਲ ਬਣਦੇ ਜਾ ਰਹੇ ਹਨ। ਸਾਲ ਵਿਚ ਗਰਾਊਂਡ ਵਾਟਰ ਜਿੰਨਾ ਰੀਚਾਰਜ ਹੁੰਦਾ ਹੈ, ਹਰਿਆਣਾ ਅਤੇ ਪੰਜਾਬ ਉਸ ਤੋਂ ਵੀ ਜ਼ਿਆਦਾ ਪਾਣੀ ਦੀ ਵਰਤੋਂ ਕਰ ਲੈਂਦੇ ਹਨ। ਪੰਜਾਬ ਆਪਣੇ ਕੁੱਲ ਗਰਾਊਂਡ ਵਾਟਰ ਦਾ ਹਰ ਸਾਲ 164% ਵਰਤ ਲੈਂਦਾ ਹੈ, ਜਦਕਿ ਹਰਿਆਣਾ 134% ਗਰਾਊਂਡ ਵਾਟਰ ਕੱਢ ਲੈਂਦਾ ਹੈ। ਇਹ ਖੁਲਾਸਾ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਵਿਚ ਹੋਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਝੋਨਾ ਉਗਾਉਣ ਦੇ ਕਾਰਣ ਕਿਸਾਨਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ, ਇਸਦੇ ਲਈ ਕਿਸਾਨ ਆਪਣੇ ਖੇਤਾਂ ਵਿਚ ਤੇਜ਼ੀ ਨਾਲ ਟਿਊਬਵੈਲ ਲਗਾ ਰਹੇ ਹਨ। ਇਸ ਕਰਕੇ ਗਰਾਊਂਡ ਵਾਟਰ ਵੀ ਤੇਜ਼ੀ ਨਾਲ ਘਟ ਰਿਹਾ ਹੈ। ਚੰਡੀਗੜ੍ਹ ਆਪਣੇ ਕੁੱਲ ਗਰਾਊਂਡ ਵਾਟਰ ਦਾ 80.99% ਵਰਤ ਰਿਹਾ ਹੈ। ਚੰਡੀਗੜ੍ਹ ਵਿਚ ਕਜੌਲੀ ਵਾਟਰ ਵਰਕਸ ਤੋਂ ਪੰਜ ਫੇਜ ਵਿਚ ਪਾਣੀ ਮਿਲ ਰਿਹਾ ਹੈ। ਹਾਲ ਹੀ ਵਿਚ ਹੋਏ ਸਰਵੇ ਦੇ ਅਨੁਸਾਰ ਪੰਜਾਬ ਵਿਚ ਰਿਸੋਰਸ ਵਾਟਰ 17.07 ਬਿਲੀਅਨ ਕਿਊਬਿਕ ਮੀਟਰ ਹੈ, ਉਸ ਵਿਚੋਂ 28.02 ਬਿਲੀਅਨ ਕਿਊਬਿਕ ਮੀਟਰ ਗਰਾਊਂਡ ਵਾਟਰ ਵਰਤੋਂ ਕੀਤਾ ਜਾ ਰਿਹਾ ਹੈ। ਹਰਿਆਣਾ ਵਿਚ 8.60 ਬਿਲੀਅਨ ਕਿਊਬਿਕ ਮੀਟਰ ਵਾਟਰ ਰਿਸੋਰਸਿਜ਼ ਹੈ, ਹਰ ਸਾਲ 11.54 ਬਿਲੀਅਨ ਕਿਊਬਿਕ ਮੀਟਰ ਗਰਾਊਂਡ ਵਾਟਰ ਵਰਤਿਆ ਜਾ ਰਿਹਾ ਹੈ।
ਚੰਡੀਗੜ੍ਹ ‘ਚ ਸਭ ਤੋਂ ਜ਼ਿਆਦਾ ਘਰੇਲੂ ਵਰਤੋਂ ‘ਤੇ ਪਾਣੀ ਖਰਚ
ਚੰਡੀਗੜ੍ਹ ਵਿਚ 2626 ਹੈਕਟੇਅਰ ਮੀਟਰ ਪਾਣੀ ਘਰੇਲੂ ਵਰਤੋਂ ‘ਤੇ ਖਰਚ ਹੁੰਦਾ ਹੈ। ਚੰਡੀਗੜ੍ਹ ਵਿਚ ਕਜੌਲੀ ਵਾਟਰ ਵਰਕਸ ਤੋਂ 6 ਫੇਜ ਵਿਚ 87 ਐਮਜੀਡੀ ਪਾਣੀ ਸਪਲਾਈ ਹੁੰਦਾ ਹੈ। 225 ਟਿਊਬਵੈਲਾਂ ਵਿਚੋਂ 22 ਐਮਜੀਡੀ (ਮਿਲੀਅਨ ਗੈਲਨ ਪਰ ਡੇਅ) ਪਾਣੀ ਸਪਲਾਈ ਹੁੰਦਾ ਹੈ। ਸਰਦੀਆਂ ਵਿਚ ਚੰਡੀਗੜ੍ਹ ‘ਚ ਪਾਣੀ ਦੀ ਖਪਤ 90 ਐਮਜੀਡੀ ਤੱਕ ਰਹਿੰਦੀ ਹੈ, ਗਰਮੀਆਂ ਵਿਚ 109 ਐਮਜੀਡੀ ਤੱਕ ਪਹੁੰਚ ਜਾਂਦੀ ਹੈ। ਚੰਡੀਗੜ੍ਹ ਪ੍ਰਤੀ ਵਿਅਕਤੀ ਪਾਣੀ ਦੀ ਖਪਤ ਦੇ ਮਾਮਲੇ ਵਿਚ ਵੀ ਸਭ ਤੋਂ ਅੱਗੇ ਹਨ, ਲੀਕੇਜ਼ ਵਿਚ 33% ਤੱਕ ਪਾਣੀ ਵੇਸਟ ਹੋ ਜਾਂਦਾ ਹੈ।
ਅਸੀਂ ਜਿੰਨਾ ਪੈਸਾ ਬੋਤਲਬੰਦ ਪਾਣੀ ‘ਤੇ ਖਰਚ ਕਰਦੇ ਹਾਂ, ਉਸ ਤੋਂ ਅੱਧੀ ਰਾਸ਼ੀ ਨਾਲ ਪੂਰੀ ਦੁਨੀਆ ਨੂੰ ਸਾਫ ਪਾਣੀ ਮਿਲ ਸਕਦਾ ਹੈ
ਦੁਨੀਆ ਭਰ ਵਿਚ ਪੀਣ ਵਾਲੇ ਬੋਤਲਬੰਦ ਪਾਣੀ ਦੀ ਖਪਤ ਤੇਜ਼ੀ ਨਾਲ ਵਧ ਰਹੀ ਹੈ। ਪਿਛਲੇ ਦਹਾਕੇ ਵਿਚ ਇਸਦੀ ਵਿਕਰੀ 73% ਵਧੀ ਹੈ। ਯਾਨੀ ਦੁਨੀਆ ਭਰ ਦੇ ਲੋਕਾਂ ਨੇ 22.32 ਲੱਖ ਕਰੋੜ ਰੁਪਏ ਦਾ 35 ਹਜ਼ਾਰ ਕਰੋੜ ਲੀਟਰ ਬੋਤਲਬੰਦ ਪਾਣੀ ਖਰੀਦਿਆ। ਹਾਲਾਂਕਿ ਸੱਚਾਈ ਇਹ ਹੈ ਕਿ ਲੋਕ ਨਲਕੇ ਦੇ ਪਾਣੀ ਦੇ ਮੁਕਾਬਲੇ ਬੋਤਲਬੰਦ ਪਾਣੀ ਖਰੀਦਣ ਵਿਚ 150 ਤੋਂ 1000 ਗੁਣਾ ਜ਼ਿਆਦਾ ਪੈਸਾ ਖਰਚਦੇ ਹਨ। ਸੰਯੁਕਤ ਰਾਸ਼ਟਰ ਨੇ ਆਪਣੇ ਤਾਜ਼ਾ ਅਧਿਐਨ ਵਿਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਕਿਹਾ ਗਿਆ ਹੈ ਕਿ ਬੋਤਲਬੰਦ ਪਾਣੀ ‘ਤੇ ਜਿੰਨਾ ਪੈਸਾ ਖਰਚ ਕੀਤਾ ਜਾਂਦਾ ਹੈ, ਉਸਦੀ ਅੱਧੀ ਰਾਸ਼ੀ ਵੀ ਨਲਕੇ ਦਾ ਪਾਣੀ ਮੁਹੱਈਆ ਕਰਾਉਣ ‘ਤੇ ਖਰਚ ਕਰ ਦਿੱਤੀ ਜਾਏ ਤਾਂ ਪੂਰੀ ਦੁਨੀਆ ਦੀ ਆਬਾਦੀ ਤੱਕ ਸਾਫ ਪਾਣੀ ਪਹੁੰਚ ਸਕਦਾ ਹੈ।
*ਵਿਗਿਆਨਕ ਦੱਸਦੇ ਹਨ ਕਿ ਇਹ ਧਾਰਨਾ ਗਲਤ ਹੈ ਕਿ ਬੋਤਲਬੰਦ ਪਾਣੀ ਸਭ ਤੋਂ ਸਿਹਤਮੰਦ ਹੁੰਦਾ ਹੈ। 40 ਦੇਸ਼ਾਂ ਦੇ ਸੈਂਕੜੇ ਬ੍ਰਾਂਡਾਂ ਦਾ ਪਾਣੀ ਜਾਂਚ ਵਿਚ ਦੂਸ਼ਿਤ ਪਾਇਆ ਗਿਆ ਹੈ।
*ਲੋਕ ਬੋਤਲਬੰਦ ਪਾਣੀ ਪੀਣ ਦੀਆਂ ਆਦਤਾਂ ਵਿਚ ਬਦਲਾਅ ਲਿਆਉਣ ਤਾਂ ਪਲਾਸਟਿਕ ਵੇਸਟ ਵਿਚ ਵੱਡੀ ਕਮੀ ਆ ਸਕਦੀ ਹੈ, ਕਿਉਂਕਿ 85 ਫੀਸਦੀ ਬੋਤਲਾਂ ਅਖੀਰ ‘ਚ ਨਸ਼ਟ ਕਰਨੀਆਂ ਪੈਂਦੀਆਂ ਹਨ।

 

Check Also

ਬੀਬੀ ਜਗੀਰ ਕੌਰ ਨੂੰ ਧੀ ਦੇ ਕਤਲ ਮਾਮਲੇ ’ਚ ਸ਼੍ਰੋਮਣੀ ਕਮੇਟੀ ਨੇ ਭੇਜਿਆ ਨੋਟਿਸ

  ਅੰਮਿ੍ਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਧੀ ਦੇ …