25.8 C
Toronto
Saturday, July 18, 2026
spot_img
Homeਭਾਰਤਜੰਮੂ ਕਸ਼ਮੀਰ 'ਚ ਭਾਰੀ ਬਰਫਬਾਰੀ

ਜੰਮੂ ਕਸ਼ਮੀਰ ‘ਚ ਭਾਰੀ ਬਰਫਬਾਰੀ

ਕੰਟਰੋਲ ਰੇਖਾ ਨੇੜੇ ਪੰਜ ਜਵਾਨ ਲਾਪਤਾ, ਅਪਰੇਸ਼ਨ ਜਾਰੀ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਵਿਚ ਭਾਰੀ ਬਰਫਬਾਰੀ ਦਰਮਿਆਨ ਘਾਟੀ ਦੇ ਗੁਰੇਜ ਅਤੇ ਨੌਗਾਮ ਸੈਕਟਰ ਵਿਚ ਕੰਟਰੋਲ ਰੇਖਾ ਨੇੜੇ ਪੰਜ ਜਵਾਨ ਲਾਪਤਾ ਹੋ ਗਏ ਹਨ। ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਫੌਜ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਨੌਗਾਮ ਸੈਕਟਰ ਵਿਚ ਦੋ ਜਵਾਨ ਪਹਾੜ ਤੋਂ ਹੇਠਾਂ ਡਿੱਗ ਪਏ ਅਤੇ ਤਿੰਨ ਹੋਰ ਭਾਰੀ ਬਰਫਬਾਰੀ ਦੌਰਾਨ ਲਾਪਤਾ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਲਾਪਤਾ ਹੋਏ ਜਵਾਨਾਂ ਦੀ ਭਾਲ ਲਈ ਬਚਾਅ ਅਭਿਆਨ ਚਲਾਇਆ ਗਿਆ ਹੈ।

RELATED ARTICLES
POPULAR POSTS