ਛੱਤੀਸਗੜ੍ਹ/ਬਿਊਰੋ ਨਿਊਜ਼
ਦੁਨੀਆ ਭਰ ‘ਚ ਕਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ। ਅਜਿਹੇ ‘ਚ ਛੱਤੀਸਗੜ੍ਹ ‘ਚ ‘ਕਰੋਨਾ’ ਅਤੇ ‘ਕੋਵਿਡ’ ਭੈਣ-ਭਰਾ ਬਣ ਗਏ ਹਨ। ਰਾਏਪੁਰ ਦੀ ਪੁਰਾਣੀ ਬਸਤੀ ਦੇ ਵਸਨੀਕ ਵਿਨੈ ਵਰਮਾ ਅਤੇ ਪ੍ਰੀਤੀ ਵਰਮਾ ਨੇ ਆਪਣੇ ਜੁੜਵਾ ਬੇਟਾ-ਬੇਟੀ ਦਾ ਨਾਂਅ ‘ਕੋਰੋਨਾ’ ਅਤੇ ‘ਕੋਵਿਡ’ ਰੱਖਿਆ ਹੈ। ਪ੍ਰੀਤੀ ਵਰਮਾ ਨੇ ਇੱਕ ਹਫ਼ਤਾ ਪਹਿਲਾਂ ਰਾਏਪੁਰ ਮੈਡੀਕਲ ਕਾਲਜ ਹਸਪਤਾਲ ‘ਚ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ। ਉਨ੍ਹਾਂ ਦੇ ਦੋ ਦਿਨ ਪਹਿਲਾਂ ਇਨ੍ਹਾਂ ਦਾ ਨਾਮਕਰਣ ਕੀਤਾ, ਜਿਸ ‘ਚ ਬੇਟੇ ਦਾ ਨਾਮ ‘ਕੋਵਿਡ’ ਤੇ ਬੇਟੀ ਦਾ ਨਾਮ ‘ਕਰੋਨਾ’ ਰੱਖਿਆ। ਇਸ ਬਾਰੇ ਪੁੱਛੇ ਜਾਣ ‘ਤੇ ਪ੍ਰੀਤੀ ਨੇ ਦੱਸਿਆ ਕਿ ਇਸ ਸਮੇਂ ਸਾਰੇ ਲੋਕਾਂ ਦੇ ਦਿਲ-ਦਿਮਾਗ ‘ਚ ਕਰੋਨਾ ਛਾਇਆ ਹੋਇਆ ਹੈ। ਅਜਿਹੇ ‘ਚ ਲੋਕਾਂ ‘ਚੋਂ ਕਰੋਨਾ ਦਾ ਡਰ ਖ਼ਤਮ ਕਰਨ ਲਈ ਬੇਟੇ ਦਾ ਨਾਂ ‘ਕੋਵਿਡ’ ਤੇ ਬੇਟੀ ਦਾ ਨਾਂ ‘ਕਰੋਨਾ’ ਰੱਖਣ ਦਾ ਫ਼ੈਸਲਾ ਕੀਤਾ ਹੈ।