ਮਿਸੀਸਾਗਾ : ਓਨਟਾਰੀਓ ਐਸਓਈਆਈ ਨਾਲ ਹਿੱਸੇਦਾਰੀ ਵਿਚ ਕੰਪਨੀ ਦੇ ਵਾਧੇ ਨੂੰ ਤੇਜ਼ ਕਰੇਗਾ ਅਤੇ ਮਿਸੀਸਾਗਾ ਵਿਚ 725 ਨਵੀਂ ਨੌਕਰੀਆਂ ਅਤੇ 410 ਅਹੁਦਿਆਂ ਨੂੰ ਸਮਰਥਨ ਪ੍ਰਦਾਨ ਕਰੇਗਾ। ਮਿਸੀਸਾਗਾ ਬਰੈਂਪਟਨ ਸਾਊਥ ਤੋਂ ਐਮਪੀਪੀ ਅੰਮ੍ਰਿਤ ਮਾਂਗਟ ਨੇ ਮਿਸੀਸਾਗਾ ਵਿਚ ਕੰਪਨੀ ਪਲਾਂਟ ਵਿਚ ਇਸ ਦਾ ਐਲਾਨ ਕੀਤਾ ਹੈ।
ਐਸਓਟੀਆਈ ਇਕ ਵਿਸ਼ਵ ਪੱਧਰੀ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੋਜੀ ਕੰਪਨੀ ਹੈ ਜੋ ਕਿ ਇੰਟਰਪ੍ਰਾਈਜ਼ ਮੋਬਿਲਟੀ ਮੈਨੇਜਮੈਂਟ, ਆਈਓਟੀ ਸਮਾਧਾਨਾਂ ‘ਤੇ ਧਿਆਨ ਕੇਂਦਰਿਤ ਕਰਦੀ ਹੈ। ਕੰਪਨੀ ਨੇ ਮਿਸੀਸਾਗਾ ਵਿਚ ਇਕ ਅਤਿ ਆਧੁਨਿਕ ਸੁਵਿਥਾ ਦੀ ਸਥਾਪਨਾ ਕੀਤੀ ਹੈ ਅਤੇ ਕੰਪਨੀ ਲਗਾਤਾਰ ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰ ਰਹੀ ਹੈ। ਸਟੀਵਨ ਡੇਲ ਡੂਸਾ, ਆਰਥਿਕ ਵਿਕਾਸ ਮੰਤਰੀ ਨੇ ਕਿਹਾ ਕਿ ਐਸਓਟੀਆਈ ਇਕ ਓਨਟਾਰੀਓ ਵਿਚ ਵਿਕਸਤ ਹੋਈ ਆਈਟੀ ਕੰਪਨੀ ਹੈ, ਜੋ ਕਿ ਪੂਰੀ ਦੁਨੀਆ ਵਿਚ ਗ੍ਰਾਹਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਿਸੀਸਾਗਾ ਤੇਜ਼ੀ ਨਾਲ ਆਰਥਿਕ ਵਿਕਾਸ ਦਰਜ ਕਰ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇੱਥੇ ਆਈਸੀਟੀ ਸੈਕਟਰ ਦਾ ਵਿਕਾਸ ਤੇਜ਼ ਹੋਵੇਗਾ। ਅਜਿਹੇ ਵਿਚ ਕੰਪਨੀ ਦਾ ਇੰਥੇ ਵਿਸਥਾਰ ਕਰਨਾ ਪੂਰੇ ਸ਼ਹਿਰ ਦੇ ਵਿਕਾਸ ਵਿਚ ਅਹਿਮ ਭੂਮਿਕਾ ਅਦਾ ਕਰੇਗਾ।
Check Also
ਅਮਰੀਕਾ ਵਿਚ ਬਰਫਬਾਰੀ ਤੇ ਹੱਡ ਚੀਰਵੀਂ ਠੰਡ ਨੇ ਜਨ ਜੀਵਨ ਉਪਰ ਪਾਇਆ ਵਿਆਪਕ ਅਸਰ
ਮੌਸਮ ਵਿਭਾਗ ਵੱਲੋਂ ਤਾਪਮਾਨ ‘ਚ ਜਬਰਦਸਤ ਗਿਰਾਵਟ ਦੀ ਚਿਤਾਵਨੀ ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅੱਜਕੱਲ੍ਹ ਕੇਂਦਰੀ …