19.2 C
Toronto
Tuesday, October 7, 2025
spot_img
Homeਪੰਜਾਬਕੋਰੋਨਾ ਦੇ ਇਲਾਜ ਲਈ ਹੋਮਿਓਪੈਥੀ ਅਪਣਾਓ

ਕੋਰੋਨਾ ਦੇ ਇਲਾਜ ਲਈ ਹੋਮਿਓਪੈਥੀ ਅਪਣਾਓ

ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

ਚੰਡੀਗੜ੍ਹ/ਬਿਊਰੋ ਨਿਊਜ਼ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਤਬਾਹੀ ਮਚਾਈ ਹੋਈ ਹੈ। ਵੱਡੇ-ਵੱਡੇ ਦੇਸ਼ਾਂ ਦੀਆਂ ਅਰਥ-ਵਿਵਸਥਾਵਾਂ ਇਸ ਵਾਇਰਸ ਤੇ ਲੌਕਡਾਊਨ ਕਾਰਨ ਢਹਿ-ਢੇਰੀ ਹੋਣ ਕੰਢੇ ਪੁੱਜ ਚੁੱਕੀਆਂ ਹਨ। ਪਰ ਕੁਝ ਸਿਹਤ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਐਲੋਪੈਥੀ ਦੀ ਥਾਂ ਹੋਮਿਓਪੈਥੀ, ਆਯੁਰਵੇਦਿਕ ਤੇ ਇਲਾਜ ਦੀਆਂ ਉਪਲਬਧ ਹੋਰ ਵੈਕਲਪਿਕ ਪ੍ਰਣਾਲੀਆਂ ਨੂੰ ਅਪਣਾਇਆ ਜਾਵੇ, ਤਾਂ ਇਸ ਘਾਤਕ ਵਾਇਰਸ ਕੋਰੋਨਾ ਤੋਂ ਛੇਤੀ ਛੁਟਕਾਰਾ ਪਾਇਆ ਜਾ ਸਕਦਾ ਹੈ ਤੇ ਐਲੋਪੈਥੀ ਵਾਂਗ ਇਸ ਦੇ ਕੋਈ ਮਾੜੇ-ਪ੍ਰਭਾਵ (ਸਾਈਡ ਇਫ਼ੈਕਟਸ) ਵੀ ਨਹੀਂ ਹੋਣਗੇ। ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸ੍ਰੀ ਮਨੀਸ਼ ਤਿਵਾੜੀ ਨੇ ਇਸ ਬਾਰੇ ਇੱਕ ਚਿੱਠੀ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਲਿਖੀ ਹੈ; ਜਿਸ ਵਿੱਚ ਸਮੂਹ ਦੇਸ਼ ਵਾਸੀਆਂ ਦੀ ਭਲਾਈ ਲਈ ਹੋਮਿਓਪੈਥੀ ਤੇ ਹੋਰ ਸਥਾਨਕ ਦਵਾਈਆਂ ਅਪਨਾਉਣ ਦੀ ਸਲਾਹ ਦਿੱਤੀ ਗਈ ਹੈ।

RELATED ARTICLES
POPULAR POSTS