Breaking News
Home / ਪੰਜਾਬ / ਰਾਵੀ ਦਰਿਆ ‘ਚੋਂ 3 ਅਰਬ 21 ਕਰੋੜ ਦੀ ਹੈਰੋਇਨ ਬਰਾਮਦ

ਰਾਵੀ ਦਰਿਆ ‘ਚੋਂ 3 ਅਰਬ 21 ਕਰੋੜ ਦੀ ਹੈਰੋਇਨ ਬਰਾਮਦ

ਪਾਕਿਸਤਾਨ ਵਾਲੇ ਪਾਸਿਓਂ ਹੋ ਰਿਹਾ ਸੀ ਹੈਰੋਇਨ ਦਾ ਕੰਟਰੋਲ
ਬਟਾਲਾ/ਬਿਊਰੋ ਨਿਊਜ਼ : ਸਰਹੱਦ ‘ਤੇ ਬੀ.ਐਸ.ਐਫ਼. ਦੀ 10 ਬਟਾਲੀਅਨ ਸ਼ਿਕਾਰ ਮਾਛੀਆਂ ਵਲੋਂ ਲੰਘੇ ਐਤਵਾਰ ਨੂੰ ਨੰਗਲੀ ਪੋਸਟ ਨੇੜਿਓਂ ਪਾਕਿਸਤਾਨ ਵਾਲੇ ਪਾਸਿਓਂ ਰਾਵੀ ਦਰਿਆ ਵਿਚ ਰੁੜ ਕੇ ਆ ਰਹੇ 60 ਪੈਕਟਾਂ ਵਿਚ 64.330 ਕਿੱਲੋ ਹੈਰੋਇਨ ਬਰਾਮਦ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ।
ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 3 ਅਰਬ 21 ਕਰੋੜ 65 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਸਬੰਧੀ ਬੀ.ਐਸ.ਐਫ਼. ਹੈੱਡਕੁਆਟਰ ਸ਼ਿਕਾਰ ਮਾਛੀਆਂ ਵਿਖੇ ਡੀ.ਆਈ.ਜੀ. ਰਾਜੇਸ਼ ਸ਼ਰਮਾ ਨੇ ਹੈਰੋਇਨ ਬਰਾਮਦ ਕਰਨ ਵਾਲੀ ਬੀ.ਐਸ.ਐਫ. ਦੀ ਪਾਰਟੀ ਸਮੇਤ ਦੱਸਿਆ ਕਿ ਤੜਕੇ 2:45 ਵਜੇ ਦੇ ਕਰੀਬ ਜਦੋਂ ਬੀ.ਐਸ.ਐਫ਼. ਜਵਾਨਾਂ ਨੇ ਰਾਵੀ ਦਰਿਆ ਵਿਚ ਕੋਈ ਚੀਜ਼ ਰੁੜਦੀ ਆਉਂਦੀ ਦੇਖੀ ਤਾਂ ਤੁਰੰਤ ਉਸ ਨੂੰ ਕਾਬੂ ਕਰਕੇ ਦੇਖਿਆ ਕਿ ਕੱਪੜੇ ਦਾ ਇਕ ਪਾਈਪ ਬਣਾ ਕੇ ਉਸ ਦੇ ਅੰਦਰ ਫੁੱਟਬਾਲ ਦੇ ਬਲੈਡਰ ਵਿਚ ਹੈਰੋਇਨ ਦੇ ਪੈਕੇਟ ਪਾ ਕੇ ਰੱਖੇ ਹੋਏ ਸਨ ਤਾਂ ਕਿ ਉਹ ਪਾਣੀ ਵਿਚ ਡੁੱਬ ਨਾ ਸਕਣ ਤੇ ਉਸ ਨਾਲ ਕੋਈ ਡੇਢ ਕਿਲੋਮੀਟਰ ਦੇ ਕਰੀਬ ਰੱਸੀ ਬੰਨ੍ਹੀ ਹੋਈ ਸੀ, ਜਿਸ ਦਾ ਪਾਕਿਸਤਾਨ ਵਾਲੇ ਪਾਸਿਓਂ ਕੰਟਰੋਲ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸੈਕਟਰ ਡੇਰਾ ਬਾਬਾ ਨਾਨਕ ਵਿਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਖੇਪ ਬੀ.ਐਸ.ਐਫ਼. ਵਲੋਂ ਬਰਾਮਦ ਕੀਤੀ ਗਈ ਹੈ, ਜਦੋਂ ਕਿ ਇਸ ਤੋਂ ਪਹਿਲਾਂ ਵੀ ਇਸ ਸੈਕਟਰ ਵਿਚ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।

Check Also

ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ

ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …