Breaking News
Home / ਪੰਜਾਬ / ਡਰੱਗ ਮਾਫੀਏ ਪੁਲਿਸ ਇੰਸਪੈਕਟਰ ਇੰਦਰਜੀਤ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਦੀ ਹੋਈ ਜਾਂਚ

ਡਰੱਗ ਮਾਫੀਏ ਪੁਲਿਸ ਇੰਸਪੈਕਟਰ ਇੰਦਰਜੀਤ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਦੀ ਹੋਈ ਜਾਂਚ

ਇੰਦਰਜੀਤ ਨੇ ਪਿਛਲੇ 10 ਸਾਲ ਕੀਤੀਆਂ ਸਨ ਮੌਜਾਂ
ਅੰਮ੍ਰਿਤਸਰ/ਬਿਊਰੋ ਨਿਊਜ਼
ਲੰਘੇ ਦਿਨੀਂ ਜਲੰਧਰ ਦੇ ਪੀਏਪੀ ਕੰਪਲੈਕਸ ਵਿਚ ਹੈਰੋਇਨ, ਹਥਿਆਰਾਂ ਤੇ ਵਿਦੇਸ਼ੀ ਮੁਦਰਾ ਸਮੇਤ ਗ੍ਰਿਫ਼ਤਾਰ ਕੀਤੇ ਗਏ ਇੰਸਪੈਕਟਰ ਇੰਦਰਜੀਤ ਸਿੰਘ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਦੀ ਜਾਂਚ ਲਈ ਐਸਟੀਐਫ਼ ਦੀ ਟੀਮ ਪੁੱਜੀ। ਮਿਲੀ ਜਾਣਕਾਰੀ ਮੁਤਾਬਕ ਇਸ ਇੰਸਪੈਕਟਰ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਕਰੀਬੀ ਸਬੰਧ ਸਨ। ਇਸ ਅਫਸਰ ਨੇ ਪਿਛਲੇ 10 ਸਾਲ ਪੂਰੀਆਂ ਮੌਜਾਂ ਕੀਤੀਆਂ ਤੇ ਆਪਣੇ ਮਨ ਭਾਉਂਦੇ ਥਾਂ ‘ਤੇ ਤਾਇਨਾਤ ਰਿਹਾ।
ਪੰਜਾਬ ਪੁਲਿਸ ਤੇ ਐਸਟੀਐਫ ਦੇ ਅਧਿਕਾਰੀ ਇੰਦਰਜੀਤ ਨੂੰ ਲੈ ਕੇ ਅੰਮ੍ਰਿਤਸਰ ਦੇ ਚਾਟੀਵਿੰਡ ਖੇਤਰ ਵਿੱਚ ਸਥਿਤ ਕਿਸ਼ਨਗੜ੍ਹ ਆਬਾਦੀ ਉਸ ਦੇ ਘਰ ਪੁੱਜੇ। ਤਕਰੀਬਨ ਸਾਢੇ ਤਿੰਨ ਘੰਟੇ ਇੰਦਰਜੀਤ ਦੇ ਆਲੀਸ਼ਾਨ ਘਰ ਦੀ ਤਲਾਸ਼ੀ ਲੈਣ ਉਪਰੰਤ ਟੀਮ ਵਾਪਸ ਰਵਾਨਾ ਹੋ ਗਈ। ਇਸ ਜਾਂਚ ਸਬੰਧੀ ਅਧਿਕਾਰੀਆਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ।

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …