0.2 C
Toronto
Wednesday, December 3, 2025
spot_img
Homeਪੰਜਾਬਸਿੰਗਾਪੁਰ ਦੇ ਨੌਜਵਾਨ ਰੱਤੋਕੇ ਦੇ ਸਕੂਲ ਦੀ ਕਰਨਗੇ ਮੁਰੰਮਤ

ਸਿੰਗਾਪੁਰ ਦੇ ਨੌਜਵਾਨ ਰੱਤੋਕੇ ਦੇ ਸਕੂਲ ਦੀ ਕਰਨਗੇ ਮੁਰੰਮਤ

ਸਿੰਗਾਪੁਰ/ਬਿਊਰੋ ਨਿਊਜ਼ : ਸਿੰਗਾਪੁਰ ਦੇ ਭਾਰਤੀ ਮੂਲ ਦੇ 20 ਨੌਜਵਾਨ ਪੰਜਾਬ ਦੇ ਇਕ ਪਿੰਡ ਵਿੱਚ ਸਕੂਲ ਦੀ ਮੁਰੰਮਤ ਕਰਨਗੇ। ਉਹ ਇੱਥੇ ਤਿੰਨ ਹਫ਼ਤਿਆਂ ਦੀ ਛੁੱਟੀ ਬਿਤਾਉਣਗੇ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ। ਇਨ੍ਹਾਂ ਨੌਜਵਾਨਾਂ ਦੀ ਉਮਰ 18-21 ਸਾਲ ਵਿਚਾਲੇ ਹੈ। ਇਹ ਵੱਖ-ਵੱਖ ਜਾਤੀ ਅਤੇ ਸਮਾਜਿਕ-ਆਰਥਿਕ ਪਿਛੋਕੜ ਨਾਲ ਸਬੰਧਤ ਹਨ। ਇਹ ਨੌਜਵਾਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਰੱਤੋਕੇ ਦੇ ਲੋਕਾਂ ਨਾਲ ਰਹਿਣਗੇ ਅਤੇ ਨੌਂ ਦਸੰਬਰ ਤੋਂ ਸਕੂਲ ਦੀ ਮੁਰੰਮਤ ਦੇ ਨਾਲ-ਨਾਲ ਰੰਗ ਰੋਗਨ ਦਾ ਕੰਮ ਕਰਨਗੇ। ਇਹ ਪ੍ਰੋਗਰਾਮ ‘ਖਾਹਿਸ਼’ ਪ੍ਰਾਜੈਕਟ ਤਹਿਤ ਕੀਤਾ ਜਾ ਰਿਹਾ ਹੈ ਜੋ ਯੰਗ ਸਿੱਖ ਐਸੋਸੀਏਸ਼ਨ (ਵਾਈਐਸਏ) ਦੀ ਪਹਿਲ ਹੈ। ਇਸ ਸੰਸਥਾ ਦੀ ਨੀਂਹ 2003 ਵਿੱਚ ਸਿੰਗਾਪੁਰ ਦੇ ਸਤਵੰਤ ਸਿੰਘ ਨੇ ਰੱਖੀ ਸੀ। ઠਸਤਵੰਤ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਇਸ ਦੌਰਾਨ ਇਥੇ ਇਕ ਲਾਇਬਰੇਰੀ ਦਾ ਨਿਰਮਾਣ ਕਰਨਗੇ ਅਤੇ ਉਸ ਵਿੱਚ 3000 ਕਿਤਾਬਾਂ ਰੱਖਣਗੇ। ਸਾਫ਼ ਪਾਣੀ ਲਈ ਸਕੂਲ ਵਿੱਚ ਫਿਲਟਰ ਮਸ਼ੀਨ ਲਾਉਣ ਦੇ ਨਾਲ-ਨਾਲ ਪਖਾਨਿਆਂ ਦੀ ਵੀ ਮੁਰੰਮਤ ਕੀਤੀ ਜਾਵੇਗੀ। ઠਉਨ੍ਹਾਂ ਦੱਸਿਆ ਕਿ ਉਹ ਇਸ ਦੌਰਾਨ ਪਿੰਡ ਦੇ ਗਰੀਬ ਬੱਚਿਆਂ ਨੂੰ ਸਟੇਸ਼ਨਰੀ ਅਤੇ ਕੱਪੜਿਆਂ ਦੇ ਨਾਲ ਹੋਰ ਲੋੜੀਂਦੀਆਂ ਚੀਜ਼ਾਂ ਵੀ ਵੰਡਣਗੇ। ਸਿੰਘ ਜੋ ਪੇਸ਼ੇ ਵਜੋਂ ਵਕੀਲ ਹਨ ਨੇ ਦੱਸਿਆ ਕਿ ਉਹ ਲੰਘੇ 14 ਸਾਲਾਂ ਤੋਂ ਇਹ ਸੇਵਾ ਦਸੰਬਰ ਮਹੀਨੇ ਵਿੱਚ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਰੱਤੋਕੇ ਸਕੂਲ 17 ਸਕੂਲ ਹੈ ਜਿਸ ਦੀ ਮੁਰੰਮਤ ਨੌਜਵਾਨ ਵਾਲੰਟੀਅਰਾਂ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਲਈ ਫੰਡ ਦਾ ਕੁਝ ਹਿੱਸਾ ਸਿੰਗਾਪੁਰ ਦੀ ਨੈਸ਼ਨਲ ਯੂਥ ਕੌਂਸਲ ਵੱਲੋਂ ਮੁਹੱਈਆ ਕਰਾਇਆ ਜਾਂਦਾ ਹੈ, ਜਦੋਂ ਕਿ ਬਾਕੀ ਹਿੱਸਾ ਸਤਵੰਤ ਸਿੰਘ ਅਤੇ ਵਾਲੰਟੀਅਰਾਂ ਵੱਲੋਂ ਇਕੱਠਾ ਕੀਤਾ ਜਾਂਦਾ ਹੈ।

RELATED ARTICLES
POPULAR POSTS