Breaking News
Home / ਪੰਜਾਬ / ਵੜਿੰਗ ਦੀ ਬਾਦਲਾਂ ਤੇ ਹੋਰ ਪ੍ਰਾਈਵੇਟ ਬੱਸ ਕੰਪਨੀਆਂ ‘ਤੇ ਵੱਡੀ ਕਾਰਵਾਈ, 15 ਬੱਸਾਂ ਕੀਤੀਆਂ ਜ਼ਬਤ

ਵੜਿੰਗ ਦੀ ਬਾਦਲਾਂ ਤੇ ਹੋਰ ਪ੍ਰਾਈਵੇਟ ਬੱਸ ਕੰਪਨੀਆਂ ‘ਤੇ ਵੱਡੀ ਕਾਰਵਾਈ, 15 ਬੱਸਾਂ ਕੀਤੀਆਂ ਜ਼ਬਤ

ਚੰਡੀਗੜ੍ਹ/ਬਿਊਰੋ ਨਿਊਜ਼ : ਟਰਾਂਸਪੋਰਟ ਵਿਭਾਗ ਨੇ ਪੰਜਾਬ ‘ਚ ਬਿਨਾਂ ਟੈਕਸ ਦੇ ਚੱਲ ਰਹੀਆਂ ਨਿੱਜੀ ਕੰਪਨੀਆਂ ਦੀਆਂ 15 ਬੱਸਾਂ ਨੂੰ ਜ਼ਬਤ ਕੀਤਾ ਹੈ। ਇਸ ਬਾਰੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਾਨੂੰ ਬਿਨਾਂ ਟੈਕਸ ਦੇ ਨਿੱਜੀ ਬੱਸਾਂ ਦੇ ਚੱਲਣ ਦੀਆਂ ਸੂਚਨਾਵਾਂ ਲਗਾਤਾਰ ਮਿਲ ਰਹੀਆਂ ਸਨ। ਇਸ ਲਈ ਵਿਭਾਗ ਨੇ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ। ਉਨ੍ਹਾਂ ਕਿਹਾ ਕਿ ਫਰੀਦਕੋਟ, ਬਠਿੰਡਾ, ਅੰਮ੍ਰਿਤਸਰ ਤੇ ਲੁਧਿਆਣਾ ‘ਚ ਛਾਪੇ ਮਾਰੇ ਕੇ 15 ਬੱਸਾਂ ਨੂੰ ਜ਼ਬਤ ਕੀਤਾ ਗਿਆ। ਫਰੀਦਕੋਟ ‘ਚ ਇਕ ਜੁਝਾਰ ਬੱਸ ਸਰਵਿਸ ਤੇ ਦੂਜੀ ਨਿਊ ਦੀਪ ਬੱਸ ਸਰਵਿਸ ਦੀ ਬੱਸ ਜ਼ਬਤ ਕੀਤੀ ਗਈ ਹੈ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ‘ਚ ਨਿਊ ਦੀਪ ਦੀਆਂ ਦੋ, ਆਰਬਿਟ ਏਵੀਏਸ਼ਨ, ਰਾਝਾਨੀ ਬੱਸ ਸਰਵਿਸ ਦੀ ਇਕ-ਇਕ, ਅੰਮ੍ਰਿਤਸਰ ਜ਼ਿਲ੍ਹੇ ‘ਚ ਦੋ ਬੱਸਾਂ ਬਾਬਾ ਬੁੱਢਾ ਟਰਾਂਸਪੋਰਟ ਸਰਵਿਸ ਦੀਆਂ ਅਤੇ ਲੁਧਿਆਣਾ ਜ਼ਿਲ੍ਹੇ ‘ਚ ਆਰਬਿਟ ਏਵੀਏਸ਼ਨ ਦੀ ਇਕ, ਜੁਝਾਰ ਬੱਸ ਸਰਵਿਸ ਦੀਆਂ ਦੋ, ਲਿਬੜਾ ਬੱਸ ਸਰਵਿਸ ਦੀ ਇਕ ਤੇ ਨਾਗਪਾਲ ਬੱਸ ਸਰਵਿਸ ਦੀ ਇਕ ਬੱਸ ਜ਼ਬਤ ਕੀਤੀ ਗਈ ਹੈ। ਮੰਤਰੀ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

 

Check Also

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਿ੍ਰਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ

ਪਰਿਵਾਰ ਸਮੇਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …