19.2 C
Toronto
Sunday, September 6, 2026
spot_img
Homeਪੰਜਾਬਪਟਿਆਲਾ ’ਚ ਦੋ ਨੌਜਵਾਨਾਂ ਦਾ ਹੋਇਆ ਕਤਲ

ਪਟਿਆਲਾ ’ਚ ਦੋ ਨੌਜਵਾਨਾਂ ਦਾ ਹੋਇਆ ਕਤਲ

ਪਟਿਆਲਾ ’ਚ ਦੋ ਨੌਜਵਾਨਾਂ ਦਾ ਹੋਇਆ ਕਤਲਇਕ ਦੀ ਗੋਲੀਆਂ ਮਾਰ ਕੇ ਤੇ ਦੂਜੇ ਦੀ ਚਾਕੂ ਮਾਰ ਕੇ ਕੀਤੀ ਗਈ ਹੱਤਿਆ
ਪਟਿਆਲਾ/ਬਿਊਰੋ ਨਿਊਜ਼ :
ਸ਼ਾਹੀ ਸ਼ਹਿਰ ਪਟਿਆਲਾ ਵਿਖੇ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ ਵਿਚ ਦੋ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ। ਪਹਿਲੀ ਘਟਨਾ ਲੰਘੀ ਦੇਰ ਰਾਤ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਵਾਪਰੀ ਜਿਸ ਵਿਚ ਪਿੰਡ ਦੌਣ ਕਲਾਂ ਦੇ ਵਾਸੀ ਧਰਮਿੰਦਰ ਭਿੰਦਾ ਪੁੱਤਰ ਧਨੰਤਰ ਸਿੰਘ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਪੁਲਿਸ ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਅਰਬਨ ਅਸਟੇਟ ਦੀ ਪੁਲਿਸ ਨੇ ਦੌਣ ਕਲਾਂ ਵਾਸੀ ਹਰਵੀਰ ਸਿੰਘ, ਤੇਜਿੰਦਰ ਸਿੰਘ ਫੌਜੀ, ਧਰੇੜੀ ਜੱਟਾਂ ਵਾਸੀ ਹਰਮਨ ਅਤੇ ਬੋਨੀ ਨਾਮੀ ਨੌਜਵਾਨ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲੀ ਸ਼ੁਰੂ ਕਰ ਦਿੱਤੀ ਹੈ। ਧਰਮਿੰਦਰ ਸਿੰਘ ਭਿੰਦਾ ਪਿੰਡ ਦੌਣ ਕਲਾਂ ਯੂਥ ਕਲੱਬ ਦਾ ਪ੍ਰਧਾਨ ਵੀ ਰਿਹਾ ਹੈ, ਜਿਸ ਦੌਰਾਨ ਉਹ ਖੇਡਾਂ ਕਰਵਾਉਣ ਵਿਚ ਵੀ ਮੋਹਰੀ ਰਹਿੰਦਾ ਸੀ। ਦੂਜੀ ਘਟਨਾ ਸ਼ਹਿਰ ’ਚ ਸਥਿਤ ਕਾਲੀ ਮਾਤਾ ਮੰਦਰ ਦੇ ਨੇੜੇ ਵਾਪਰੀ, ਜਿਸ ਵਿਚ ਪਿ੍ਰਤਪਾਲ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਦਰਸ਼ਨ ਨਗਰ ਪਟਿਆਲਾ ਦੀ ਇਕ ਅਣਪਛਾਤੇ ਵਿਅਕਤੀ ਨੇ ਚਾਕੂ ਮਾਰ ਹੱਤਿਆ ਕਰ ਦਿੱਤੀ। ਇਸ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

RELATED ARTICLES
POPULAR POSTS