-1 C
Toronto
Thursday, December 25, 2025
spot_img
Homeਪੰਜਾਬਓ.ਪੀ. ਸੋਨੀ ਨੇ ਗੱਲ-ਗੱਲ 'ਤੇ ਗਾਏ ਬਾਦਲਾਂ ਦੇ ਸੋਹਲੇ

ਓ.ਪੀ. ਸੋਨੀ ਨੇ ਗੱਲ-ਗੱਲ ‘ਤੇ ਗਾਏ ਬਾਦਲਾਂ ਦੇ ਸੋਹਲੇ

ਬਠਿੰਡਾ : ਪੰਜਾਬ ਸਰਕਾਰ ਵਿਚ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ.ਪੀ.ਸੋਨੀ ਬਠਿੰਡਾ ਏਮਜ਼ ਦੇ ਸਮਾਰੋਹ ਦੌਰਾਨ ਬਾਦਲਾਂ ਦੇ ਗੱਲ-ਗੱਲ ‘ਤੇ ਸੋਹਲੇ ਗਾਉਂਦੇ ਨਜ਼ਰ ਆਏ। ਵਜ਼ੀਰ ਸੋਨੀ ਨੇ ਬਾਦਲਾਂ ਪ੍ਰਤੀ ਇੰਨਾ ਨਿੱਘ ਤੇ ਮੋਹ ਦਿਖਾਇਆ ਜਿਸ ਤੋਂ ਲੱਗਾ ਕਿ ਸਿੱਖਿਆ ਮਹਿਕਮਾ ਖੁੱਸਣ ਮਗਰੋਂ ਸੋਨੀ ਹਾਲੇ ਵੀ ਅਮਰਿੰਦਰ ਤੋਂ ਨਾਖੁਸ਼ ਹਨ। ਸਟੇਜ ਤੋਂ ਬਾਦਲਾਂ ਨੇ ਵੀ ਸੋਨੀ ਦਾ ਬਣਦਾ ਮੁੱਲ ਮੋੜਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜ਼ਿਆਦਾ ਭਾਅ ਵਜ਼ੀਰ ਸੋਨੀ ਨੇ ਬਾਦਲ ਪਰਿਵਾਰ ਨੂੰ ਦਿੱਤਾ। ਸੋਨੀ ਸਮਾਰੋਹਾਂ ‘ਚ ਬਾਦਲਾਂ ਨਾਲ ਇੰਨਾ ਰਚ ਮਿਚ ਗਏ ਕਿ ਗੱਲ’ਗੱਲ ‘ਤੇ ਉਹ ਬਾਦਲਾਂ ਦੇ ਸੋਹਲੇ ਗਾਉਂਦੇ ਰਹੇ। ਪੰਡਾਲ ‘ਚ ਉਦੋਂ ਹੀ ਚਰਚਾ ਛਿੜ ਗਈ ਕਿ ਦਾਲ ਵਿਚ ਕਾਲਾ ਜਾਪਦਾ ਹੈ। ਸੁਖਬੀਰ ਬਾਦਲ ਨਾਲ ਵਜ਼ੀਰ ਸੋਨੀ ਨੇ ਸਿਰ ਜੋੜ ਕੇ ਗੁਫ਼ਤਗੂ ਵੀ ਕੀਤੀ। ਇਸੇ ਦੌਰਾਨ ਮੰਤਰੀ ਓਪੀ ਸੋਨੀ ਨੇ ਆਖਿਆ ਕਿ ਵੱਡੇ ਬਾਦਲ ਦੀ ਪੰਜਾਬ ਬਾਰੇ ਸੋਚ ਚੰਗੀ ਰਹੀ ਹੈ ਅਤੇ ਉਹ ਪ੍ਰਧਾਨ ਮੰਤਰੀ ਤੋਂ ਵੱਡੇ ਵੱਡੇ ਪ੍ਰਾਜੈਕਟ ਲੈ ਕੇ ਆਏ ਹਨ। ਸੋਨੀ ਨੇ ਸੁਖਬੀਰ ਸਿੰਘ ਨੂੰ ਭਰਾ ਅਤੇ ਹਰਸਿਮਰਤ ਕੌਰ ਨੂੰ ਭੈਣ ਦੱਸਦੇ ਹੋਏ ਆਖਿਆ ਕਿ ਅਕਾਲੀ ਦਲ ਦੀ ਬਦੌਲਤ ਏਮਜ਼ ਪ੍ਰਾਜੈਕਟ ਆਇਆ ਹੈ। ਸੋਨੀ ਨੇ ਕਿਹਾ ਕਿ ਅੱਜ ਵੀ ਸੁਖਬੀਰ ਜੋ ਮਰਜ਼ੀ ਕੰਮ ਕਹਿਣ, ਉਹ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰਸਿਮਰਤ ਨੇ ਏਮਜ਼ ਪ੍ਰਾਜੈਕਟ ਲਈ ਬਹੁਤ ਜ਼ੋਰ ਲਾਇਆ ਅਤੇ ਇਹ ਪ੍ਰਾਜੈਕਟ ਲਿਆਂਦਾ। ਸਟੇਜ ‘ਤੇ ਪੂਰੇ ਸਮਾਰੋਹ ਦੌਰਾਨ ਸੋਨੀ ਤੇ ਸੁਖਬੀਰ ਦੀ ਗੱਲਬਾਤ ਚੱਲਦੀ ਰਹੀ ਅਤੇ ਦੋਵਾਂ ਨੇ ਜੱਫੀਆਂ ਵੀ ਪਾਈਆਂ। ਦੂਸਰੀ ਤਰਫ਼ ਐਮ.ਪੀ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਵਜ਼ੀਰ ਸੋਨੀ ਪ੍ਰਤੀ ਅਪਣੱਤ ਵਾਲਾ ਰਵੱਈਆ ਰੱਖਿਆ ਅਤੇ ਸੋਨੀ ਦੀ ਤਾਰੀਫ਼ ਵੀ ਕੀਤੀ।

RELATED ARTICLES
POPULAR POSTS