22.9 C
Toronto
Wednesday, August 19, 2026
spot_img
Homeਪੰਜਾਬਅਕਾਲੀ ਆਗੂ ਛੇੜਛਾੜ ਦੇ ਮਾਮਲੇ 'ਚ ਗ੍ਰਿਫਤਾਰ

ਅਕਾਲੀ ਆਗੂ ਛੇੜਛਾੜ ਦੇ ਮਾਮਲੇ ‘ਚ ਗ੍ਰਿਫਤਾਰ

ਅਕਾਲੀ ਆਗੂ ਛੇੜਛਾੜ ਦੇ ਮਾਮਲੇ ‘ਚ ਗ੍ਰਿਫਤਾਰਪੁਲਿਸ ਨੇ ਮੈਡੀਕਲ ਕਰਵਾ ਕੇ ਭੇਜਿਆ ਜੇਲ੍ਹ
ਬੰਗਾ/ਬਿਊਰੋ ਨਿਊਜ਼
ਅਕਾਲੀ ਆਗੂ ਕਸ਼ਮੀਰ ਸਿੰਘ ਹੱਪੋਪੁਰ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੂੰ ਬੰਗਾ ਸਦਰ ਪੁਲਿਸ ਨੇ ਔਰਤ ਵੱਲੋਂ ਲਾਏ ਛੇੜ-ਛਾੜ ਤੇ ਧਮਕੀਆਂ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਨੂੰ ਮੈਡੀਕਲ ਕਰਵਾ ਕੇ ਜੇਲ੍ਹ ਭੇਜ ਦਿੱਤਾ ਗਿਆ। ਹੱਪੋਪੁਰ ਖ਼ਿਲਾਫ ਧਾਰਾ 254 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਦਰਅਸਲ ਹੱਪੋਪੁਰ ਕਾਫੀ ਲੰਮੇ ਸਮੇਂ ਤੋਂ ਇਸੇ ਕੇਸ ਵਿਚ ਭਗੌੜੇ ਸਨ ਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਸੀ। ਪੀੜਤ ਔਰਤ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਲਗਾਤਾਰ ਗ੍ਰਿਫਤਾਰੀ ਦਾ ਦਬਾਅ ਬਣਾ ਰਹੀ ਸੀ। ਪੀੜਤ ਔਰਤ ਨੇ ਅਕਾਲੀ ਆਗੂ ਦੀ ਗ੍ਰਿਫਤਾਰੀ ਲਈ ਕਈ ਵੱਡੇ ਨੇਤਾਵਾਂ ਤੱਕ ਵੀ ਪਹੁੰਚ ਕੀਤੀ ਸੀ। ਜਾਣਕਾਰੀ ਮੁਤਾਬਕ ਅਕਾਲੀ ਦਲ ਦਾ ਇਹ ਆਗੂ ਆਪਣਾ ਸਿਆਸੀ ਰਸੂਖ ਵਰਤ ਕੇ ਆਪਣੀ ਗ੍ਰਿਫਤਾਰੀ ਰੁਕਵਾ ਰਿਹਾ ਸੀ।

RELATED ARTICLES
POPULAR POSTS