Breaking News
Home / ਭਾਰਤ / ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀ ਕੀਤੀ ਖਿਚਾਈ

ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀ ਕੀਤੀ ਖਿਚਾਈ

vbnਕਿਹਾ, ਮੋਦੀ ਸਰਕਾਰ ਬਜਟ ਵਿਚ ਕਾਲੇ ਧਨ ਨੂੰ ਸਫੇਦ ਬਣਾਉਣ ਲਈ ‘ਫੇਅਰ ਐਂਡ ਲਵਲੀ’ ਯੋਜਨਾ ਲੈ ਕੇ ਆਈ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਵਿਚ ਮੋਦੀ ਸਰਕਾਰ ਦੀ ਜੰਮ ਕੇ ਖਿਚਾਈ ਕੀਤੀ ਹੈ। ਰਾਹੁਲ ਗਾਂਧੀ ਨੇ ਕਾਲਾ ਧਨ, ਰੋਹਿਤ ਵੇਮੁਲਾ ਅਤੇ ਜੇ ਐਨ ਯੂ ਮਾਮਲੇ  ‘ਤੇ ਸਰਕਾਰ ਨੂੰ ਘੇਰਿਆ ਹੈ। ਕਾਲੇ ਧਨ ‘ਤੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਬਜਟ ਵਿਚ ਕਾਲੇ ਧਨ ਨੂੰ ਸਫੇਦ ਬਣਾਉਣ ਲਈ ‘ਫੇਅਰ ਐਂਡ ਲਵਲੀ’ ਯੋਜਨਾ ਲੈ ਕੇ ਆਈ ਹੈ। ਇਸ ਯੋਜਨਾ ਤਹਿਤ ਕੋਈ ਵੀ ਆਪਣੇ ਕਾਲੇ ਧਨ ਨੂੰ ਸਫੇਦ ਕਰ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ 2013 ਵਿਚ ਕਿਹਾ ਸੀ ਕਿ ਮੈਂ ਕਾਲਾ ਧਨ ਖਤਮ ਕਰਕੇ ਦੋਸ਼ੀਆਂ ਨੂੰ ਜੇਲ੍ਹ ਭੇਜਾਂਗਾ, ਪਰ ਇਸ ਯੋਜਨਾ ਵਿਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਵੇਗੀ। ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਮੈਂ ਲੋਕਾਂ ਨੂੰ ਪੁੱਛਦਾ ਹਾਂ ਕਿ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ ਤਾਂ ਹਾਂ ਵਿਚ ਕੋਈ ਜਵਾਬ ਨਹੀਂ ਦਿੰਦਾ।

Check Also

ਵਕਫ ਸੋਧ ਬਿੱਲ ਭਾਰਤੀ ਲੋਕ ਸਭਾ ’ਚ ਪੇਸ਼ 

ਅਖਿਲੇਸ਼ ਨੇ ਇਸ ਬਿੱਲ ਨੂੰ ਮੁਸਲਿਮ ਭਾਈਚਾਰੇ ਖਿਲਾਫ ਦੱਸੀ ਸਾਜਿਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …