ਸੂਬੇ ‘ਚ ਨਸ਼ਾ ਤੇ ਭ੍ਰਿਸ਼ਟਾਚਾਰ ਵੱਡੀ ਸਮੱਸਿਆ
ਚੰਡੀਗੜ੍ਹ/ਬਿਊਰੋ ਨਿਊਜ਼
ਜਲੰਧਰ ਕੈਂਟ ਤੋਂ ਅਕਾਲੀ ਦਲ ਦੇ ਵਿਧਾਇਕ ਤੇ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਨੇ ਆਖਿਆ ਹੈ ਕਿ ਪੰਜਾਬ ਵਿੱਚ ਨਸ਼ਾ ਤੇ ਭ੍ਰਿਸ਼ਟਾਚਾਰ ਵੱਡੀ ਸਮੱਸਿਆ ਹੈ। ਪਰਗਟ ਸਿੰਘ ਨੇ ਮੰਨਿਆ ਕਿ ਸੂਬੇ ਵਿੱਚ ਨਸ਼ਾ ਇੱਕ ਵੱਡੀ ਸਮੱਸਿਆ ਹੈ ਜਿਸ ਨੂੰ ਰੋਕਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਸਰਕਾਰ ਦੇ ਨਾਲ-ਨਾਲ ਸਮਾਜਿਕ ਯਤਨ ਵੀ ਕਰਨੇ ਹੋਣਗੇ।
ਪਰਗਟ ਸਿੰਘ ਨੇ ਅਹਿਮ ਖ਼ੁਲਾਸਾ ਕਰਦਿਆਂ ਮੰਨਿਆ ਕਿ ਡਰੱਗਜ਼ ਤੇ ਪ੍ਰਾਪਰਟੀ ਮਾਫ਼ੀਆ ਰਾਜਨੀਤਕ ਆਗੂਆਂ ਦੇ ਦੁਆਲੇ ਘੁੰਮਦਾ ਹੈ। ਇਸ ਗੱਲ ਦਾ ਅਹਿਸਾਸ ਉਨ੍ਹਾਂ ਨੂੰ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਹੋਇਆ। ਪਰਗਟ ਸਿੰਘ ਅਨੁਸਾਰ ਡਰੱਗਜ਼ ਮਾਫ਼ੀਆ ਦਾ ਸਾਹਮਣਾ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਨੂੰ ਵੀ ਕਰਨਾ ਪਿਆ ਹੈ। ਉਨ੍ਹਾਂ ਆਖਿਆ ਕਿ ਨਸ਼ੇ ਨੂੰ ਲੈ ਕੇ ਪੰਜਾਬ ਦੇ ਰਾਜਨੀਤਕ ਆਗੂ ਕਮਜ਼ੋਰ ਹਨ। ਕਿਸੇ ਵੀ ਆਗੂ ਦਾ ਨਾਮ ਲਏ ਬਿਨਾਂ ਪਰਗਟ ਸਿੰਘ ਨੇ ਆਖਿਆ ਕਿ ਮੌਜੂਦਾ ਸਮੇਂ ਵਿੱਚ ਰਾਜਨੀਤਕ ਆਗੂਆਂ ਵਿਚਾਲੇ ਇੱਛਾ ਸ਼ਕਤੀ ਘਟ ਗਈ ਹੈ। ਵੋਟਾਂ ਦੇ ਚੱਕਰ ਵਿੱਚ ਰਾਜਨੀਤਕ ਆਗੂਆਂ ਵਿੱਚ ਸੱਚ ਕਹਿਣ ਦੀ ਸਮਰੱਥਾ ਘਟੀ ਹੈ। ਪਰਗਟ ਸਿੰਘ ਅਨੁਸਾਰ ਹਾਲਤ ਇਹ ਹੈ ਕਿ ਅੱਜ ਲੋਕ ਰਾਜਨੀਤਕ ਆਗੂਆਂ ਨੂੰ ਠੱਗ ਤੇ ਚੋਰ ਸਮਝਣ ਲੱਗੇ ਹਨ। ਪਰਗਟ ਸਿੰਘ ਨੇ ਮੰਨਿਆ ਹੈ ਕਿ ਸੂਬੇ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।
Check Also
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਕੀਤੀ ਮੁਲਾਕਾਤ
ਕਿਹਾ : ਭਾਖੜਾ-ਨੰਗਲ ਡੈਮ ਮਿਊਜ਼ੀਅਮ ਦਾ ਜਲਦੀ ਹੋਵੇ ਨਿਰਮਾਣ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਿੱਖਿਆ …