ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਏਅਰ ਫੋਰਸ ਨੇ ਸੇਵਾ ਮੁਕਤ ਏਅਰ ਚੀਫ਼ ਮਾਰਸ਼ਲ ਬੀ.ਐੱਸ. ਧਨੋਆ ਵੱਲੋਂ ਰਾਫ਼ਾਲ ਲੜਾਕੂ ਜਹਾਜ਼ ਖਰੀਦ ਸੌਦੇ ਦੀ ਦਲੇਰੀ ਤੇ ਮਜ਼ਬੂਤੀ ਨਾਲ ਕੀਤੀ ਪ੍ਰੋੜਤਾ ਨੂੰ ਪਛਾਣ ਦੇਣ ਦੇ ਇਰਾਦੇ ਨਾਲ 30 ਰਾਫਾਲ ਜਹਾਜ਼ਾਂ ਦੀ ਪੂਛ (ਮਗਰਲੇ ਹਿੱਸੇ) ਉੱਤੇ ‘ਬੀਐੱਸ’ ਲਿਖਣ ਦਾ ਫ਼ੈਸਲਾ ਕੀਤਾ ਹੈ। ਭਾਰਤ ਨੇ ਫਰਾਂਸ ਤੋਂ 36 ਰਾਫ਼ਾਲ ਜੈੱਟ ਖਰੀਦਣ ਸਬੰਧੀ ਕਰਾਰ ਕੀਤਾ ਸੀ। ਇਨ੍ਹਾਂ ਵਿੱਚੋਂ 30 ਲੜਾਕੂ ਜਦੋਂਕਿ 6 ਜਹਾਜ਼ ਸਿਖਲਾਈ ਲਈ ਹਨ। ਹਾਲ ਦੀ ਘੜੀ ਭਾਰਤ ਨੂੰ ਤਿੰਨ ਰਾਫ਼ਾਲ ਜੈੱਟਾਂ ਦੀ ਸਪੁਰਦਗੀ ਕੀਤੀ ਗਈ ਹੈ ਤੇ ਆਈਏਐੱਫ ਦੇ ਪਾਇਲਟ ਤੇ ਹੋਰ ਤਕਨੀਸ਼ੀਅਨ ਫਰਾਂਸ ਵਿੱਚ ਇਨ੍ਹਾਂ ਜਹਾਜ਼ਾਂ ‘ਤੇ ਹੀ ਸਿਖਲਾਈ ਲੈ ਰਹੇ ਹਨ। ਛੇ ਰਾਫਾਲ ਸਿਖਲਾਈ ਜਹਾਜ਼ਾਂ ਦੇ ਮਗਰਲੇ ਹਿੱਸੇ ‘ਤੇ ਆਰਬੀ ਲੜੀ ਦਾ ਨੰਬਰ ਲਿਖਿਆ ਹੋਵੇਗਾ।
ਪੰਚਕੂਲਾ ਹਿੰਸਾ ਮਾਮਲੇ ਵਿਚ ਦਾਖਲ ਅਰਜ਼ੀ ‘ਤੇ ਹਾਈਕੋਰਟ ‘ਚ ਹੋਈ ਸੁਣਵਾਈ, ਅਦਾਲਤ ਨੇ ਹਰਿਆਣਾ ਸਰਕਾਰ ਕੋਲੋਂ ਪੁੱਛਿਆ
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …