20 C
Toronto
Tuesday, October 14, 2025
spot_img
Homeਪੰਜਾਬਮੁਫ਼ਤ ਰਾਸ਼ਨ ਲੈਣ ਵਾਲੇ ਰਸੂਖਦਾਰਾਂ ਦੀ ਹੁਣ ਖੈਰ ਨਹੀਂ

ਮੁਫ਼ਤ ਰਾਸ਼ਨ ਲੈਣ ਵਾਲੇ ਰਸੂਖਦਾਰਾਂ ਦੀ ਹੁਣ ਖੈਰ ਨਹੀਂ

ਪੰਜਾਬ ਸਰਕਾਰ ਨੀਲੇ ਕਾਰਡ ਧਾਰਕਾਂ ਦੀ ਕਰਵਾਉਣ ਜਾ ਰਹੀ ਹੈ ਵੈਰੀਫਿਕੇਸ਼ਨ
ਚੰਡੀਗੜ੍ਹ/ਬਿਊਰੋ ਨਿਊਜ਼ : ਫਰੀ ਆਟਾ-ਦਾਲ ਸਕੀਮ ਤਹਿਤ ਮੁਫ਼ਤ ਰਾਸ਼ਨ ਲੈਣ ਵਾਲੇ ਰਸੂਖਦਾਰ ਪਰਿਵਾਰਾਂ ਦੀ ਹੁਣ ਖੈਰ ਨਹੀਂ। ਕਿਉਂਕਿ ਪੰਜਾਬ ਸਰਕਾਰ ਨੀਲੇ ਕਾਰਡ ਧਾਰਕਾਂ ਦੀ ਹੁਣ ਵੈਰੀਫਿਕੇਸ਼ਨ ਕਰਵਾਉਣ ਜਾ ਰਹੀ ਹੈ। ਮਾਨ ਸਰਕਾਰ ਨੇ 30 ਨਵੰਬਰ ਤੱਕ ਸੂਬੇ ਦੇ ਕਮਿਸ਼ਨਰਾਂ ਤੋਂ ਨੀਲੇ ਕਾਰਡ ਧਾਰਕਾਂ ਸਬੰਧੀ ਵੈਰੀਫਿਕੇਸ਼ਨ ਰਿਪੋਰਟ ਮੰਗ ਲਈ ਹੈ। ਸਿਵਲ ਸਪਲਾਈ ਤੇ ਖੁਰਾਕ ਵਿਭਾਗ ਦੇ ਮੰਤਰੀ ਲਾਲਚੰਦ ਕਟਾਰੂਚੱਕ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ। ਪੰਜਾਬ ਅੰਦਰ ਬਹੁਤ ਸਾਰੇ ਰੱਜੇ-ਪੁੱਜੇ ਪਰਿਵਾਰ ਵੀ ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਦਿੱਤਾ ਜਾਣ ਵਾਲਾ ਮੁਫ਼ਤ ਰਾਸ਼ਨ ਸਕੀਮ ਤਹਿਤ ਰਾਸ਼ਨ ਲੈ ਰਹੇ ਹਨ। ਕੁਝ ਮਹੀਨੇ ਪਹਿਲਾਂ ਇਕ ਲਗਜ਼ਰੀ ਗੱਡੀ ’ਚ ਨੀਲੇ ਕਾਰਡ ’ਤੇ ਆਟਾ-ਦਾਲ ਲੈਣ ਆਏ ਵਿਅਕਤੀ ਦਾ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਭਗਵੰਤ ਮਾਨ ਸਰਕਾਰ ਦੀ ਬਹੁਤ ਕਿਰਕਿਰੀ ਹੋਈ ਸੀ। ਇਸ ਘਟਨਾ ਤੋਂ ਬਾਅਦ ਨੀਲੇ ਕਾਰਡ ਧਾਰਕਾਂ ਦੀ ਵੈਰੀਫਿਕੇਸ਼ਨ ਦੀ ਮੰਗ ਜ਼ੋਰ ਫੜਨ ਲੱਗੀ ਸੀ, ਜਿਸ ਦੇ ਚਲਦਿਆਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨੀਲੇ ਕਾਰਡ ਧਾਰਕਾਂ ਦੀ ਵੈਰੀਫਿਕੇਸ਼ਨ ਕਰਵਾਉਣ ਦਾ ਫੈਸਲਾ ਕੀਤਾ ਹੈ। ਵੈਰੀਫਿਕੇਸ਼ਨ ਦੌਰਾਨ ਜਿਹੜੇ ਕਾਰਡ ਗਲਤ ਪਾਏ ਜਾਣਗੇ ਉਨ੍ਹਾਂ ਨੂੰ ਕੱਟ ਦਿੱਤਾ ਜਾਵੇਗਾ ਪ੍ਰੰਤੂ ਕਿਸੇ ਵੀ ਵਿਅਕਤੀ ਤੋਂ ਕੋਈ ਰਿਕਵਰੀ ਨਹੀਂ ਕੀਤੀ ਜਾਵੇਗੀ।

RELATED ARTICLES
POPULAR POSTS