ਯਮੁਨਾ ਨੂੰ ਪੁਰਾਣੀ ਸਥਿਤੀ ‘ਚ ਲਿਆਉਣ ਲਈ ਲੱਗਣਗੇ 13 ਕਰੋੜ ਰੁਪਏ
ਨਵੀਂ ਦਿੱਲੀ/ਬਿਊਰੋ ਨਿਊਜ਼
ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਵਿਸ਼ਵ ਸੰਸਕ੍ਰਿਤੀ ਸਮਾਰੋਹ ਦੌਰਾਨ ਯਮੁਨਾ ਇਲਾਕੇ ਵਿਚ ਫੈਲਾਈ ਗਈ ਗੰਦਗੀ ਦੇ ਮਾਮਲੇ ਦੀ ਜਾਂਚ ਕਰਨ ਲਈ ਮਾਹਿਰਾਂ ਦੀ ਕਮੇਟੀ ਦਾ ਗਠਨ ਕੀਤਾ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਇਸ ਲਈ ਆਰਟ ਆਫ਼ ਲਿਵਿੰਗ ਦੇ ਸ੍ਰੀ ਸ੍ਰੀ ਰਵੀਸ਼ੰਕਰ ਨੂੰ ਜ਼ਿੰਮੇਵਾਰ ਮੰਨਦਾ ਹੈ। ਟ੍ਰਿਬਿਊਨਲ ਨੇ ਕਿਹਾ ਸੀ ਇਸ ਸਮਾਰੋਹ ਦੌਰਾਨ ਪ੍ਰਭਾਵਿਤ ਹੋਏ ਸਥਾਨ ਨੂੰ ਮੁੜ ਪੁਰਾਣੀ ਸਥਿਤੀ ਵਿਚ ਲਿਆਉਣ ਲਈ 13.29 ਕਰੋੜ ਰੁਪਏ ਲੱਗਣਗੇ।
ਚੇਤੇ ਰਹੇ ਕਿ ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਦਿੱਲੀ ਦੇ ਯਮੁਨਾ ਤੱਟ ਉੱਤੇ ‘ਵਰਲਡ ਕਲਚਰ ਫੈਸਟੀਵਲ’ ਕਰਵਾਇਆ ਸੀ ਜਿਸ ‘ਤੇ ਵੱਡਾ ਵਿਵਾਦ ਹੋਇਆ ਸੀ। ਉਦੋਂ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕਿਹਾ ਸੀ ਕਿ, ਉਹ ਐਨਜੀਟੀ ਦੁਆਰਾ ਲਾਇਆ ਗਿਆ ਜੁਰਮਾਨਾ ਨਹੀਂ ਭਰਨਗੇ, ਭਲੇ ਹੀ ਉਨ੍ਹਾਂ ਨੂੰ ਜੇਲ੍ਹ ਕਿਉਂ ਨਾ ਜਾਣਾ ਪਏ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …