ਮਾਮੇ-ਭਾਣਜੇ ਨੇ ਰਲ ਕੇ ਪੀਐਨਬੀ ਨੂੰ ਲੁੱਟਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੀਐਨਬੀ ਘੁਟਾਲੇ ਵਿਚ ਨੀਰਵ ਮੋਦੀ ਦੀ ਦੇਸ਼ ਤੇ ਵਿਦੇਸ਼ ਵਿੱਚ 637 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਹੈ। ਮੁੰਬਈ, ਨਿਊਯਾਰਕ, ਲੰਡਨ ਤੇ ਸਿੰਗਾਪੁਰ ਵਿੱਚ ਨੀਰਵ ਮੋਦੀ ਤੇ ਉਸ ਦੇ ਰਿਸ਼ਤੇਦਾਰਾਂ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਨੀਰਵ ਮੋਦੀ ਮੇਹੁਲ ਚੌਕਸੀ ਦਾ ਭਾਣਜਾ ਹੈ ਅਤੇ ਮਾਮੇ-ਭਾਣਜੇ ‘ਤੇ ਪੰਜਾਬ ਨੈਸ਼ਨਲ ਬੈਂਕ ਨੂੰ ਲੁੱਟਣ ਦਾ ਦੋਸ਼ ਹੈ। ਦੋਵਾਂ ਨੇ ਬੈਂਕ ਵਿੱਚ ਘਪਲੇ ਕਰਕੇ ਕਾਲ਼ੇ ਧਨ ਨੂੰ ਨੀਰਵ ਮੋਦੀ ਤੇ ਉਸ ਦੇ ਰਿਸ਼ਤੇਦਾਰਾਂ ਨੇ ਦੇਸ਼ ਤੇ ਵਿਦੇਸ਼ ਵਿੱਚ ਜਾਇਦਾਦਾਂ ਬਣਾਈਆਂ ਸਨ।ઠ
ਨਿਊਯਾਰਕ ਵਿੱਚ ਨੀਰਵ ਮੋਦੀ ਨਾਲ ਸਬੰਧਤ 216 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਤੇ ਲੰਡਨ ਦੇ ਮੈਰਾਥਨ ਹਾਊਸ ਵਿੱਚ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ ਦਾ 57 ਕਰੋੜ ਦਾ ਫਲੈਟ ਜ਼ਬਤ ਕੀਤਾ ਗਿਆ। ਇਸ ਤੋਂ ਇਲਾਵਾ ਸਿੰਗਾਪੁਰ ਵਿੱਚ ਪੂਰਵੀ ਮੋਦੀ ਤੇ ਉਸ ਦੇ ਪਤੀ ਮਿਅੰਕ ਮਹਿਤਾ ਦਾ 44 ਕਰੋੜ ਰੁਪਏ ਬੈਲੇਂਸ ਵਾਲਾ ਖਾਤਾ ਵੀ ਜ਼ਬਤ ਕਰ ਦਿੱਤਾ ਗਿਆ ਹੈ। ਨੀਰਵ ਮੋਦੀ ਤੇ ਪੂਰਵੀ ਮੋਦੀ ਨਾਲ ਸਬੰਧਤ 278 ਕਰੋੜ ਰੁਪਏ ਬੈਲੇਂਸ ਵਾਲੇ ਪੰਜ ਖਾਤੇ ਵੀ ਜ਼ਬਤ ਕੀਤੇ ਗਏ। ਦੱਖਣੀ ਮੁੰਬਈ ਵਿੱਚ ਪੂਰਵੀ ਮੋਦੀ ਦਾ 19 ਕਰੋੜ ਰੁਪਏ ਦਾ ਫਲੈਟ ਵੀ ਜ਼ਬਤ ਕੀਤਾ ਗਿਆ।
Check Also
ਹਰਮਨਪ੍ਰੀਤ ਸਿੰਘ, ਮਨੂ ਤੇ ਗੁਕੇਸ਼ ਸਣੇ ਚਾਰ ਨੂੰ ਖੇਡ ਰਤਨ ਪੁਰਸਕਾਰ
ਜਰਮਨਜੀਤ ਸਿੰਘ ਅਤੇ ਸੁਖਜੀਤ ਸਿੰਘ ਨੂੰ ਮਿਲਿਆ ਅਰਜੁਨ ਪੁਰਸਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੀ ਰਾਸ਼ਟਰਪਤੀ …