Breaking News
Home / ਭਾਰਤ / ਹੁਣ ਆਧਾਰ ਨੰਬਰ ਦੀ ਥਾਂ ‘ਤੇ ਵਰਚੂਅਲ ਆਈਡੀ ਨਾਲ ਹੀ ਚੱਲ ਜਾਵੇਗਾ ਕੰਮ

ਹੁਣ ਆਧਾਰ ਨੰਬਰ ਦੀ ਥਾਂ ‘ਤੇ ਵਰਚੂਅਲ ਆਈਡੀ ਨਾਲ ਹੀ ਚੱਲ ਜਾਵੇਗਾ ਕੰਮ

ਨਵੀਂ ਦਿੱਲੀ : ਆਧਾਰ ਕਾਰਡ ਦੀ ਸੁਰੱਖਿਆ ਨੂੰ ਲੈ ਕੇ ਉਠ ਰਹੇ ਸਵਾਲਾਂ ਨੂੰ ਦੇਖਦੇ ਹੋਏ ਇਸ ਵਿਚ ਕੁਝ ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਆਧਾਰ ਕਾਰਡ ਅਤੇ ਇਸਦੀ ਵਰਤੋਂ ਨੂੰ ਲੈ ਕੇ ਯੂਨੀਕ ਆਈਡੈਂਟਿਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਢਾਂਚਾਗਤ ਬਦਲਾਅ ਕਰਨ ਜਾ ਰਿਹਾ ਹੈ। ਇਸ ਤਹਿਤ ਵਰਚੂਅਲ ਆਈਡੀ ਦੀ ਸ਼ੁਰੂਆਤ ਕੀਤੀ ਜਾਵੇਗੀ। ਹੁਣ ਸਹੂਲਤਾਂ ਦਾ ਲਾਭ ਲੈਣ ਲਈ 12 ਅੰਕਾਂ ਵਾਲਾ ਆਧਾਰ ਨੰਬਰ ਦੇਣਾ ਲਾਜ਼ਮੀ ਨਹੀਂ ਹੋਵੇਗਾ। ਇਸ ਦੇ ਬਦਲੇ ਲੋਕ ਵਰਚੂਅਲ ਆਈਡੀ ਦੀ ਵਰਤੋਂ ਕਰ ਸਕਣਗੇ। ਇਹ ਵਰਚੂਅਲ ਆਈਡੀ 16 ਅੰਕਾਂ ਦੀ ਹੋਵੇਗੀ ਅਤੇ ਇਸ ਨੂੰ ਆਧਾਰ ਦੀ ਵੈਬਸਾਈਟ ਤੋਂ ਜਨਰੇਟ ਕੀਤਾ ਜਾ ਸਕੇਗਾ। ਇਸ ਨਾਲ ਲੋਕਾਂ ਦੀ ਪਛਾਣ ਸੁਰੱਖਿਅਤ ਰਹੇਗੀ। ਨਾਲ ਹੀ ‘ਆਪਣੇ ਗਾਹਕ ਨੂੰ ਜਾਣੋ’ ਦੀ ਸਹੂਲਤ ਨੂੰ ਵੀ ਸੀਮਤ ਕੀਤਾ ਜਾਵੇਗਾ। ਇਸੇ ਸਾਲ ਇਕ ਜੂਨ ਤੋਂ ਨਵੀਂ ਵਿਵਸਥਾ ਲਾਗੂ ਕਰ ਦਿੱਤੀ ਜਾਵੇਗੀ। ਜੇਕਰ ਕੋਈ ਏਜੰਸੀ ਇਸ ਤੋਂ ਬਾਅਦ ਆਪਣੇ ਇੱਥੇ ਨਵੇਂ ਨਿਯਮ ਲਾਗੂ ਨਹੀਂ ਕਰੇਗੀ ਤਾਂ ਉਸ ‘ਤੇ ਆਰਥਿਕ ਜੁਰਮਾਨਾ ਵੀ ਲਾਇਆ ਜਾਵੇਗਾ।
ਯੂਆਈਡੀਏਆਈ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਪਿਛਲੇ ਦਿਨਾਂ ਵਿਚ ਆਧਾਰ ਦੀ ਨਿੱਜਤਾ ਨੂੰ ਲੈ ਕੇ ਕਈ ਸਵਾਲ ਉਠੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਆਧਾਰ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਆਂ ਪ੍ਰਕਿਰਿਆਵਾਂ ਸ਼ੁਰੂ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਦੇਸ਼ ਵਿਚ 119 ਕਰੋੜ ਆਧਾਰ ਕਾਰਡ ਬਣਾਏ ਜਾ ਚੁੱਕੇ ਹਨ। ਬੈਂਕ, ਟੈਲੀਕਾਮ, ਜਨਤਕ ਵੰਡ ਅਤੇ ਆਮਦਨ ਕਰ ਵਰਗੇ ਵਿਭਾਗਾਂ ਵਿਚ ਇਸਦੀ ਵਰਤੋਂ ਕੀਤੀ ਜਾ ਰਹੀ ਹੈ।
ਕੀ ਹੈ ਵਰਚੂਅਲ ਆਈ.ਡੀ. : ਇਹ 10 ਅੰਕਾਂ ਦੀ ਆਰਜ਼ੀ ਆਈਡੀ ਹੋਵੇਗੀ, ਜਿਹੜੀ ਆਧਾਰ ਨੰਬਰ ਨਾਲ ਬਣਾਈ ਜਾਵੇਗੀ। ਇਸ ਨਾਲ ਕਿਸੇ ਵੀ ਵਿਅਕਤੀ ਦਾ ਆਧਾਰ ਨੰਬਰ ਨਹੀਂ ਕੱਢਿਆ ਜਾ ਸਕੇਗਾ। ਕਿਸੇ ਵੀ ਸਮੇਂ ‘ਤੇ ਆਧਾਰ ਨਾਲ ਇਕ ਹੀ ਵਰਚੂਅਲ ਆਈਡੀ ਬਣ ਸਕਦੀ ਹੈ। ਕੋਈ ਵੀ ਵਿਅਕਤੀ ਜਿੰਨੀ ਵਾਰੀ ਚਾਹੇ, ਵਰਚੂਅਲ ਆਈਡੀ ਬਣਾ ਸਕੇਗਾ। ਹਾਲਾਂਕਿ ਨਵੀਂ ਆਈਡੀ ਬਣਦੇ ਹੀ ਪੁਰਾਣੀ ਆਈਡੀ ਖਤਮ ਹੋ ਜਾਵੇਗੀ। ਜਦੋਂ ਵੀ ‘ਆਪਣੇ ਗਾਹਕ ਨੂੰ ਜਾਣੋ’ ਦੀ ਲੋੜ ਹੋਵੇਗੀ, ਉਦੋਂ ਫਿੰਗਰ ਪ੍ਰਿੰਟ ਦੇ ਨਾਲ ਵਰਚੂਅਲ ਆਈਡੀ ਦੀ ਵਰਤੋਂ ਕੀਤੀ ਜਾ ਸਕੇਗੀ। ਵਰਚੂਅਲ ਆਈਡੀ ਦੀ ਨਕਲ ਨਹੀਂ ਕੀਤੀ ਜਾ ਸਕੇਗੀ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …