Breaking News
Home / ਭਾਰਤ / ਅੱਠ ਪਾਕਿਸਤਾਨੀ ਨਾਗਰਿਕ 30 ਕਿੱਲੋ ਹੈਰੋਇਨ ਸਣੇ ਕਾਬੂ

ਅੱਠ ਪਾਕਿਸਤਾਨੀ ਨਾਗਰਿਕ 30 ਕਿੱਲੋ ਹੈਰੋਇਨ ਸਣੇ ਕਾਬੂ

ਬਰਾਮਦ ਹੈਰੋਇਨ ਦੀ ਕੀਮਤ 150 ਕਰੋੜ ਰੁਪਏ
ਨਵੀਂ ਦਿੱਲੀ/ਬਿਊਰੋ ਨਿਊਜ਼
ਅਰਬ ਸਾਗਰ ਵਿਚ ਗੁਜਰਾਤ ਤੱਟ ‘ਤੇ ਅੱਠ ਪਾਕਿਸਤਾਨੀ ਨਾਗਰਿਕਾਂ ਨੂੰ 30 ਕਿੱਲੋ ਹੈਰੋਇਨ ਸਣੇ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 150 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਨੂੰ ਇਕ ਕਿਸ਼ਤੀ ਵਿਚੋਂ ਕਾਬੂ ਕੀਤਾ ਗਿਆ ਹੈ। ਰਾਜ ਦੀ ਏਟੀਐਸ ਨੇ ਕਿਹਾ ਕਿ ਇਕ ਖੁਫ਼ੀਆ ਸੂਚਨਾ ਦੇ ਆਧਾਰ ‘ਤੇ ਗੁਜਰਾਤ ਦੇ ਭ੍ਰਿਸ਼ਟਾਚਾਰ ਵਿਰੋਧੀ ਦਸਤੇ ਨੇ ਕੱਛ ਜ਼ਿਲ੍ਹੇ ਦੇ ਜਖਾਊ ਬੰਦਰਗਾਹ ਨੇੜਿਓਂ ਪਾਕਿਸਤਾਨੀ ਨਾਗਰਿਕਾਂ ਨੂੰ ਫੜਿਆ। ਏਟੀਐਸ ਨੇ ਦੱਸਿਆ ਕਿ ਇਹ ਸਥਾਨ ਸਮੁੰਦਰ ਵਿਚ ਭਾਰਤ ਤੇ ਪਾਕਿਸਤਾਨ ਨੂੰ ਵੱਖ ਕਰਨ ਵਾਲੀ ਕੌਮਾਂਤਰੀ ਸਮੁੰਦਰੀ ਸੀਮਾ ਰੇਖਾ ਨੇੜੇ ਸਥਿਤ ਹੈ।

 

Check Also

ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਅਦਾਲਤ ਨੇ 23 ਅਪ੍ਰੈਲ ਤੱਕ ਵਧਾਈ

ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਅਰਜ਼ੀ ’ਤੇ ਈਡੀ ਨੂੰ ਨੋਟਿਸ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ …