Breaking News
Home / ਭਾਰਤ / ਕਰੋਨਾ ਦੇ ਡਰ ਕਾਰਨ ਦਿੱਲੀ ‘ਚ ਲੱਗਾ ਵੀਕਐਂਡ ਕਰਫਿਊ

ਕਰੋਨਾ ਦੇ ਡਰ ਕਾਰਨ ਦਿੱਲੀ ‘ਚ ਲੱਗਾ ਵੀਕਐਂਡ ਕਰਫਿਊ

ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਰਹੇਗਾ ਕਰਫਿਊ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਦੇ ਵਧਦੇ ਮਾਮਲਿਆਂ ਨੇ ਆਖਰਕਾਰ ਦਿੱਲੀ ਸਰਕਾਰ ਨੂੰ ਵੀ ਸਖਤ ਫੈਸਲਾ ਲੈਣ ਲਈ ਮਜਬੂਰ ਕਰ ਦਿੱਤਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਵੀਕਐਂਡ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਵੀਕਐਂਡ ਕਰਫਿਊ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਲਾਗੂ ਰਹੇਗਾ। ਕਰਫਿਊ ਦਾ ਫੈਸਲਾ ਦਿੱਲੀ ਸਰਕਾਰ ਲਈ ਇਸ ਕਰਕੇ ਜ਼ਰੂਰੀ ਹੋ ਗਿਆ ਸੀ ਕਿਉਂਕਿ ਪੰਜ ਹਫਤਿਆਂ ਦੌਰਾਨ ਦਿੱਲੀ ‘ਚ ਕਰੋਨਾ ਦੇ ਮਾਮਲੇ ਕਈ ਗੁਣਾ ਵਧ ਗਏ ਹਨ। ਦਿੱਲੀ ਸਰਕਾਰ ਵਲੋਂ ਲਗਾਈਆਂ ਪਾਬੰਦੀਆਂ ਦੇ ਚੱਲਦਿਆਂ ਵਿਆਹਾਂ ਦਾ ਵੀ ਖਾਸ ਖਿਆਲ ਰੱਖਿਆ ਗਿਆ ਹੈ। ਕਰਫਿਊ ਦੌਰਾਨ ਵਿਆਹ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਈਪਾਸ ਦਿੱਤੇ ਜਾਣਗੇ। ਦਿੱਲੀ ਵਿਚ ਹੁਣ ਸਿਨੇਮਾ ਹਾਲ 30 ਫ਼ੀਸਦ ਸਮਰੱਥਾ ਨਾਲ ਚੱਲਣਗੇ ਅਤੇ ਰੈਸਟੋਰੈਂਟਾਂ ਵਿਚ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ।

Check Also

ਭਾਰਤ ਕ੍ਰਿਕਟ ਟੀ-20 ਵਰਲਡ ਕੱਪ ਦੇ ਫਾਈਨਲ ’ਚ ਪਹੁੰਚਿਆ

ਭਲਕੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ ਫਾਈਨਲ ਮੁਕਾਬਲਾ ਨਵੀਂ ਿਦੱਲੀ/ਬਿਊਰੋ ਨਿਊਜ਼ ਭਾਰਤ ਨੇ …