28 C
Toronto
Thursday, August 13, 2026
spot_img
Homeਪੰਜਾਬਸੁਖਬੀਰ ਬਾਦਲ ਦਲਿਤ ਵਿਅਕਤੀ ਨੂੰ ਡਿਪਟੀ ਸੀ.ਐਮ. ਦਾ ਅਹੁਦਾ ਦੇਣ ਦੀ ਗੱਲ...

ਸੁਖਬੀਰ ਬਾਦਲ ਦਲਿਤ ਵਿਅਕਤੀ ਨੂੰ ਡਿਪਟੀ ਸੀ.ਐਮ. ਦਾ ਅਹੁਦਾ ਦੇਣ ਦੀ ਗੱਲ ਕਰਕੇ ਸਵਾਲਾਂ ‘ਚ ਘਿਰੇ

ਸੁਖਬੀਰ ਬਾਦਲ ਦਲਿਤ ਵਿਅਕਤੀ ਨੂੰ ਡਿਪਟੀ ਸੀ.ਐਮ. ਦਾ ਅਹੁਦਾ ਦੇਣ ਦੀ ਗੱਲ ਕਰਕੇ ਸਵਾਲਾਂ ‘ਚ ਘਿਰੇਮੁਨੀਸ਼ ਤਿਵਾੜੀ ਨੇ ਪੁੱਛਿਆ – ਇਕ ਦਲਿਤ ਵਿਅਕਤੀ ਸੀ.ਐਮ. ਕਿਉਂ ਨਹੀਂ ਬਣ ਸਕਦਾ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਦੇ ਸੀਨੀਅਰ ਆਗੂ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸਿਆਸਤ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਤਿਵਾੜੀ ਨੇ ਸੁਖਬੀਰ ਨੂੰ ਪੁੱਛਿਆ ਕਿ ਦਲਿਤ ਵਿਅਕਤੀ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ? ਧਿਆਨ ਰਹੇ ਕਿ ਸੁਖਬੀਰ ਨੇ ਲੰਘੇ ਕੱਲ੍ਹ ਜਲੰਧਰ ਵਿਚ ਕਿਹਾ ਸੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਦਲਿਤ ਵਿਅਕਤੀ ਨੂੰ ਡਿਪਟੀ ਸੀ.ਐਮ. ਦਾ ਅਹੁਦਾ ਦਿੱਤਾ ਜਾਵੇਗਾ। ਤਿਵਾੜੀ ਨੇ ਕਿਹਾ ਕਿ ਵਿਦੇਸ਼ਾਂ ‘ਚ ਰਹਿਣ ਵਾਲੇ ਲੱਖਾਂ ਪੰਜਾਬੀ ਉੱਥੇ ਸਿਰਫ਼ ਇਸ ਲਈ ਰਹਿ ਰਹੇ ਹਨ ਅਤੇ ਕੰਮ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੇਸ਼ਾਂ ਨੇ ਊਚ-ਨੀਚ ਰਹਿਤ ਸਮਾਜ ਦਾ ਢਾਂਚਾ ਬਣਾਇਆ ਹੈ।

RELATED ARTICLES
POPULAR POSTS