4.7 C
Toronto
Saturday, October 17, 2026
spot_img
HomeਕੈਨੇਡਾFront‘ਪਰਵਿੰਦਰ ਸਿੰਘ ਝੋਟਾ’ ਦੀ ਹੱਤਿਆ ਦਾ ਮੁੱਦਾ ਕੌਮਾਂਤਰੀ ਪੱਧਰ ’ਤੇ ਉਠਿਆ

‘ਪਰਵਿੰਦਰ ਸਿੰਘ ਝੋਟਾ’ ਦੀ ਹੱਤਿਆ ਦਾ ਮੁੱਦਾ ਕੌਮਾਂਤਰੀ ਪੱਧਰ ’ਤੇ ਉਠਿਆ

‘ਪਰਵਿੰਦਰ ਸਿੰਘ ਝੋਟਾ’ ਦੀ ਹੱਤਿਆ ਦਾ ਮੁੱਦਾ ਕੌਮਾਂਤਰੀ ਪੱਧਰ ’ਤੇ ਉਠਿਆ
ਅਮਰੀਕੀ ਕਾਂਗਰਸਮੈਨ ਵਲੋਂ ਭਾਰਤੀ ਰਾਜਦੂਤ ਨੂੰ ਪੱਤਰ
ਚੰਡੀਗੜ੍ਹ/ਬਿਊਰੋ ਨਿਊਜ਼
ਮਾਨਸਾ ਵਿਚ ਹੋਈ ਨਸ਼ਾ ਵਿਰੋਧੀ ਕਾਰਕੁਨ ‘ਪਰਵਿੰਦਰ ਸਿੰਘ ਝੋਟਾ’ ਦੀ ਹੱਤਿਆ ਦਾ ਮੁੱਦਾ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਪੁੱਜ ਗਿਆ ਹੈ। ਅਮਰੀਕਾ ’ਚ ਪ੍ਰਸਿੱਧ ਸਿੱਖ ਕਰਮਚਾਰੀ ਡਾ. ਸਵੈਮਾਨ ਸਿੰਘ ਵਲੋਂ ਪੰਜਾਬ ਵਿਚ ਫਾਰਮਾਸਿਊਟੀਕਲ ਦਵਾਈਆਂ ਦੇ ਖਤਰੇ ਨੂੰ ਉਜਾਗਰ ਕਰਨ ਤੋਂ ਇਕ ਦਿਨ ਬਾਅਦ, ਅਮਰੀਕੀ ਕਾਂਗਰਸਮੈਨ ਥਾਪਸ ਆਰ ਸੂਓਜ਼ੀ ਨੇ ਅਮਰੀਕਾ ਵਿਚ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਨੂੰ ਇਕ ਸਰਕਾਰੀ ਪੱਤਰ ਭੇਜ ਕੇ ਪਰਵਿੰਦਰ ਸਿੰਘ ਝੋਟਾ ਦੇ ਕਤਲ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਦੀ ਲੰਘੇ ਮੰਗਲਵਾਰ ਸਵੇਰੇ ਮਾਨਸਾ ਵਿਚ ਕਥਿਤ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਲੈ ਕੇ ਕੈਮਿਸਟ ਅਸ਼ਵਨੀ ਕੁਮਾਰ ਨਾਲ ਬਹਿਸ ਤੋਂ ਬਾਅਦ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ‘ਪਰਵਿੰਦਰ ਸਿੰਘ ਝੋਟਾ’ ਦੀ ਹੋਈ ਹੱਤਿਆ ਨੇ ਦੇਸ਼ ਅਤੇ ਵਿਦੇਸ਼ਾਂ ਵਿਚ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

 

ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ’ਚ ਬੋਲੇ ‘ਆਪ’ ਵਿਧਾਇਕ ਸਿੰਗਲਾ
ਕਿਹਾ : ਮੁਲਜ਼ਮ ਅਸ਼ਵਨੀ ਕੁਮਾਰ ਨੂੰ ਇਸ ਅਪਰਾਧ ਲਈ ਮਿਲੇ ਸਖਤ ਸਜ਼ਾ
ਮਾਨਸਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਵਿਜੇ ਸਿੰਗਲਾ ਨੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੈਮਿਸਟ ਅਸ਼ਵਨੀ ਚੰਗਾ ਬੰਦਾ ਨਹੀਂ ਹੈ। ਵਿਜੇ ਸਿੰਗਲਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਦੇ ਵੀ ਮੁਲਜ਼ਮ ਅਸ਼ਵਨੀ ਨਾਲ ਫੋਨ ’ਤੇ ਵੀ ਗੱਲ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਮੈਡੀਕਲ ਦੁਕਾਨ ਦੇ ਮਾਲਕ ਅਸ਼ਵਨੀ ਕੁਮਾਰ ਨੇ ਪਰਵਿੰਦਰ ਸਿੰਘ ਝੋਟਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੇ ਸਿੰਗਲਾ ਨੇ ਇਸ ਘਟਨਾ ਨੂੰ ਦਰਦਨਾਕ ਕਰਾਰ ਦਿੰਦਿਆਂ ਕਿਹਾ ਕਿ ਮੁਲਜ਼ਮ ਅਸ਼ਵਨੀ ਨੂੰ ਇਸ ਅਪਰਾਧ ਲਈ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ’ਤੇ ਆਪਸ ਵਿਚ ਨਾ ਲੜਨ। ਸਿੰਗਲਾ ਨੇ ਕਿਹਾ ਕਿ ਅਸ਼ਵਨੀ ਕਦੇ ਸਾਡੇ ਕੋਲ ਨਹੀਂ ਆਇਆ ਅਤੇ ਅਸੀਂ ਕਦੇ ਉਸ ਨੂੰ ਮੰੂਹ ਵੀ ਨਹੀਂ ਲਾਇਆ। ਦੱਸਣਯੋਗ ਹੈ ਕਿ ਪ੍ਰਦਰਸ਼ਨਕਾਰੀ ਪਿਛਲੇ ਦਿਨਾਂ ਤੋਂ ਇਲਜ਼ਾਮ ਲਗਾ ਰਹੇ ਹਨ ਕਿ ਅਸ਼ਵਨੀ ਨੂੰ ਇਕ ਵਿਧਾਇਕ ਦੀ ਸਰਪ੍ਰਸਤੀ ਹਾਸਲ ਸੀ। ਸਿੰਗਲਾ ਨੇ ਫਿਰ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਅਸ਼ਵਨੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

RELATED ARTICLES
POPULAR POSTS