Breaking News
Home / ਦੁਨੀਆ / ਅਮਨਪ੍ਰੀਤ ਕੌਰ ਨੂੰ ਆਸਟਰੇਲੀਆ ‘ਚ ‘ਜਸਟਿਸ ਆਫ਼ ਪੀਸ’ ਦਾ ਖ਼ਿਤਾਬ

ਅਮਨਪ੍ਰੀਤ ਕੌਰ ਨੂੰ ਆਸਟਰੇਲੀਆ ‘ਚ ‘ਜਸਟਿਸ ਆਫ਼ ਪੀਸ’ ਦਾ ਖ਼ਿਤਾਬ

ਰੂਪਨਗਰ : ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਸਤਿਆਲ ਦੀ ਪੁੱਤਰੀ ਅਮਨਪ੍ਰੀਤ ਕੌਰ ਸਤਿਆਲ ਨੂੰ ਦੱਖਣੀ ਆਸਟਰੇਲੀਆ ਵਿੱਚ ‘ਜਸਟਿਸ ਆਫ਼ ਪੀਸ’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਹੈ। ਉਹ ਆਸਟਰੇਲੀਆ ਵਿੱਚ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਸਿੱਖ ਮਹਿਲਾ ਹੈ। ਅਮਨਪ੍ਰੀਤ ਕੌਰ ਦਾ ਸਨਮਾਨ ਹੋਣ ਦੀ ਖ਼ਬਰ ਮਿਲਣ ਮਗਰੋਂ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਦੱਖਣੀ ਆਸਟਰੇਲੀਆ ਦੇ ਅਟਾਰਨੀ ਜਨਰਲ ਦੇ ਖ਼ਪਤਕਾਰ ਮਾਮਲਿਆਂ ਦੇ ਡੈਲੀਗੇਟ ਕਮਿਸ਼ਨਰ ਡੀਨੀ ਸਾਉਲੀਓ ਵੱਲੋਂ ਜਾਰੀ ਸਰਟੀਫ਼ਿਕੇਟ ਦਿਖਾਉਂਦਿਆਂ ਅਮਰਜੀਤ ਸਿੰਘ ਸਤਿਆਲ ਨੇ ਦੱਸਿਆ ਕਿ ਅਮਨਪ੍ਰੀਤ ਦੀ ਵਿਦਿਅਕ ਯੋਗਤਾ ਐੱਮਐੱਸਸੀ (ਆਈਟੀ) ਹੈ ਤੇ ਸੰਨ 2007-08 ਵਿੱਚ ਉਹ ਵਿਆਹ ਕਰਵਾਉਣ ਮਗਰੋਂ ਆਸਟਰੇਲੀਆ ਦੇ ਸ਼ਹਿਰ ਐਡੀਲੇਡ ਜਾ ਵਸੀ ਸੀ। ਦੋ ਬੱਚਿਆਂ ਦੀ ਮਾਂ ਅਮਨਪ੍ਰੀਤ 2015 ਵਿੱਚ ਮਿਸੇਜ ਐਡੀਲੇਡ ਵੀ ਬਣ ਚੁੱਕੀ ਹੈ। ‘ਜਸਟਿਸ ਆਫ਼ ਪੀਸ’ ਦਾ ਖ਼ਿਤਾਬ ਮਿਲਣ ਮਗਰੋਂ ਉਹ ਹੁਣ ਲਗਭਗ 36 ਵਿਭਾਗਾਂ ਦੀ ਸੇਵਾ ਕਰ ਸਕੇਗੀ। ਅਮਰਜੀਤ ਸਿੰਘ ਸਤਿਆਲ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਸਿਆਸਤ ਵਿੱਚ ਜਾਣ ਦੀ ਚਾਹਵਾਨ ਹੈ।

Check Also

ਈਰਾਨ ਨੂੰ ਹਮਲੇ ਦਾ ਜਵਾਬ ਦੇਵੇਗਾ ਇਜ਼ਰਾਈਲ

ਇਜ਼ਰਾਈਲੀ ਵਾਰ ਕੈਬਨਿਟ ਦੀ ਮੀਟਿੰਗ ’ਚ ਹੋਇਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਇਜ਼ਰਾਈਲ ’ਤੇ ਈਰਾਨ ਦੇ …