ਭਾਰਤ ‘ਚ ਨਰਿੰਦਰਮੋਦੀਦੀਸਰਕਾਰਬਣਨ ਤੋਂ ਬਾਅਦਨਾ-ਸਿਰਫ਼ਧਾਰਮਿਕਅਸਹਿਣਸ਼ੀਲਤਾਅਤੇ ਫ਼ਿਰਕੂ ਹਿੰਸਾ ਹੀ ਵਧੀ ਹੈ ਬਲਕਿਲੋਕਤੰਤਰ ਦੇ ਚੌਥੇ ਥੰਮ ਪੱਤਰਕਾਰੀ ਦੀਆਜ਼ਾਦੀਵੀਖ਼ਤਰੇ ‘ਚ ਹੈ। ਇਕ ਕੌਮਾਂਤਰੀ ਸੰਸਥਾ’ਰਿਪੋਰਟਸਵਿਦਾਊਟਬਾਰਡਰਸ’ (ਆਰ.ਐਸ.ਐਫ.) ਨੇ ਆਪਣੀਸਾਲਾਨਾਰਿਪੋਰਟ ‘ਚ ਕਿਹਾ ਕਿ ਜਦੋਂ ਤੋਂ ਨਰਿੰਦਰਮੋਦੀਭਾਰਤ ਦੇ ਪ੍ਰਧਾਨਮੰਤਰੀਬਣੇ ਹਨ, ਹਿੰਦੂ ਕੱਟੜਪੰਥੀ, ਪੱਤਰਕਾਰਾਂ ਨਾਲਬਹੁਤ ਹਿੰਸਕ ਤਰੀਕੇ ਨਾਲਪੇਸ਼ ਆ ਰਹੇ ਹਨ। ਆਰ.ਐਸ.ਐਫ. ਨੇ ਪੱਤਰਕਾਰ ਤੇ ਸਮਾਜਸੇਵਿਕਾ ਗੌਰੀ ਲੰਕੇਸ਼ਦੀਉਦਾਹਰਣਵੀ ਦਿੱਤੀ, ਜਿਨ੍ਹਾਂ ਦੀਪਿਛਲੇ ਸਾਲਸਤੰਬਰ ‘ਚ ਹੱਤਿਆ ਕਰ ਦਿੱਤੀ ਗਈ ਸੀ। ਇਸ ਤਾਜ਼ਾ ਕੌਮਾਂਤਰੀ ਸਰਵੇਖਣ ‘ਚ ਪੱਤਰਕਾਰਤਾ ਦੀਆਜ਼ਾਦੀ ਦੇ ਮਾਮਲੇ ‘ਚ ਭਾਰਤ 180 ਦੇਸ਼ਾਂ ਦੀਰੈਂਕਿੰਗ ‘ਚ 138ਵੇਂ ਨੰਬਰ’ਤੇ ਪਹੁੰਚ ਗਿਆ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਦੋ ਸਥਾਨ ਖਿਸਕ ਕੇ ਹੇਠਾਂ ਚਲਿਆ ਆਇਆ ਹੈ।
ਇਹ ਇਕ ਸੱਚਾਈ ਹੈ ਕਿ ਜਿੰਨੇ ਜੋਖ਼ਮ, ਜਜ਼ਬੇ ਅਤੇ ਕੁਰਬਾਨੀ ਦੀਭਾਵਨਾਨਾਲ ਕਿਸੇ ਦੇਸ਼ਦੀਆਂ ਸਰਹੱਦਾਂ ‘ਤੇ ਫ਼ੌਜੀ ਜਵਾਨਰਾਖ਼ੀਕਰਦੇ ਹਨ, ਓਨੇ ਹੀ ਜਜ਼ਬੇ ਦੇ ਨਾਲ ‘ਇਕ ਪੱਤਰਕਾਰ’ ਸਮਾਜਿਕ ਬੁਰਾਈਆਂ, ਹਕੂਮਤਾਂ ਦੀਆਂ ਵਧੀਕੀਆਂ/ ਮਾਰੂਨੀਤੀਆਂ ਅਤੇ ਗੈਰ-ਸਮਾਜੀਅਨਸਰਾਂ ਦੇ ਖਿਲਾਫ਼ਕਲਮਚਲਾਉਂਦਾਹੈ।ਪਰਵਿਡੰਬਣਾ ਇਹ ਹੈ ਕਿ ਬੁਰਾਈਆਂ ਦੇ ਖਿਲਾਫ਼ਜਾਗਰੂਕਤਾ ਜ਼ਰੀਏ ਫ਼ੈਸਲਾਕੁੰਨ ਸਮਾਜਿਕਲਹਿਰਾਂ ਦੇ ਆਗਾਜ਼ ਵਿਚ ਮਹੱਤਵਪੂਰਨ ਭੂਮਿਕਾਅਦਾਕਰਨਵਾਲੀ ‘ਪੱਤਰਕਾਰਤਾ’ ਦੀਆਜ਼ਾਦੀ, ਸੁਰੱਖਿਆ ਤੇ ਮਾਣ-ਮਰਿਯਾਦਾ ਨੂੰ ਸਾਡੇ ਸਮਾਜ ਦੇ ਕਿਸੇ ਵੀ ਹਿੱਸੇ ਨੇ ਤਵੱਜੋਂ ਨਹੀਂ ਦਿੱਤੀ।
ਜਮਹੂਰੀਅਤ ‘ਚ ਸਭ ਤੋਂ ਵੱਡਾ ਅਧਿਕਾਰਬੋਲਣਦੀਆਜ਼ਾਦੀ ਹੁੰਦੀ ਹੈ ਪਰਹੈਰਾਨੀਵਾਲੀ ਗੱਲ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਜਮਹੂਰੀਦੇਸ਼ਾਂ ‘ਚ ਸ਼ਾਮਲਅਤੇ ਪੱਤਰਕਾਰਤਾ ਨੂੰ ਲੋਕਤੰਤਰਦਾ ਚੌਥਾ ਥੰਮਮੰਨਣਵਾਲੇ ਭਾਰਤਦੀਸਥਿਤੀ ‘ਪੱਤਰਕਾਰਤਾ ਦੀਆਜ਼ਾਦੀ’ ਨੂੰ ਲੈ ਕੇ ਸਭ ਤੋਂ ਬਦਤਰਦੇਸ਼ਾਂ ਵਿਚ ਸ਼ੁਮਾਰ ਹੈ।
ਲਗਭਗ ਇਕ ਦਹਾਕਾਪਹਿਲਾਂ ਸਿਰਸਾ ਦੇ ਪੱਤਰਕਾਰ ਰਾਮਚੰਦਰਛਤਰਪਤੀਦੀ ਹੱਤਿਆ ਦੇ ਮਾਮਲੇ ‘ਚ ਸੀ.ਬੀ.ਆਈ. ਦੀਵਿਸ਼ੇਸ਼ਅਦਾਲਤਵਿਚਮਾਮਲਾ ਚੱਲ ਰਿਹਾ ਹੈ, ਪਰ ਅਜੇ ਤੱਕ ਅਦਾਲਤ ਕੋਈ ਨਿਤਾਰਾਨਹੀਂ ਕਰ ਸਕੀ। ਅਜਿਹੀ ਨਿਆਂਇਕ ਢਿੱਲੀ ਕਾਰਗੁਜ਼ਾਰੀ ਅਤੇ ਇਨਸਾਫ਼ਵਿਚਦੇਰੀਸਦਕਾ ਹੀ ਭਾਰਤਵਿਚਲਗਾਤਾਰਬਦਅਮਨੀ, ਆਪਾਧਾਪੀਅਤੇ ਲਾ-ਕਾਨੂੰਨੀ ਵੱਧ ਰਹੀਹੈ।ਪਰਜਦੋਂ-ਜਦੋਂ ਵੀ ਪੱਤਰਕਾਰਾਂ ਨੂੰ ਸੱਚਾਈ ਉਜਾਗਰ ਕਰਨ ਤੋਂ ਰੋਕਣਲਈ ਹਿੰਸਕ ਕੋਸ਼ਿਸ਼ਾਂ ਹੁੰਦੀਆਂ ਹਨ ਤਾਂ ਕੁਝ ਸਮਾਂ ਸਰਕਾਰੀ ਗਲਿਆਰਿਆਂ ‘ਚ ਵੀ ਪੱਤਰਕਾਰਤਾ ਦੀਆਜ਼ਾਦੀਅਤੇ ਪੱਤਰਕਾਰਾਂ ਦੀ ਸੁਰੱਖਿਆ ਦੀ ਗੱਲ ਜ਼ਰੂਰ ਚੱਲਦੀ ਹੈ ਪਰਸਮਾਂ ਬੀਤਦਿਆਂ ਪਰਨਾਲਾ ਉਥੇ ਦਾ ਉਥੇ ਹੀ ਰਹਿਜਾਂਦਾਹੈ।
ਗੋਰੀ ਲੰਕੇਸ਼ਕੰਨੜਭਾਸ਼ਾਦੀ ਇਕ ਪੱਤਰਕਾਰ ਸੀ ਅਤੇ ਉਹ ਆਦਿਵਾਸੀਅਤੇ ਦਲਿਤਾਂ ਦੇ ਹੱਕਾਂ ਵਿਚਨਿਧੜਕ ਹੋ ਕੇ ਲਿਖਦੀ ਸੀ। ਇਸ ਦੇ ਨਾਲ ਹੀ ਉਸ ਨੇ ਮੋਦੀਸਰਕਾਰਦੀ’ਪ੍ਰਾਪੇਗੰਡਾਨੀਤੀ’ਦਾਵੀਬੜੀਕਾਮਯਾਬੀਨਾਲਪਰਦਾਫਾਸ਼ਕੀਤਾਅਤੇ ‘ਫੇਕਨਿਊਜ਼’ (ਜਾਅਲੀਖ਼ਬਰਾਂ) ਜਾਂ ‘ਪੇਡਨਿਊਜ਼’ (ਮੁੱਲ ਦੀਆਂ ਖ਼ਬਰਾਂ) ਦੇ ਰਿਵਾਜ਼ ਨੂੰ ਬੇਨਕਾਬਕਰਦੀ ਸੀ। ਉਹ ਭਾਰਤ ‘ਚ ਵੱਧ ਰਹੀਫ਼ਿਰਕੂਅਸਹਿਣਸ਼ੀਲਤਾ, ਕੱਟੜਵਾਦ ਅਤੇ ਅੰਧ-ਰਾਸ਼ਟਰਵਾਦ ਦੇ ਵੀਵਿਰੋਧੀਭਾਵਨਾ ਰੱਖਦੀ ਸੀ, ਇਸੇ ਕਾਰਨਭਾਰਤਦੀਆਂ ਕੁਝ ਕੱਟੜ ਅਤੇ ਫ਼ਿਰਕੂਜਥੇਬੰਦੀਆਂ ਉਸ ਤੋਂ ਡਾਢੀਆਂ ਨਾਖੁਸ਼ ਸਨ। ਉਸ ਨੂੰ ਪਿਛਲੇ ਸਾਲਸਤੰਬਰਮਹੀਨੇ ਕਤਲਕਰ ਦਿੱਤਾ ਗਿਆ। ਪੰਜਾਬਵਿਚਵੀਪਿਛਲੇ ਸਮੇਂ ਦੌਰਾਨ ਸੱਚ ਬੋਲਣਅਤੇ ਗੈਰ-ਸਮਾਜੀ ਤੱਤਾਂ ਦੇ ਖਿਲਾਫ਼ਲਿਖਣਕਾਰਨਅਨੇਕਾਂ ਪੱਤਰਕਾਰਾਂ ਨੂੰ ਜਾਨਦੀਬਾਜੀ ਲਗਾਉਣੀ ਪਈਹੈ।ਖਾੜਕੂਵਾਦ ਦੇ ਦਹਾਕੇ ਦੌਰਾਨ ਨਿਰਪੱਖਤਾ ਅਤੇ ਨਿਡਰਤਾ ਦੇ ਨਾਲਆਪਣਾਫ਼ਰਜ਼ ਨਿਭਾਉਂਦਿਆਂ ਵੀ ਪੱਤਰਕਾਰਾਂ ਨੂੰ ਸਰਕਾਰੀਅਤੇ ਗੈਰ-ਸਰਕਾਰੀ ਹਿੰਸਾ ਦੇ ਬਿਖੜੇ ਦੌਰ ਵਿਚੋਂ ਗੁਜ਼ਰਨਾ ਪਿਆਅਤੇ ਇਸ ਦੌਰਾਨ ਲਗਭਗ 50 ਪੱਤਰਕਾਰਾਂ ਨੂੰ ਆਪਣੀਆਂ ਜਾਨਾਂ ਵੀਦੇਣੀਆਂ ਪਈਆਂ ਸਨ। ਹੁਣ ਵੀਪੰਜਾਬਵਿਚਫ਼ੈਲੀਬਦਅਮਨੀਅਤੇ ਮਾਫ਼ੀਆਰਾਜ ਦੌਰਾਨ ਪੱਤਰਕਾਰਾਂ ਨੂੰ ਆਪਣੀਡਿਊਟੀ ਨਿਰਪੱਖਤਾ ਦੇ ਨਾਲਕਰਨੀ ਬੇਹੱਦ ਮੁਸ਼ਕਿਲ ਕੰਮ ਹੋ ਗਿਆ ਹੈ। ਪੱਤਰਕਾਰਾਂ ਨੂੰ ਰੋਜ਼ਾਨਾਹਕੂਮਤੀਜਬਰ, ਗੈਰ-ਸਮਾਜੀ ਤੱਤਾਂ ਦੀਆਂ ਮਨਮਾਨੀਆਂ ਅਤੇ ਪ੍ਰਸ਼ਾਸਨਿਕਨਿਘਾਰ ਦੇ ਪਾਜ ਉਘੇੜਦਿਆਂ ਮੌਤ ਨਾਲਖੇਡਣਾਪੈਂਦਾਹੈ।
ਇਕੱਲੇ ਭਾਰਤ ਹੀ ਨਹੀਂ, ਦੁਨੀਆ ਭਰਵਿਚਆਪਣੀ ਜ਼ਿੰਮੇਵਾਰੀਅਤੇ ਫ਼ਰਜ਼ ਨਿਭਾਉਂਦਿਆਂ ਹਰਸਾਲਸੈਂਕੜੇ ਪੱਤਰਕਾਰ ਮਾਰੇ ਜਾਂਦੇ ਹਨ।ਸੰਸਾਰਭਰਵਿਚ ਇਕ-ਪੁਰਖੀ, ਇਕ ਪਾਰਟੀਤਾਨਾਸ਼ਾਹੀਹਕੂਮਤਾਂ ਵਾਲੇ ਮੁਲਕਾਂ ਵਿਚ ਜਾਂ ਗੜਬੜੀਗ੍ਰਸਤਦੇਸ਼ਾਂ ਵਿਚਆਜ਼ਾਦਾਨਾਤਰੀਕੇ ਨਾਲ ਪੱਤਰਕਾਰਾਂ ਨੂੰ ਕੰਮਕਰਨ ਤੋਂ ਰੋਕਣਲਈਜਾਨੋਂ ਮਾਰ ਦਿੱਤਾ ਜਾਂਦਾ ਹੈ ਜਾਂ ਫ਼ਿਰਜੇਲ੍ਹਾਂ ਵਿਚ ਡੱਕ ਦਿੱਤਾ ਜਾਂਦਾਹੈ।ਦੁਨੀਆਭਰਵਿਚਬੀਤੇ ਇਕ ਦਹਾਕੇ ਦੌਰਾਨ 700 ਤੋਂ ਵਧੇਰੇ ਪੱਤਰਕਾਰਾਂ ਦੀ ਹੱਤਿਆ ਹੋਈ ਹੈ, ਜਦੋਂਕਿ ਇਨ੍ਹਾਂ ਮਾਮਲਿਆਂ ਵਿਚਸਿਰਫ ਇਕ ਵਿਅਕਤੀ ਹੀ ਦੋਸ਼ੀਪਾਇਆ ਗਿਆ ਹੈ। ਲੋਕਤੰਤਰ ਦੇ ਚੌਥੇ ਥੰਮ ‘ਪੱਤਰਕਾਰਤਾ’ ਦੀਆਂ ਕਦਰਾਂ-ਕੀਮਤਾਂ, ਨਿਰਪੱਖਤਾ ਅਤੇ ਮਾਨਤਾਵਾਂ ਨੂੰ ਅਜੋਕੇ ਕਾਰਪੋਰੇਟਮੀਡੀਆ ਦੇ ਯੁੱਗ ਵਿਚਬਹਾਲ ਰੱਖਣਾ ਜਿੱਥੇ ਬਹੁਤ ਵੱਡਾ ਚੁਣੌਤੀਪੂਰਨ ਕੰਮ ਹੈ, ਉਥੇ ‘ਪੱਤਰਕਾਰਤਾ ਦੀਆਜ਼ਾਦੀ’ਅਤੇ ‘ਪੱਤਰਕਾਰਾਂ ਦੀ ਸੁਰੱਖਿਆ’ ਵੀ ਗੰਭੀਰ ਤੇ ਸੰਵੇਦਨਸ਼ੀਲ ਮੁੱਦੇ ਹਨ।ਬਦਲਦੇ ਹਾਲਾਤਾਂ ਦੌਰਾਨ ਪੱਤਰਕਾਰਾਂ ਨੂੰ ਆਪਣੇ ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਹੁੰਦਿਆਂ ਆਪਣੇ ਅਧਿਕਾਰਾਂ ਪ੍ਰਤੀਵੀਜਾਗਰੂਕਰਹਿਣਾਚਾਹੀਦਾਹੈ। ਬੇਸ਼ੱਕ ਪੱਤਰਕਾਰਾਂ ਦੇ ਹੱਕਾਂ ਦੀਰਾਖ਼ੀਲਈ ਕੌਮਾਂਤਰੀ, ਦੇਸ਼ਵਿਆਪੀ, ਛੋਟੇ ਕਸਬਿਆਂ, ਸ਼ਹਿਰਾਂ, ਜ਼ਿਲ੍ਹਿਆਂ ਅਤੇ ਸੂਬਾ ਪੱਧਰੀ ਅਨੇਕਾਂ ਜਥੇਬੰਦੀਆਂ ਅਤੇ ‘ਪ੍ਰੈੱਸ ਕੌਂਸਲ’ ਵਰਗੀਆਂ ਸਮਰੱਥ ਤੇ ਆਜ਼ਾਦਸੰਸਥਾਵਾਂ ਮੌਜੂਦ ਹਨ, ਪਰ ਇਸ ਦੇ ਬਾਵਜੂਦ ਪੱਤਰਕਾਰ ਭਾਈਚਾਰਾ ‘ਪੱਤਰਕਾਰਤਾ ਦੀਆਜ਼ਾਦੀ’ਅਤੇ ‘ਪੱਤਰਕਾਰਾਂ ਦੀ ਸੁਰੱਖਿਆ ਪ੍ਰਤੀ’ ਸੁਚੇਤ ਤੇ ਗੰਭੀਰਨਹੀਂ ਹੈ। ਜੇਕਰ ਪੱਤਰਕਾਰ ਲੋਕ ਮੁੱਦਿਆਂ ‘ਤੇ ਲੋਕਲਹਿਰਾਂ ਖੜ੍ਹੀਆਂ ਕਰਨਵਰਗੀ ਸ਼ਿੱਦਤ ਹੀ, ਪੱਤਰਕਾਰਤਾ ਦੀਆਜ਼ਾਦੀਅਤੇ ਪੱਤਰਕਾਰਾਂ ਦੀ ਸੁਰੱਖਿਆ ਦੇ ਮੁੱਦੇ ‘ਤੇ ਵਰਤਦੇ ਤਾਂ ਅੱਜ ਦੁਨੀਆ ਵਿਚਲੋਕਤੰਤਰ ਦੇ ਚੌਥੇ ਥੰਮਦੀ ਸੁਰੱਖਿਆ, ਆਜ਼ਾਦੀਅਤੇ ਸਨਮਾਨਲਈ ਵੱਡੇ ਖ਼ਤਰੇ ਖੜ੍ਹੇ ਨਾ ਹੁੰਦੇ। ਪੱਤਰਕਾਰ ਭਾਈਚਾਰੇ ਦੀਖਾਮੋਸ਼ੀ, ਪੱਤਰਕਾਰਤਾ ਦਾ ਗਲਾ ਘੁੱਟਣ ਵਾਲਿਆਂ ਦੇ ਹੌਂਸਲੇ ਵਧਾਉਣ ਦਾਕੰਮਕਰਦੀਹੈ। ਇਕ ਸਵਾਲਲੋਕਤੰਤਰ ਦੇ ਰਖ਼ਵਾਲਿਆਂ ਲਈਵੀਖੜ੍ਹਾ ਹੁੰਦਾ ਹੈ ਕਿ ਜੇਕਰਬਿਹਤਰੀਨ ਤੇ ਮਜਬੂਤਲੋਕਤੰਤਰਦੀਸਥਾਪਤੀਵਿਚਭੂਮਿਕਾਅਦਾਕਰਨਵਾਲੀ ‘ਪੱਤਰਕਾਰਤਾ’ ਖੁਦ ਹੀ ਖ਼ਤਰੇ ਵਿਚਪੈ ਗਈ ਤਾਂ ਵਿਸ਼ਵਵਿਚਅਮਨ, ਭਾਈਚਾਰੇ, ਵਿਕਾਸ, ਸਮਾਜਦੀ ਸੁਰੱਖਿਆ ਤੇ ਲੋਕ ਮੁੱਦਿਆਂ ਪ੍ਰਤੀ ਜ਼ਿੰਮੇਵਾਰੀਲਈਸਮੇਂ-ਸਮੇਂ ਹੁਕਮਰਾਨਾਂ ਨੂੰ ਸੁਚੇਤ ਕਰਨਦੀ ਜ਼ਿੰਮੇਵਾਰੀਫ਼ਿਰ ਕੌਣ ਨਿਭਾਵੇਗਾ? ਵਿਸ਼ਵਭਾਈਚਾਰੇ ਨੂੰ ਨਾਗਰਿਕਸਮਾਜ, ਸਰਕਾਰਾਂ ਅਤੇ ਪ੍ਰਸ਼ਾਸਨਵਿਚ ‘ਪੱਤਰਕਾਰਤਾ’ ਦੀਆਜ਼ਾਦੀ, ਸੁਰੱਖਿਆ ਅਤੇ ਸਨਮਾਨਕਾਇਮਕਰਨਾਨਿਹਾਇਤ ਜ਼ਰੂਰੀਹੈ। ਕੌਮਾਂਤਰੀ ਪੱਧਰ ‘ਤੇ ਪੱਤਰਕਾਰਤਾ ਦੀਆਜ਼ਾਦੀਅਤੇ ਸੁਰੱਖਿਆ ਲਈ ਸੰਯੁਕਤ ਰਾਸ਼ਟਰਵਰਗੀਆਂ ਸੰਸਥਾਵਾਂ ਨੂੰ ਸਖ਼ਤਕਾਨੂੰਨ ਬਣਾਉਣੇ ਚਾਹੀਦੇ ਹਨ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …