Breaking News
Home / ਮੁੱਖ ਲੇਖ / ਕਣਕ ਨੂੂੰ ਅੱਗ :ਦਿੱਲੀ ਨੂੰ ਹੁਣ ਖੇਤਾਂ ‘ਚੋਂ ਉਠ ਰਿਹਾ ਧੂੰਆਂ ਕਿਉਂ ਨਹੀਂ ਦਿਸਦਾ

ਕਣਕ ਨੂੂੰ ਅੱਗ :ਦਿੱਲੀ ਨੂੰ ਹੁਣ ਖੇਤਾਂ ‘ਚੋਂ ਉਠ ਰਿਹਾ ਧੂੰਆਂ ਕਿਉਂ ਨਹੀਂ ਦਿਸਦਾ

ਦੀਪਕਸ਼ਰਮਾਚਨਾਰਥਲ
98152-52959,98770-47924
ਅੱਜ ਤੋਂ 6 ਕੁ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀਫਸਲ ਨੂੰ ਮੰਡੀਆਂ ਵਿਚਲਿਆਂਦਾ ਸੀ ਤੇ ਅਜੇ ਖੇਤਾਂ ਵਿਚਜ਼ਿਆਦਾਤਰਝੋਨੇ ਦੇ ਨਾੜਓਵੇਂ ਹੀ ਖੜ੍ਹੇ ਸਨ, ਉਸ ਸਮੇਂ ਇੱਕਾ-ਦੁੱਕਾ ਕਿਸਾਨਾਂ ਨੇ ਜੇ ਖੇਤਵਾਹੇ ਤਾਂ ਖਾਸੇ ਕਿਸਾਨਾਂ ਨੇ ਖੜ੍ਹੇ ਨਾੜ ਨੂੰ ਅੱਗ ਲਗਾ ਦਿੱਤੀ ਸੀ। ਉਸ ਅੱਗ ਦਾਧੂੰਆਂ ਖੇਤਾਂ ‘ਚ ਅੱਗ ਲੱਗਣ ਤੋਂ ਪਹਿਲਾਂ ਹੀ ਦਿੱਲੀ ਪਹੁੰਚ ਗਿਆ ਸੀ। ਧਿਆਨਰਹੇ ਕਿ ਦਿੱਲੀ ਨੇ ਅਧਿਕਾਰਤ ਤੌਰ ‘ਤੇ ਵੀਬਿਆਨਦਾਗੇ ਸਨ ਕਿ ਪੰਜਾਬ ਦੇ ਖੇਤਾਂ ਵਿਚਨਾੜ ਨੂੰ ਸਾੜਨਲਈਲਾਈ ਗਈ ਅੱਗ ਦੇ ਧੂੰਏਂ ਕਾਰਨ ਦਿੱਲੀ ਵਿਚਪ੍ਰਦੂਸ਼ਣ ਦੇ ਬੱਦਲ ਛਾਏ ਹਨ।ਪਰ ਉਸੇ ਦਿੱਲੀ ਨੂੰ ਹੁਣ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿਚੋਂ ਉਡ ਰਿਹਾਧੂੰਆਂ ਨਜ਼ਰ ਕਿਉਂ ਨਹੀਂ ਆ ਰਿਹਾ।ਹਰਸਾਲਜਦੋਂ ਕਣਕਦੀਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਅਕਸਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਕਿ ਫਲਾਣੇ ਪਿੰਡਵਿਚਬਿਜਲੀਦੀਤਾਰ ਟੁੱਟਣ ਕਾਰਨ, ਫਲਾਣੇ ਇਲਾਕੇ ਵਿਚਸ਼ਾਟਸਰਕਟਕਾਰਨ, ਫਲਾਣੀ ਥਾਂ ਚੰਗਿਆੜੀਆਂ ਡਿੱਗਣ ਕਾਰਨਖੜ੍ਹੀਕਣਕ ਨੂੰ ਅੱਗ ਲੱਗੀ। ਪਰ ਮੌਕਾ ਪਾ ਕੇ ਇਹ ਅੱਗ ਬੁਝਾ ਲਈਜਾਂਦੀ ਸੀ। ਪਰ ਇਸ ਵਾਰ ਤਾਂ ਕੁਦਰਤ ਦਾਕਹਿਰ ਅਜਿਹਾ ਵਰਤਿਆ ਕਿ ਹਜ਼ਾਰਾਂ ਏਕੜਫਸਲਪਲਾਂ ਵਿਚਵੇਖਦਿਆਂ-ਵੇਖਦਿਆਂ ਤਬਾਹ ਹੋ ਗਈ। ਲੰਘੀ 20 ਅਪ੍ਰੈਲ 2018 ਦਿਨ ਸ਼ੁੱਕਰਵਾਰ ਨੂੰ ਪੰਜਾਬਵਿਚ ਤੇਜ਼ ਹਵਾਵਾਂ ਚੱਲ ਰਹੀਆਂ ਸਨ ਤੇ ਜ਼ਿਲ੍ਹਾਫਤਹਿਗੜ੍ਹ ਸਾਹਿਬਦਾਸਰਹਿੰਦ-ਪਟਿਆਲਾ ਦੇ ਵਿਚਾਲੇ ਪੈਂਦਾਸਾਰਾਇਲਾਕਾ ਅੱਗ ਦੀ ਭੱਠੀ ਬਣ ਚੁੱਕਾ ਸੀ। ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡਚਨਾਰਥਲਕਲਾਂ ਦੇ ਖੇਤਾਂ ਵਿਚ ਲੱਗੀ ਅੱਗ ਵੇਖਦਿਆਂ ਹੀ ਵੇਖਦਿਆਂ ਭਾਂਬੜਬਣ ਗਈ। ਇਕ ਪਾਸੇ ਐਨ ਪੱਕੀਆਂ ਫਸਲਾਂ ਤੇ ਦੂਜੇ ਪਾਸੇ ਇਸ ਅੱਗ ਨੂੰ ਫੈਲਾਉਣ ਵਿਚ ਤੇਜ਼ ਹਵਾਵਾਂ ਨੇ ਘਿਓਦਾਕੰਮਕੀਤਾ। ਅੱਗ ਖੇਤ ਤੋਂ ਦੂਜਾਖੇਤਪਾਰਕਰਦੀ ਗਈ, ਅੱਗ ਵੱਟਾਂ ਟੱਪਦੀ ਗਈ, ਅੱਗ ਪਹੇ ਟੱਪਦੇ ਗਈ, ਅੱਗ ਸੜਕਾਂ ਟੱਪਦੀ ਗਈ, ਅੱਗ ਸੂਏ ਟੱਪਦੀ ਗਈ ਪਰ ਉਸ ਨੂੰ ਰੋਕਣਾਅਸੰਭਵ ਹੁੰਦਾ ਜਾ ਰਿਹਾ ਸੀ। ਮੀਡੀਆਰਿਪੋਰਟਾਂ ਅਨੁਸਾਰ ਚਨਾਰਥਲਕਲਾਂ ਦੇ ਖੇਤਾਂ ਤੋਂ ਸ਼ੁਰੂ ਹੋਈ ਅੱਗ ਛੋਟਾਚਨਾਰਥਲ, ਤਾਪਰ, ਸਾਨੀਪੁਰ ਆਦਿਕਰੀਬ 11 ਪਿੰਡਾਂ ਦੇ ਖੇਤਾਂ ਨੂੰ ਸਾੜ ਕੇ ਸੁਆਹ ਕਰ ਗਈ। ਮੋਟੇ ਅੰਦਾਜ਼ੇ ਮੁਤਾਬਕ ਪੂਰੇ ਜ਼ਿਲ੍ਹੇ ਦੇ 2 ਹਜ਼ਾਰਏਕੜਖੇਤਾਂ ਵਿਚ ਅੱਗ ਫੈਲੀ, ਜਿਨ੍ਹਾਂ ਵਿਚੋਂ ਕਰੀਬ 900 ਤੋਂ 1200 ਏਕੜ ਦੇ ਕਰੀਬਕਣਕਦੀਫਸਲਸੜ ਕੇ ਸੁਆਹ ਹੋਈ ਹੈ। ਅਸੀਂ ਤਾਂ ਕੀ ਪਿੰਡਾਂ ਦੇ ਬਜ਼ੁਰਗ ਵੀ ਦੱਸ ਰਹੇ ਸਨ ਕਿ ਉਨ੍ਹਾਂ ਨੇ ਆਪਣੇ ਜੀਵਨ ਦੇ 70 ਤੋਂ 90 ਸਾਲਾਂ ਦੇ ਸਮੇਂ ਦੌਰਾਨ ਅਜਿਹੀ ਭਿਆਨਕ ਅੱਗ ਕਦੀਨਹੀਂ ਵੇਖੀ।ਜਿਹੜੀਟਰੈਕਟਰਾਂ ਦੇ ਖੇਤ ਵਾਹੁਣ ਦੇ ਬਾਵਜੂਦ, ਮਿੱਟੀ ਪਾਉਣ ਦੇ ਬਾਵਜੂਦ, ਪਾਣੀ ਦੇ ਟੈਂਕਰ ਲਾਉਣ ਦੇ ਬਾਵਜੂਦ ਤੇ ਫਾਇਰਬ੍ਰਿਗੇਡ ਦੀਆਂ ਗੱਡੀਆਂ ਰਾਹੀਂ ਅੱਗ ਬੁਝਾਉਣ ਦੇ ਬਾਵਜੂਦਕਾਬੂਹੇਠਨਹੀਂ ਆ ਰਹੀ ਸੀ। 40 – 40 ਫੁੱਟ ਉਚੀਆਂ ਅੱਗ ਦੀਆਂ ਲਪਟਾਂ ਤੇ ਅਸਮਾਨਛੂੰਹਦਾਕਾਲਾਧੂੰਆਂ, ਫਸਲਦੀ ਉਡੀਕ ਕਰਰਹੇ ਕਿਸਾਨਾਂ ਦੀਆਂ ਅੱਖਾਂ ਵਿਚ ਅੱਥਰੂ ਤੇ ਸਿਰਾਂ ‘ਚ ਸੁਆਹ ਪੈ ਗਈ। ਪਰ ਦਿੱਲੀ ਨੂੰ ਪੰਜਾਬ ਦੇ ਖੇਤਾਂ ਵਿਚੋਂ ਉਠ ਰਿਹਾਨਾ ਇਹ ਭਾਂਬੜ ਦਿੱਸਿਆ ਤੇ ਨਾ ਹੀ ਅਸਮਾਨਛੂੰਹਦਾਖੇਤਾਂ ਨੂੰ ਸਾੜ ਕੇ ਦਿਲਾਂ ਨੂੰ ਫੂਕਣਵਾਲਾ ਇਹ ਧੂੰਆਂ ਨਜ਼ਰ ਆਇਆ। ਬੇਸ਼ੱਕ ਮੌਜੂਦਾ ਵਿਧਾਇਕ ਤੇ ਸਮੇਂ ਦੇ ਅਧਿਕਾਰੀ ਮੌਕੇ ‘ਤੇ ਅੱਪੜੇ ਪਰਫਿਰਵੀਮੈਂ ਮਹਿਸੂਸਕਰਦਾ ਹਾਂ ਕਿ ਸਰਕਾਰਾਂ ਦੇ ਅੱਖ, ਕੰਨ ਤੇ ਦਿਲਨਹੀਂ ਹੁੰਦਾ। ਜਿਹੜੀ ਦਿੱਲੀ ਪੰਜਾਬ ਦੇ ਨਾੜ ਨੂੰ ਅੱਗ ਲੱਗਣ ਤੋਂ ਉਠਣ ਵਾਲੇ ਧੂੰਏਂ ਨਾਲਪ੍ਰਦੂਸ਼ਤਹੋਣਦਾਕੋਠੇ ਚੜ੍ਹ ਰੋਣਾ ਰੋਂਦੀਰਹੀ, ਉਹ ਦਿੱਲੀ ਹੁਣ ਦੋ ਹੰਝੂ ਵੀਕਿਸਾਨਾਂ ਦੀ ਇਸ ਹਾਲਤ’ਤੇ ਕੇਰਨਹੀਂ ਸਕਦੀ ਤੇ ਪੰਜਾਬਸਰਕਾਰ ਤੋਂ ਵੀਬਾਹਲੀ ਉਮੀਦ ਕਰਨਦੀ ਜ਼ਰੂਰਤਨਹੀਂ, ਕਿਉਂਕਿ ਉਸ ਨੇ ਵੀਕਿਸਾਨਾਂ ਨੂੰ ਮੁਆਵਜ਼ੇ ਦੇ ਰੂਪਵਿਚ 8 ਹਜ਼ਾਰ ਰੁਪਏ ਪ੍ਰਤੀਏਕੜ ਤੋਂ ਵੱਧ ਪੱਲੇ ਨਹੀਂ ਪਾਉਣਾ, ਜਦੋਂ ਕਿ ਅੰਦਾਜ਼ਨ 32 ਤੋਂ 35 ਹਜ਼ਾਰ ਰੁਪਏ ਪ੍ਰਤੀਏਕੜਕਿਸਾਨਦਾ ਨੁਕਸਾਨ ਹੋਇਆ ਹੈ। ਅਜਿਹੇ ਮੌਕੇ ‘ਤੇ ਜਿਸ ਕਿਸਾਨਦਾਸਭ ਕੁਝ ਅੱਗ ਦੀ ਭੱਠੀ ਵਿਚ ਝੋਂਕਿਆ ਗਿਆ ਹੋਵੇ, ਉਸ ਨਾਲਜੇਕਰਆਪਣੇ ਸਹਾਰਾਬਣ ਕੇ ਖੜ੍ਹ ਜਾਣ ਤਾਂ ਉਸਦੀ ਹਿੰਮਤ ਬੱਝ ਜਾਂਦੀਹੈ। ਜੇ ਮੈਂ ਇਸ 1200 ਏਕੜ ਦੇ ਕਰੀਬਤਬਾਹ ਹੋਈ ਫਸਲ ‘ਚੋਂ ਆਪਣਾ ਨਿੱਜ ਫੂਕਿਆ ਹੋਇਆ ਵੇਖਾਂ ਤਾਂ ਮੇਰੇ ਪਿੰਡਚਨਾਰਥਲਕਲਾਂ ਦੀਵੀ 125 ਏਕੜ ਦੇ ਕਰੀਬ ਪੱਕੀ ਸੋਨੇ ਵਰਗੀਫਸਲਸੜ ਕੇ ਸੁਆਹ ਹੋਈ ਹੈ। ਕਈਆਂ ਨੇ ਹੱਥ ਫੂਕਾਲਏ, ਕਈਆਂ ਦੇ ਮੂੰਹ ਝੁਲਸੇ ਗਏ, ਕਈਆਂ ਦੀ ਭੁੱਬ ਨਿਕਲ ਗਈ ਤੇ ਕਈ ਕਿਸਾਨਾਂ ਦੇ ਹੋਸ਼ ਉਡ ਗਏ, ਪਰ ਅੱਗ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਸੀ। ਪਿੰਡ ਦੇ ਕਿਸਾਨ, ਆਂਢੀ ਗੁਆਂਢੀ ਪਿੰਡਾਂ ਦੇ ਲੋਕ, ਜਿੱਥੇ ਟਰੈਕਟਰਾਂ ਨਾਲਖੇਤ ਵਾਹੁਣ ‘ਤੇ ਲੱਗੇ ਸਨ, ਉਥੇ ਨਾਮਧਾਰੀਭਾਈਚਾਰੇ ਨੇ ਵੀ ਅੱਗ ਬੁਝਾਉਣ ਵਿਚ ਵੱਡੀ ਸੇਵਾਨਿਭਾਈ, ਪਰਜਦ ਤੱਕ ਅੱਗ ਬੁਝੀ ਤਦ ਤੱਕ ਪੂਰੇ ਜ਼ਿਲ੍ਹੇ ਦੀ 2 ਹਜ਼ਾਰਏਕੜ ਦੇ ਕਰੀਬਖੇਤਾਂ ਵਿਚਰਾਖਵਿਛ ਚੁੱਕੀ ਸੀ ਤੇ ਜ਼ਿਲ੍ਹੇ ਦੇ ਨੌਜਵਾਨਾਂ ਦੇ ਫੋਨਾਂ ਦੀਆਂ ਵੀਡੀਓ ਕਲਿੱਪ ਤੇ ਫੋਟੋਜ਼ ਨਾਲਮੈਮੋਰੀਆਂ ਫੁੱਲ ਹੋ ਗਈਆਂ ਸਨ।ਜੇਕਰਸਾਰੇ ਨੌਜਵਾਨ ਜਿਨ੍ਹਾਂ ਨੇ ਵੀਡੀਓਬਣਾਈਆਂ ਤੇ ਫੋਟੋਆਂ ਖਿੱਚੀਆਂ ਜੇ ਆਪਣੇ ਫੋਨਲਾਂਭੇ ਰੱਖ ਕੇ ਅੱਗ ਬੁਝਾਉਣ ਲਈ ਜੁਟਦੇ ਤਾਂ ਸ਼ਾਇਦਅੰਕੜਾ 2 ਹਜ਼ਾਰਏਕੜਦੀਬਜਾਏ ਇਕ ਹਜ਼ਾਰਏਕੜ ਜਾਂ ਇਸ ਤੋਂ ਵੀ ਘੱਟ ਹੁੰਦਾ। ਪਰ ਹੁਣ ਮਸਲਾ ਤਾਂ ਜਿਊਂਦੇ ਜੀਅ ਆਪਣਾਸਭ ਕੁਝ ਗਵਾਹ ਚੁੱਕੇ ਕਿਸਾਨ ਨੂੰ ਸਾਂਭਣਦਾਸੀ। ਪਿੰਡਚਨਾਰਥਲਕਲਾਂ ਦੇ ਸਮੁੱਚੇ ਕਿਸਾਨਪਰਿਵਾਰਧੜੇਬਾਜ਼ੀ ਤੋਂ, ਸਿਆਸਤ ਤੋਂ, ਆਪਸੀਰੋਸਿਆਂ ਤੋਂ ਉਪਰ ਉਠ ਕੇ ਗੁਰਦੁਆਰਾ ਸਾਹਿਬ ਆ ਬੈਠੇ ਤੇ ਸੂਚੀ ਤਿਆਰਕਰਲਈ ਕਿ ਕਿਸ ਕਿਸਾਨਦਾਕਿੰਨਾ ਨੁਕਸਾਨ ਹੋਇਆ। ਤਹਿਕੀਤਾ ਕਿ ਜਿਸ ਕਿਸਾਨਦੀਜਿੰਨੀਏਕੜਫਸਲਸੜ ਕੇ ਸੁਆਹ ਹੋਈ ਹੈ, ਉਸ ਨੂੰ 20 ਹਜ਼ਾਰ ਰੁਪਏ ਪ੍ਰਤੀਏਕੜ ਦੇ ਹਿਸਾਬਨਾਲ ਇਕੱਤਰ ਕਰਕੇ ਸਹਾਇਤਾਕੀਤੀਜਾਵੇ। ਇਹ ਫੈਸਲਾਕਰਨ ਤੋਂ ਬਾਅਦਫਿਰ ਸੂਚੀ ਤਿਆਰ ਹੋਈ ਕਿ ਹੁਣ ਕਿਸ ਨੇ ਕਿੰਨੀਸਹਾਇਤਾਕਰਨੀਹੈ।ਇਸਦਾਪੈਮਾਨਾ ਇਹ ਰੱਖਿਆ ਗਿਆ ਕਿ ਜਿਸ ਕੋਲਜਿੰਨੇ ਏਕੜ ਜ਼ਮੀਨ ਹੈ, ਉਹ ਓਨੇ ਹਜ਼ਾਰਦੇਵੇ। 5 ਏਕੜਵਾਲਿਆਂ ਨੇ 5 ਹਜ਼ਾਰ, 10 ਏਕੜਵਾਲਿਆਂ ਨੇ 10 ਹਜ਼ਾਰ, 20 ਵਾਲਿਆਂ ਦੇ 20 ਹਜ਼ਾਰ ਤੇ 40-50 ਏਕੜਵਾਲਿਆਂ ਨੇ 40 ਹਜ਼ਾਰ-50 ਹਜ਼ਾਰਸਹਾਇਤਾਦੇਣਵਾਲੀ ਸੂਚੀ ਵਿਚਆਪਣਾ ਨਾਂ ਦਰਜਕਰਵਾ ਦਿੱਤਾ। ਮੇਰੇ ਵਰਗੇ ਵੀ ਕਈ ਸਨ, ਜਿਨ੍ਹਾਂ ਕੋਲ ਜ਼ਮੀਨਨਹੀਂ, ਪਰ ਉਹ ਨੌਕਰੀ ਪੇਸ਼ੇ ਰਾਹੀਂ ਜੋ ਕਮਾਉਂਦੇ ਹਨ, ਉਸ ਵਿਚੋਂ ਉਨ੍ਹਾਂ ਆਪਣੀ ਸਮਰੱਥਾ ਅਨੁਸਾਰ ਆਪਣੇ ਪਿੰਡ ਦੇ ਸਾਥੀਆਂ ਦੀਸਹਾਇਤਾਲਈ ਯੋਗਦਾਨਪਾਇਆ। ਇਕ ਪਾਸੇ ਸਹਾਇਤਾਦਾ ਜ਼ਿੰਮਾਪੀੜਤਕਿਸਾਨਾਂ ਦੇ ਸਾਥੀਪਿੰਡਵਾਸੀਕਿਸਾਨਾਂ ਨੇ ਚੁੱਕਿਆ, ਦੂਜੇ ਪਾਸੇ ਪਿੰਡਵਿਚੋਂ ਉਠ ਕੇ ਟਿਵਾਣਾਫੀਡਰਾਹੀਂ ਵੱਡਾ ਨਾਮਣਾ ਖੱਟਣ ਵਾਲੇ ਨੌਜਵਾਨਾਂ ਨੇ ਦੋ ਲੱਖ ਦੀ ਸਿੱਧੀ ਮਾਲੀ ਮੱਦਦ ਕੀਤੀ।ਪਰਜਿਹੜੀ ਅੱਗ ਦਾਧੂੰਆਂ ਦਿੱਲੀ ਨੂੰ ਨਜ਼ਰਨਹੀਂ ਆਇਆ ਉਸ ਦਾ ਸੇਕ ਕੈਨੇਡਾ, ਅਮਰੀਕਾਬੈਠੇ ਪਿੰਡਵਾਸੀਆਂ ਨੂੰ ਜ਼ਰੂਰ ਲੱਗਾ। ਐਨਆਰ ਆਈ ਭਰਾਵਾਂ ਨੇ ਪਿੰਡਚਨਾਰਥਲਕਲਾਂ ਦੇ ਆਪਣੇ ਪੀੜਤਕਿਸਾਨਾਂ ਦੀਸਹਾਇਤਾਲਈ ਜਿੱਥੇ ‘ਐਨਆਰ ਆਈ ਸਭਾਚਨਾਰਥਲਕਲਾਂ’ ਵੱਲੋਂ ਫੰਡਰੇਜਿੰਗ ਸ਼ੁਰੂ ਕੀਤੀ, ਉਥੇ ਐਨਆਰ ਆਈਆਂ ਦੇ ਉਹ ਬੱਚੇ ਜਿਹੜੇ ਵਿਦੇਸ਼ਾਂ ਵਿਚ ਹੀ ਜ਼ਿਆਦਾਤਰਜਨਮੇ ਹਨ, ਜਿਨ੍ਹਾਂ ਵਿਚੋਂ ਕਈ ਪਿੰਡਵੀਸ਼ਾਇਦਨਾ ਆਏ ਹੋਣ, ਉਹਨਾਂ ਵੀ ਫੇਸਬੁੱਕ ‘ਤੇ ਇਕ ਗਰੁੱਪ ਬਣਾਇਆ ਤੇ ਬੱਚਿਆਂ ਨੇ ਆਪਣੇ ਪੱਧਰ ‘ਤੇ ਫੰਡਰੇਜਿੰਗ ਸ਼ੁਰੂ ਕੀਤੀ। ਕੋਈ ਦੋ ਡਾਲਰ, ਕੋਈ ਪੰਜਡਾਲਰ, ਕੋਈ ਦਸਡਾਲਰ, ਇੱਥੋਂ ਤੱਕ ਕਿ ਬੱਚਿਆਂ ਦੇ ਅਜਿਹੇ ਦੋਸਤਜਿਹੜੇ ਪੰਜਾਬ ਤੋਂ ਵੀਬਾਹਰੀਹਨ ਕੁਝ ਸਾਊਥ ਦੇ, ਕੁਝ ਦਿੱਲੀ ਦੱਖਣ ਦੇ, ਕੁਝ ਕੈਨੇਡਾਅਮਰੀਕਾ ਦੇ ਹੀ, ਉਨ੍ਹਾਂ ਸਾਰਿਆਂ ਨੇ ਇਸ ਸਹਿਯੋਗ ਵਿਚ ਯੋਗਦਾਨਪਾਇਆ।ਮੇਰੀਆਂ ਇਹ ਲਿਖਤਾਂ ਲਿਖਣ ਤੱਕ ਪਿੰਡਚਨਾਰਥਲਕਲਾਂ ਦੇ ਐਨਆਰ ਆਈ ਬੱਚੇ ਹੀ 4 ਹਜ਼ਾਰ ਤੋਂ ਵੱਧ ਡਾਲਰ ਇਕੱਠੇ ਕਰ ਚੁੱਕੇ ਹਨ। ਕੁਝ ਹੋਰਸੰਸਥਾਵਾਂ, ਕੁਝ ਹੋਰ ਸੰਗਠਨਵੀਲਗਾਤਾਰਸਹਿਯੋਗ ਲਈਸਾਹਮਣੇ ਆ ਰਹੇ ਹਨ। ਇਸ ਲਈਜਿਹੜੇ ਸਾਡੇ ਨਾਲ ਦੁੱਖ ਦੀਘੜੀਵਿਚਖੜ੍ਹੇ, ਉਹਨਾਂ ਦਾਧੰਨਵਾਦ, ਅਜਿਹੇ ਉਦਮ ਪੰਜਾਬ ਦੇ ਉਨ੍ਹਾਂ ਸਾਰੇ ਪਿੰਡਾਂ ਵਿਚਵੀ ਚੱਲ ਰਹੇ ਹੋਣਗੇ, ਜਿੱਥੇ-ਜਿੱਥੇ ਕਿਸਾਨਾਂ ਦੀ ਔਲਾਦ ਵਰਗੀਫਸਲ ਨੂੰ ਇਸ ਡੈਣ ਅੱਗ ਨੇ ਖਾਧਾਹੋਵੇਗਾ। ਪਰਸਵਾਲ ਆ ਕੇ ਉਥੇ ਹੀ ਖੜ੍ਹਦਾ ਹੈ, ਕਿ ਜੇ ਰਿਟਾਇਰ ਹੋਏ ਮੁਲਾਜ਼ਮ ਨੂੰ ਪੈਨਸ਼ਨਮਿਲਸਕਦੀ ਹੈ ਤਾਂ ਜਿਸ ਕਿਸਾਨ ਨੇ ਫਸਲਪਾਲੀ ਤੇ ਉਹ ਕੁਦਰਤੀ ਕਰੋਪੀਕਾਰਨ ਜਾਂ ਸਰਕਾਰ ਦੇ ਬਿਜਲੀਵਿਭਾਗ ਦੀਆਂ ਨਲਾਇਕੀਆਂ ਕਾਰਨਸੜ ਕੇ ਸੁਆਹ ਹੁੰਦੀ ਹੈ ਤਾਂ ਉਸ ਨੂੰ ਬਣਦਾ ਮੁਆਵਜ਼ਾ ਕਿਉਂ ਨਹੀਂ ਮਿਲਦਾ। ਇਕ ਏਕੜਦੀਫਸਲਮੰਡੀਵੇਚੋ ਤਾਂ 35 ਹਜ਼ਾਰਦੀ, ਹੁਣ ਸੜ ਗਈ ਤਾਂ ਮੁਆਵਜ਼ਾ 8 ਹਜ਼ਾਰ, ਇਹ ਕਿੱਥੋਂ ਦਾਇਨਸਾਫ। ਦਿੱਲੀ ਦੀ ਕੇਂਦਰਸਰਕਾਰਜਿਹੜੀਪੰਜਾਬ ਦੇ ਕਿਸਾਨਾਂ ਨੂੰ ਨਸੀਹਤਾਂ ਦਿੰਦਿਆਂ ਨਹੀਂ ਥੱਕਦੀ ਕਿ ਨਾੜ ਨੂੰ ਨਾਫੂਕੋ, ਸਾਡਾ ਦਿੱਲੀ ਪ੍ਰਦੂਸ਼ਿਤ ਹੁੰਦਾ ਹੈ, ਹੁਣ ਅੱਜ ਉਸ ਨੂੰ ਸਾਡੇ ਖੇਤਾਂ ਵਿਚੋਂ ਉਠ ਰਹੀਆਂ ਅੱਗ ਦੀਆਂ ਲਪਟਾਂ ਤੇ ਦਿਲਾਂ ਵਿਚੋਂ ਨਿਕਲਰਿਹਾਧੂੰਆਂ ਕਿਉਂ ਨਹੀਂ ਦਿੱਸਦਾ। ਹੁਣ ਕਿਉਂ ਨਹੀਂ ਉਹ ਦੇਸ਼ ਦੇ ਅੰਨਦਾਤਾਦੀਬਾਂਹਫੜਨਲਈ ਅੱਪੜਦੇ। ਬੜੇ ਪੱਥਰ ਦਿਲਹਨਜਨਾਬ।
ਸਹਿਯੋਗ ਲਈਅਪੀਲ
ਪਿੰਡਚਨਾਰਥਲਕਲਾਂ ਦੇ ਪੀੜਤਕਿਸਾਨਾਂ ਦੀਸਹਾਇਤਾਲਈਐਨਆਰ ਆਈ ਸਭਾਚਨਾਰਥਲਕਲਾਂ ਵੀਆਪਣਾ ਯੋਗਦਾਨਪਾਰਹੀਹੈ।’ਪਰਵਾਸੀ’ਅਦਾਰੇ ਦੇ ਮੁਖੀ ਰਜਿੰਦਰਸੈਣੀ ਹੁਰੀਂ ਵੀਸਹਿਯੋਗ ਲਈ ਜਿੱਥੇ ਖੁੱਲ੍ਹ ਕੇ ਖੁਦ ਸਾਹਮਣੇ ਆਏ ਹਨ, ਉਥੇ ਉਨ੍ਹਾਂ ਨੇ ‘ਪਰਵਾਸੀ’ਰੇਡੀਓਰਾਹੀਂ ਸਰੋਤਿਆਂ ਨੂੰ ਅਤੇ ਅਖ਼ਬਾਰਰਾਹੀਂ ਪਾਠਕਾਂ ਤੇ ਸਹਿਯੋਗੀਆ ਨੂੰ ਅਪੀਲਕੀਤੀ ਹੈ ਕਿ ਉਹ ਜਿੰਨਾਵੀ ਹੋ ਸਕੇ ਇਸ ਸਮੇਂ ਕਿਸਾਨਾਂ ਦੀਬਾਂਹਫੜਨ। ਇਸ ਲਈਆਪਕਿਸਾਨਾਂ ਦੇ ਸਹਿਯੋਗ ਲਈ ਜਾਂ ਤਾਂ ਰਜਿੰਦਰਸੈਣੀ ਜੀ ਨਾਲਸੰਪਰਕਸਾਧਸਕਦੇ ਹੋ ਜਾਂ ਫਿਰਐਨਆਰ ਆਈ ਸਭਾਚਨਾਰਥਲਕਲਾਂ ਦੇ ਕੈਨੇਡਾ ‘ਚ ਵਸਦੇ ਪ੍ਰਮੁੱਖ ਨੁਮਾਇੰਦੇ ਅਵਤਾਰ ਸਿੰਘ ਟਿਵਾਣਾਨਾਲ 416-802-5866 ਅਤੇ ਨਵਤੇਜ ਸਿੰਘ ਟਿਵਾਣਾਨਾਲ 416-524-2938 ‘ਤੇ ਸੰਪਰਕਕਰਸਕਦੇ ਹੋ। ਆਪਸਭਦਾਧੰਨਵਾਦ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …