ਕਮਿਊਨਿਟੀ ਆਗੂ ਅਤੇ ਐਮ ਪੀ ਗਗਨ ਸਿਕੰਦ ਦੇ ਪਿਤਾ ਸ. ਬਲਜੀਤ ਸਿਕੰਦ ਹੋਰਾਂ ਵਲੋਂ ਓਨਟਾਰੀਓ ਦੇ ਅਟਾਰਨੀ ਜਨਰਲ ਯਾਸਿਰ ਨਕਵੀ ਦੇ ਸਨਮਾਨ ਵਿਚ ਮੀਟ ਐਂਡ ਗਰੀਟ ਸਮਾਗਮ ਦਾ ਆਯੋਜਨ ਲੰਘੇ ਸੋਮਵਾਰ ਸ਼ਾਮ ਨੂੰ ਮਿਸੀਸਾਗਾ ਦੇ ਨਿਰਵਾਣਾ ਰੈਸਟੋਰੈਂਟ ਵਿਖੇ ਕੀਤਾ ਗਿਆ। ਇਸ ਮੌਕੇ ‘ਤੇ ਕਮਿਊਨਿਟੀ ਦੇ ਕਈ ਸਿਰਕੱਢ ਆਗੂ ਅਤੇ ਕਈ ਉੱਘੇ ਵਕੀਲ ਵੀ ਸ਼ਾਮਿਲ ਹੋਏ। ਇਸ ਮੌਕੇ ‘ਤੇ ਵੱਖ-ਵੱਖ ਕਾਨੂੰਨੀ ਮੁੱਦਿਆਂ ਉਪਰ ਵਿਚਾਰ ਚਰਚਾ ਵੀ ਕੀਤੀ ਗਈ।

