ਵਾਸ਼ਿੰਗਟਨ/ਹੁਸਨ ਲੜੋਆ ਬੰਗਾ : ਵਾਸ਼ਿੰਗਟਨ ਡੀਸੀ ਵਿਚ ਭਰਤੀ ਅੰਬੈਸੀ ਦੇ ਸਾਹਮਣੇ ਜਿੱਥੇ ਗਾਂਧੀ ਦਾ ਬੁੱਤ ਲੱਗਾ ਸੀ ਮੁਜ਼ਾਹਰਾ ਕੀਤਾ ਗਿਆ ਤੇ ਭਾਰਤ ਸਰਕਾਰ ਖਿਲਾਫ਼ ਸਿੱਖਾਂ ਦਲਿਤਾਂ, ਮੁਸਲਮਾਨਾਂ ਤੇ ਇਸਾਈਆਂ ਦੇ ਹੁੰਦੇ ਸ਼ੋਸ਼ਣ ਬਾਰੇ ਰੋਸ ਪ੍ਰਗਟਾਇਆ। ਇਸ ਸੰਘਰਸ਼ ਦੀ ਅਗਵਾਈ ਅਲਾਇੰਸ ਫਾਰ ਜਸਟਿਸ ਐਂਡ ਅਕਾਊਂਟਬਿਲਟੀ ਨੇ ਕੀਤੀ। ਇਸ ਭਾਰੀ ਇਕੱਠ ਵਿਚ ਸਿੱਖ, ਕਸ਼ਮੀਰੀ, ਤਾਮਿਲ, ਨਾਗਾ, ਦਲਿਤ ਦੇ ਹਜ਼ਾਰਾਂ ਕਾਰਕੁੰਨਾਂ ਨੇ ਹਿੱਸਾ ਲਿਆ। ਭਾਰਤ ਅੰਦਰ ਦਲਿਤਾਂ ‘ਤੇ ਹੋ ਰਹੇ ਜ਼ੁਲਮਾਂ ਦੀ ਦਾਸਤਾਨ ਨੂੰ ਉਜਾਗਰ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਦਰਬਾਰ ਸਾਹਿਬ ‘ਤੇ ਹਮਲੇ ਤੇ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਜਦੋਂ ਤੱਕ ਸਜ਼ਾ ਨਹੀਂ ਮਿਲਦੀ, ਸਿੱਖ ਕਦੇ ਵੀ ਅਰਾਮ ਨਾਲ ਨਹੀਂ ਬੈਠਣਗੇ।
ਲੋਕ ਭਾਰਤ ਵਿਚ ਔਰਤਾਂ ਉਤੇ ਜਿਣਸੀ ਹਿੰਸਾ ਅਤੇ ਵਿਸ਼ੇਸ਼ ਤੌਰ ‘ਤੇ ਬਲਾਤਕਾਰ ਦੇ ਦੋ ਘਿਨਾਉਣੇ ਮਾਮਲਿਆਂ ਤੋਂ ਭਾਰੀ ਰੋਹ ਵਿਚ ਸਨ। ਸਵਰਨਜੀਤ ਸਿੰਘ ਖਾਲਸਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਮੈਂਬਰ ਡਿਪਾਰਟਮੈਂਟ ਆਫ਼ ਜਸਟਿਸ ਅਤੇ ਪਲੈਨਿੰਗ ਬੋਰਡ ਕਨੈਕਟੀਕਟ, ਗੁਰਿੰਦਰ ਸਿੰਘ ਧਾਲੀਵਾਲ ਮੈਂਬਰ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਿਹਾ ਕਿ ਭਾਰਤ ਵਿਚ ਔਰਤਾਂ ਉਤੇ ਜਿਣਸੀ ਹਿੰਸਾ ਨੂੰ ਲੈ ਕੇ ਲਗਾਤਾਰ ਮੁਜ਼ਾਹਰੇ ਹੋ ਰਹੇ ਹਨ ਪਰ ਮੋਦੀ ਸਰਕਾਰ ਕੁਝ ਨਹੀਂ ਕਰ ਰਹੀ। ਮੋਦੀ ਪਿਛਲੇ ਚਾਰ ਸਾਲ ਤੋਂਸੱਤਾ ਵਿਚ ਹਨ ਪਰ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਸਬੰਧੀ ਸਰਕਾਰ ਨੇ ਕੋਈ ਨੀਤੀਗਤ ਫੈਸਲਾ ਨਹੀਂ ਕੀਤਾ। ਹੁਣ ਫਿਰ ਕਠੂਆ ਵਿਚ ਇਕ ਬਾਲੜੀ ਨਾਲ ਬਲਾਤਕਾਰ ਅਤੇ ਕਤਲ ਕਾਰਨ ਸਮੁੱਚੇ ਭਾਰਤ ਵਿਚ ਰੋਹ ਹੈ। ਉਨ੍ਹਾਂ ਓਨਾਓ ਵਿਚ ਭਾਜਪਾ ਵਿਧਾਇਕ ਵੱਲੋਂ ਲੜਕੀ ਨਾਲ ਬਲਾਤਕਾਰ ਅਤੇ ਉਸਦੇ ਪਿਤਾ ਦੀ ਮੌਤ ਦਾ ਮਾਮਲਾ ਵੀ ਉਭਾਰਿਆ।
Check Also
ਭਗੌੜੇ ਨੀਰਵ ਮੋਦੀ ਦੀ ਲੰਡਨ ’ਚ ਜ਼ਮਾਨਤ ਅਰਜ਼ੀ ਖਾਰਜ
ਪੀਐਨਬੀ ਨਾਲ 14,500 ਕਰੋੜ ਦੇ ਫਰਾਡ ਦਾ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ …