Breaking News
Home / ਮੁੱਖ ਲੇਖ / ਕੈਨੇਡਾ ‘ਚ ਲਗਜ਼ਰੀ ਕਾਰਾਂ ਦੀ ਚੋਰੀ ਬਣਦਾ ਜਾ ਰਿਹਾ ਹੈ ਰਾਸ਼ਟਰੀ ਸੰਕਟ

ਕੈਨੇਡਾ ‘ਚ ਲਗਜ਼ਰੀ ਕਾਰਾਂ ਦੀ ਚੋਰੀ ਬਣਦਾ ਜਾ ਰਿਹਾ ਹੈ ਰਾਸ਼ਟਰੀ ਸੰਕਟ

ਟੋਰਾਂਟੋ ‘ਚ ਸਭ ਤੋਂ ਜ਼ਿਆਦਾ ਘਟਨਾਵਾਂ, ਲੋਕਾਂ ਨੇ ਬਚਾਅ ਲਈ ਨਵੇਂ ਤਰੀਕੇ ਅਜਮਾਏ
ਡੇਨਿਸ ਵਿਲਸਨ ਜਦੋਂ ਵੀ ਆਪਣੀ ਨਵੀਂ ਐਸਯੂਵੀ ਡਰਾੲੀਂਵ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 15 ਮਿੰਟ ਅਲੱਗ ਤੋਂ ਰੱਖਣੇ ਪੈਂਦੇ ਹਨ। ਇਹ ਸਮਾਂ ਕਾਰ ਦੇ ਸਟੇਅਰਿੰਗ, ਵੀਲ੍ਹ, ਚਾਰ ਟਾਇਰਾਂ ਦੇ ਲੌਕ ਹਟਾਉਣ ਅਤੇ ਪਾਰਕਿੰਗ ਦੀ ਜਗ੍ਹਾ ‘ਤੇ ਅਵਰੋਧ (ਬੋਲਾਰਡ) ਵਿਚ ਲੱਗਦਾ ਹੈ। ਉਨ੍ਹਾਂ ਦੀ ਕਾਰ ਵਿਚ ਦੋ ਅਲਾਰਮ ਸਿਸਟਮ, ਵਹੀਕਲ ਟ੍ਰੈਕਿੰਗ ਡਿਵਾਈਸ ਹੈ। ਗੈਰਕਾਨੂੰਨੀ ਅਨਲੌਕਿੰਗ ਸਿਗਨਲਾਂ ਨੂੰ ਜਾਮ ਕਰਨ ਵਾਲਾ ਰਿਮੋਟ-ਕੀ ਸਿਸਟਮ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਟੋਰਾਂਟੋ ਵਿਚ ਆਪਣੇ ਘਰ ਵਿਚ ਦੋ ਫਲੱਡ ਲਾਈਟਾਂ ਲਗਾ ਕੇ ਰੱਖੀਆਂ ਹਨ। ਫਿਰ ਵੀ, ਵਿਲਸਨ ਨੂੰ ਲੱਗਦਾ ਹੈ ਕਿ ਇਹ ਤਮਾਮ ਸਕਿਉਰਿਟੀ ਗੈਜੇਟਸ ਉਨ੍ਹਾਂ ਦੀ ਕਾਰ ਨੂੰ ਚੋਰੀ ਹੋਣ ਤੋਂ ਨਹੀਂ ਬਚਾ ਸਕਣਗੇ।
ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਦੇ ਮਾਹਿਰ ਕਾਰ ਚੋਰਾਂ ‘ਤੇ ਬਚਾਅ ਦੇ ਇਨ੍ਹਾਂ ਤਰੀਕਿਆਂ ਦਾ ਕੋਈ ਅਸਰ ਨਹੀਂ ਪੈਣ ਵਾਲਾ ਹੈ। ਵਿਲਸਨ ਦੀ ਇਕ ਕਾਰ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ। ਸਮੁੱਚੇ ਕੈਨੇਡਾ ਵਿਚ ਕਾਰ ਚੋਰੀ ਦੀਆਂ ਘਟਨਾਵਾਂ ਵਿਚ ਪਿਛਲੇ ਸਾਲ 22% ਵਾਧਾ ਦਰਜ ਕੀਤਾ ਗਿਆ ਹੈ। ਟੋਰਾਂਟੋ ਵਿਚ ਤਾਂ ਪਿਛਲੇ 6 ਸਾਲਾਂ ਵਿਚ ਕਾਰ ਚੋਰੀ ਵਿਚ 150% ਦਾ ਇਜ਼ਾਫਾ ਹੋਇਆ ਹੈ।
ਚੋਰੀ ਹੋ ਗਈ ਕਾਰ ਦੀ ਜਾਣਕਾਰੀ ਦੇਣ ਦੇ ਲਈ ਸੋਸ਼ਲ ਮੀਡੀਆ ਗਰੁੱਪ ਬਣੇ ਹਨ। ਪਰ, ਇਨ੍ਹਾਂ ‘ਤੇ ਕਾਰ ਮਾਲਕਾਂ ਨੂੰ ਅਕਸਰ ਕਿਹਾ ਜਾਂਦਾ ਹੈ, ਉਹ ਇਸ ਗੱਲ ਨੂੰ ਮੰਨ ਲੈਣ ਕਿ ਉਨ੍ਹਾਂ ਦੀ ਕਾਰ ਸ਼ਿਪਿੰਗ ਕੰਟੇਨਰ ਵਿਚ ਕਿਸੇ ਦੂਜੇ ਦੇਸ਼ ਦੇ ਲਈ ਰਵਾਨਾ ਹੋ ਚੁੱਕੀ ਹੈ। ਕਾਰਾਂ ਦੀਆਂ ਵਧਦੀਆਂ ਚੋਰੀਆਂ ਤੋਂ ਚਿੰਤਤ ਸਰਕਾਰ ਨੇ ਇਸ ਮਹੀਨੇ ਓਟਾਵਾ ਵਿਚ ਆਟੋ ਥੈਫਟ ਕਾਨਫਰੰਸ ਦਾ ਆਯੋਜਨ ਕੀਤਾ ਸੀ। ਕਾਨਫਰੰਸ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, ਸੰਗਠਿਤ ਅਪਰਾਧ ਤੰਤਰ ਬੇਖੌਫ ਕੰਮ ਕਰ ਰਿਹਾ ਹੈ। ਚੋਰੀ ਦੀਆਂ ਕਾਰਾਂ ਦੀ ਇੰਟਰਨੈਸ਼ਨਲ ਮਾਰਕੀਟ ਦਾ ਵਿਸਥਾਰ ਹੋ ਰਿਹਾ ਹੈ। ਇਹ ਕਾਨਫਰੰਸ ਲੋਕਾਂ ਨੂੰ ਭਰੋਸਾ ਦੇਣ ਦੇ ਲਈ ਬੁਲਾਈ ਗਈ ਅਤੇ ਸਮੱਸਿਆ ‘ਤੇ ਸਰਕਾਰ ਨੇ ਗੌਰ ਕੀਤਾ ਹੈ। ਸਰਕਾਰ ਨੇ ਵਾਹਨ ਚੋਰਾਂ ਨੂੰ ਕਠੋਰ ਸਜ਼ਾ ਦੇਣ, ਬਾਰਡਰ ਏਜੰਸੀ ਵਿਚ ਜ਼ਿਆਦਾ ਲੋਕਾਂ ਦੀ ਤੈਨਾਤੀ ਅਤੇ ਕੀਤੀ ਹੈਕਿੰਗ ਡਿਵਾਈਸ ਦੇ ਆਯਾਤ ‘ਤੇ ਰੋਕ ਲਗਾਈ ਹੈ। ਨਿਗਰਾਨੀ ਦੇ ਚੰਗੇ ਸਾਧਨਾਂ ਦੇ ਲਈ ਪੁਲਿਸ ਦਾ ਬਜਟ ਵਧਾਇਆ ਹੈ। ਚੋਰਾਂ ਨੇ ਸਰਕਾਰ ਨੂੰ ਵੀ ਨਹੀਂ ਬਖਸ਼ਿਆ ਹੈ। ਰਾਜਧਾਨੀ ਓਟਾਵਾ ਵਿਚ ਸਾਬਕਾ ਅਤੇ ਵਰਤਮਾਨ ਕਾਨੂੰਨ ਮੰਤਰੀਆਂ ਦੀਆਂ ਟੋਇਟਾ ਹਾਰਡਲੈਂਡਰ ਕਾਰਾਂ ਤਿੰਨ ਵਾਰ ਚੋਰੀ ਹੋ ਚੁੱਕੀਆਂ ਹਨ। ਕੰਸਰਵੇਟਿਵ ਪਾਰਟੀ ਦੇ ਆਗੂ ਪਿਯਰੇ ਪੋਲੀਵਰ ਨੇ ਇਸ ਮੁੱਦੇ ‘ਤੇ ਕਈ ਵਾਰ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਸਰਕਾਰ ‘ਤੇ ਚੋਰੀ ਦੇ ਆਰੋਪੀਆਂ ਨੂੰ ਜ਼ਮਾਨਤ ਅਤੇ ਸਜ਼ਾ ਦੇਣ ਵਿਚ ਜ਼ਰੂਰਤ ਤੋਂ ਜ਼ਿਆਦਾ ਨਰਮੀ ਵਰਤਣ ਦਾ ਆਰੋਪ ਲਗਾਇਆ ਹੈ।
ਮਕੈਂਟੋਨਿਓ ਕਹਿੰਦੇ ਹਨ, ਲੱਗਦਾ ਹੈ ਕਿ ਅਪਰਾਧੀਆਂ ਨੇ ਕਾਰ ਚੋਰੀ ਵਿਚ ਪੀਐਚਡੀ ਕਰਕੇ ਰੱਖੀ ਹੈ। ਉਥੇ ਕਾਰ ਮਾਲਕਾਂ ਨੇ ਆਪਣੇ ਘਰ ‘ਚ ਕਾਰ ਰੱਖਣ ਦੀ ਜਗ੍ਹਾ ਨੂੰ ਜ਼ਿਆਦਾ ਸੁਰੱਖਿਅਤ ਬਣਾਉਣਾ ਸ਼ੁਰੂ ਕੀਤਾ ਹੈ। ਪਿਛਲੇ ਸਾਲ ਏਚੋਏ ਲੈਡ੍ਰਿਕ ਨੇ ਟੋਰਾਂਟੋ ਵਿਚ ਬੋਲਾਰਡ ਬੋਆਇਜ਼ ਜੀਟੀਏ ਕੰਪਨੀ ਸ਼ੁਰੂ ਕਰ ਦਿੱਤੀ ਹੈ। ਇਹ ਕਾਰ ਚੋਰਾਂ ਤੋਂ ਘਰਾਂ ਨੂੰ ਸੁਰੱਖਿਅਤ ਬਣਾਉਣ ਦੇ ਲਈ ਬੋਲਾਰਡ ਅਤੇ ਹੋਰ ਸਮਾਨ ਲਗਾਉਂਦੀ ਹੈ। ਕਾਰ ਚੋਰਾਂ ਦੀ ਨਜ਼ਰ ਹੌਂਡਾ ਸੀਆਰ-ਵੀ, ਫਰਾਰੀ, ਰੇਂਜ ਰੋਵਰ, ਬ੍ਰੇਂਗਲਰ ਜੀਪ, ਫੋਰਡ-150 ਟਰੱਕਾਂ ‘ਤੇ ਜ਼ਿਆਦਾ ਰਹਿੰਦੀ ਹੈ। ਕੀਮਤੀ ਕਾਰਾਂ ਦੇ ਸ਼ੌਕੀਨ ਕੁਝ ਲੋਕ ਆਪਣੀਆਂ ਕਾਰਾਂ ਨੂੰ ਗੁਪਤ ਸਥਾਨਾਂ ‘ਤੇ ਰੱਖਦੇ ਹਨ। ਉਥੇ 24 ਘੰਟੇ ਸਿਕਿਉਰਿਟੀ ਰਹਿੰਦੀ ਹੈ ਅਤੇ ਰਾਤ ਸਮੇਂ ਕੁੱਤੇ ਰੱਖੇ ਜਾਂਦੇ ਹਨ। ਪਰ, ਚੋਰ ਅਜਿਹੀਆਂ ਜਗ੍ਹਾ ‘ਤੇ ਵੀ ਹੱਥ ਸਾਫ ਕਰ ਚੁੱਕੇ ਹਨ।
ਇੰਸੋਰੈਂਸ ਕੰਪਨੀਆਂ ਨੂੰ 2022 ਵਿਚ 7300 ਕਰੋੜ ਰੁਪਏ ਭਰਨੇ ਪਏ : ਕੈਨੇਡਾ ਇੰਸੋਰੈਂਸ ਬਿਊਰੋ ਦੇ ਅਨੁਸਾਰ, ਕਾਰਾਂ ਦੀ ਚੋਰੀ ਰਾਸ਼ਟਰੀ ਸੰਕਟ ਦੇ ਪੱਧਰ ‘ਤੇ ਪਹੁੰਚ ਚੁੱਕੀ ਹੈ। ਇੰਸੋਰੈਂਸ ਕੰਪਨੀਆਂ ਨੂੰ 2022 ਵਿਚ ਕਾਰ ਚੋਰੀ ਦੇ ਦਾਅਵਿਆਂ ‘ਤੇ 7300 ਕਰੋੜ ਰੁਪਏ ਭਰਨੇ ਪਏ ਹਨ। ਮਾਂਟ੍ਰੀਆਲ ਦੀ ਕੰਪਨੀ ਟੈਗ ਟ੍ਰੇਕਿੰਗ ਦੇ ਵਾਈਸ ਪ੍ਰੈਜੀਡੈਂਟ ਫਰੇਡੀ ਮਕੈਂਟੋਨਿਓ ਨੇ ਦੱਸਿਆ, ਉਨਟਾਰੀਓ ਵਿਚ ਇੰਸੋਰੈਂਸ ਕੰਪਨੀਆਂ ਵਲੋਂ ਵਹੀਕਲ ਟ੍ਰੈਕਿੰਗ ਦੀ ਮੰਗ ਬੀਤੇ ਦੋ ਸਾਲਾਂ ਵਿਚ ਦੁੱਗਣਾ ਹੋ ਗਈ ਹੈ। ਕਿਊਬੈਕ ਸੂਬੇ ਵਿਚ ਇੰਸੋਰੈਂਸ ਕੰਪਨੀਆਂ ਨੂੰ ਅਕਸਰ ਵੱਡੇ ਜੋਖਮ ਵਾਲੀਆਂ ਕਾਰਾਂ ਦੇ ਲਈ ਟੈਗ ਸਿਸਟਮ ਦੀ ਜ਼ਰੂਰਤ ਪੈਂਦੀ ਹੈ। ਇੱਥੇ ਲੰਬੇ ਸਮੇਂ ਤੋਂ ਵਾਹਨਾਂ ਦੀਆਂ ਚੋਰੀਆਂ ਹੁੰਦੀਆਂ ਹਨ ਕਿਉਂਕਿ ਚੋਰ ਵਾਹਨਾਂ ਨੂੰ ਦੇਸ਼ ਤੋਂ ਬਾਹਰ ਭੇਜਣ ਦੇ ਲਈ ਮਾਂਟ੍ਰੀਆਲ ਪੋਰਟ ਦਾ ਇਸਤੇਮਾਲ ਕਰਦੇ ਹਨ। ਕਿਊਬੈਕ ਵਿਚ ਕਾਰ ਟ੍ਰੈਕਿੰਗ ਸਿਸਟਮ ਦਾ ਵੱਡੇ ਪੱਧਰ ‘ਤੇ ਇਸਤੇਮਾਲ ਹੋਣ ਤੋਂ ਚੋਰਾਂ ਨੇ ਟੋਰਾਂਟੋ ਨੂੰ ਨਿਸ਼ਾਨਾ ਬਣਾਇਆ ਹੈ।

Check Also

ਭਾਰਤ ‘ਚ ਆਮਦਨ ਨਾ-ਬਰਾਬਰੀ ਵਿਕਾਸ ਦੇ ਰਾਹ ਦਾ ਰੋੜਾ

ਜਿੰਨਾ ਚਿਰ ਭਾਰਤ ਵਿਚ ਆਮਦਨ ਨਾ-ਬਰਾਬਰੀ ਰਹੇਗੀ, ਓਨਾ ਚਿਰ ਲਗਾਤਾਰ ਚੱਲਣ ਵਾਲਾ ਵਿਕਾਸ ਨਹੀਂ ਹੋ …