Breaking News
Home / ਭਾਰਤ / ਭਾਰਤ ‘ਚ ਕੁੱਤਿਆਂ ਲਈ ਖੁੱਲ੍ਹਿਆ ਲਗਜ਼ਰੀ ਹੋਟਲ

ਭਾਰਤ ‘ਚ ਕੁੱਤਿਆਂ ਲਈ ਖੁੱਲ੍ਹਿਆ ਲਗਜ਼ਰੀ ਹੋਟਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੁੱਤੇ ਇਕ ਪਾਲਤੂ ਜਾਨਵਰ ਵਜੋਂ ਸਭ ਤੋਂ ਵੱਧ ਪਸੰਦ ਕੀਤੇ ਜਾਂਦੇ ਹਨ। ਉਹ ਇਨਸਾਨਾਂ ਵਾਂਗ ਪਰਿਵਾਰ ਦਾ ਅਹਿਮ ਹਿੱਸਾ ਬਣ ਜਾਂਦੇ ਹਨ। ਅਜਿਹੀ ਹਾਲਤ ਵਿਚ ਪਰਿਵਾਰ ਦੇ ਮੈਂਬਰ ਉਨ੍ਹਾਂ ਦੀਆਂ ਸੁੱਖ-ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਦੇ ਹਨ। ਹੁਣ ਉਨ੍ਹਾਂ ਲਈ ਇਕ ਅਨੋਖੀ ਪਹਿਲ ਕੀਤੀ ਗਈ ਹੈ।
ਅਸਲ ਵਿਚ ਭਾਰਤ ‘ਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕੁੱਤਿਆਂ ਲਈ ਇਕ ਵਿਸ਼ੇਸ਼ ਹੋਟਲ ਖੋਲ੍ਹਿਆ ਗਿਆ ਹੈ। ਹਰਿਆਣਾ ਦੇ ਗੁਰੂਗ੍ਰਾਮ ਵਿਖੇ ਬਣੇ ਇਸ ਹੋਟਲ ਦਾ ਨਾਂ ਤ੍ਰਿਟੇਰਟੀ ਹੈ। ਇਸ ਵਿਚ ਇਕ ਰਾਤ ਦਾ ਕਿਰਾਇਆ ਲਗਭਗ 4500 ਹੈ। ਲਗਜ਼ਰੀ ਸੁਇਟ ਵਿਚ ਵੈਲਵੇਟ ਵਿਛੋਣੇ ਵਾਲਾ ਇਕ ਬੈੱਡ, ਇਕ ਟੀ. ਵੀ. ਅਤੇ ਇਕ ਪ੍ਰਾਈਵੇਟ ਬਾਲਕੋਨੀ ਹੈ। ਛੱਤ ‘ਤੇ ਸਵਿਮਿੰਗ ਪੂਲ ਹੈ।
ਆਯੁਰਵੈਦਿਕ ਤੇਲ ਨਾਲ ਇਥੇ ਮਸਾਜ ਵੀ ਕੀਤੀ ਜਾਂਦੀ ਹੈ। ਸਾਰਾ ਦਿਨ ਪਸ਼ੂਆਂ ਦੇ ਡਾਕਟਰ ਉਥੇ ਮੌਜੂਦ ਰਹਿੰਦੇ ਹਨ।
ਇਕ ਆਪ੍ਰੇਸ਼ਨ ਥਿਏਟਰ ਵੀ ਹੈ ਜਿਥੇ 24 ਘੰਟੇ ਮੈਡੀਕਲ ਸਟਾਫ ਹਾਜ਼ਰ ਰਹਿੰਦਾ ਹੈ। ਇਕ ਪਲੇਅ ਰੂਮ ਵੀ ਹੈ। ਡਾਗ ਕੈਫੇ ਵਿਚ ਪਸੰਦ ਵਾਲੀਆਂ ਫੂਡ ਆਈਟਮਾਂ ਪਰੋਸੀਆਂ ਜਾਂਦੀਆਂ ਹਨ। ਮੈਨਿਊ ਵਿਚ ਚੌਲ, ਚਿਕਨ ਅਤੇ ਆਈਸਕ੍ਰੀਮ ਵਰਗੀਆਂ ਵਸਤਾਂ ਹੁੰਦੀਆਂ ਹਨ। ਅਲਕੋਹਲ ਰਹਿਤ ਬੀਅਰ ਦਾ ਵੀ ਪ੍ਰਬੰਧ ਹੈ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …