20 C
Toronto
Sunday, September 28, 2025
spot_img
Homeਭਾਰਤਚੀਫ ਜਸਟਿਸ ਖਿਲਾਫ ਨੋਟਿਸ ਉਪ ਰਾਸ਼ਟਰਪਤੀ ਨੇ ਕੀਤਾ ਖਾਰਜ

ਚੀਫ ਜਸਟਿਸ ਖਿਲਾਫ ਨੋਟਿਸ ਉਪ ਰਾਸ਼ਟਰਪਤੀ ਨੇ ਕੀਤਾ ਖਾਰਜ

ਕਪਿੱਲ ਸਿੱਬਲ ਨੇ ਕਿਹਾ, ਹੁਣ ਅਸੀਂ ਸੁਪਰੀਮ ਕੋਰਟ ਜਾਵਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਖਿਲਾਫ ਮਹਾਦੋਸ਼ ਦਾ ਨੋਟਿਸ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਖਾਰਜ ਕਰ ਦਿੱਤਾ ਹੈ। ਮਹਾਂਦੋਸ਼ ਦਾ ਮਤਾ ਲਿਆਉਣ ਦਾ ਨੋਟਿਸ ਕਾਂਗਰਸ ਦੀ ਅਗਵਾਈ ਵਿਚ 7 ਦਲਾਂ ਨੇ ਦਿੱਤਾ ਸੀ। ਇਸ ‘ਤੇ 64 ਸੰਸਦ ਮੈਂਬਰਾਂ ਦੇ ਦਸਤਖਤ ਵੀ ਸਨ। ਕਾਂਗਰਸ ਦੇ ਸੀਨੀਅਰ ਆਗੂ ਕਪਿੱਲ ਸਿੱਬਲ ਨੇ ਕਿਹਾ ਕਿ ਉਪ ਰਾਸ਼ਟਰਪਤੀ ਦਾ ਫੈਸਲਾ ਗਲਤ ਹੈ। ਇਸ ਫੈਸਲੇ ਨਾਲ ਜਨਤਾ ਦਾ ਭਰੋਸਾ ਟੁੱਟਿਆ ਹੈ। ਇਸ ਖਿਲਾਫ ਅਸੀਂ ਹੁਣ ਸੁਪਰੀਮ ਕੋਰਟ ਜਾਵਾਂਗੇ। ਸਿੱਬਲ ਨੇ ਕਿਹਾ ਕਿ ਵੈਂਕਈਆ ਨਾਇਡੂ ਨੇ ਦੇਸ਼ ਦੀ ਨਿਆਂ ਪ੍ਰਣਾਲੀ ਨੂੰ ਸੰਕਟ ਵਿਚ ਪਾ ਦਿੱਤਾ ਹੈ। ਸਰਕਾਰ ਇਸ ਮਾਮਲੇ ਦੀ ਜਾਂਚ ਨੂੰ ਲੈ ਕੇ ਗੰਭੀਰ ਨਹੀਂ ਦਿਖਾਈ ਦਿੰਦੀ। ਉਨ੍ਹਾਂ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਅਜਿਹਾ ਕਦੀ ਨਹੀਂ ਹੋਇਆ ਕਿ ਸੰਸਦ ਮੈਂਬਰਾਂ ਵਲੋਂ ਪੇਸ਼ ਕੀਤਾ ਗਿਆ ਮਤਾ ਪਹਿਲੇ ਹੀ ਚਰਣ ਵਿਚ ਖਾਰਜ ਕਰ ਦਿੱਤਾ ਗਿਆ ਹੋਵੇ।

RELATED ARTICLES
POPULAR POSTS