-7.5 C
Toronto
Friday, February 6, 2026
spot_img
Homeਭਾਰਤਪੰਜਾਬ ਸਰਕਾਰ ਭਗਵੰਤ ਮਾਨ ਦਾ ਇਲਾਜ ਕਰਾਉਣ ਲਈ ਤਿਆਰ: ਸੁਖਬੀਰ

ਪੰਜਾਬ ਸਰਕਾਰ ਭਗਵੰਤ ਮਾਨ ਦਾ ਇਲਾਜ ਕਰਾਉਣ ਲਈ ਤਿਆਰ: ਸੁਖਬੀਰ

c (5)ਫ਼ਾਜ਼ਿਲਕਾ : ਜਲਾਲਾਬਾਦ ਹਲਕੇ ਦੇ ਸੰਗਤ ਦਰਸ਼ਨ ਦੇ ਦੂਜੇ ਦਿਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਐਸਵਾਈਐਲ ਦੇ ਮੁੱਦੇ ‘ਤੇ ਕਾਂਗਰਸ ਵੱਲੋਂ ਆਲ ਪਾਰਟੀ ਮੀਟਿੰਗ ਦੀ ਮੰਗ ਹਾਸੋਹੀਣੀ ਜਾਪਦੀ ਹੈ ਕਿਉਂਕਿ ਇਸ ਮੁੱਦੇ ‘ਤੇ ਪੰਜਾਬ ਦੀਆਂ ਜੜ੍ਹਾਂ ਪੁੱਟਣ ਦੀ ਸ਼ੁਰੂਆਤ ਕਾਂਗਰਸ ਵੱਲੋਂ ਹੀ ਕੀਤੀ ਗਈ ਸੀ। ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਨਾਲ ਕਾਂਗਰਸੀਆਂ ਵੱਲੋਂ ਹੀ ਮਤਰੇਆ ਸਲੂਕ ਕੀਤਾ ਗਿਆ ਸੀ। ਬਾਦਲ ਨੇ ਦਾਅਵਾ ਕੀਤਾ ਕਿ ਆਗਾਮੀ ਪੰਜਾਬ ਵਿਧਾਨ ਚੋਣਾਂ ਵਿੱਚ ਕਾਂਗਰਸ ਦੀ ਬੁਰੀ ਤਰ੍ਹਾਂ ਹੋਣ ਵਾਲੀ ਹਾਰ ਨੂੰ ਕੋਈ ਨਹੀਂ ਟਾਲ ਸਕਦਾ ਅਤੇ ਪੰਜਾਬ ਵਿੱਚੋਂ ਕਾਂਗਰਸ ਦਾ ਪੂਰਨ ਸਫਾਇਆ ਹੋ ਕੇ ਹੀ ਰਹੇਗਾ। ਉਨ੍ਹਾਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿਛਲੇ 9 ਸਾਲਾਂ ਵਿੱਚ ਕੀਤੇ ਵਿਕਾਸ ਦਾ ਗੁਣਗਾਣ ਕੀਤਾ। ਉਨ੍ਹਾਂ ਜਲਾਲਾਬਾਦ ਹਲਕੇ ਦੀਆਂ 15 ਪੰਚਾਇਤਾਂ ਨੂੰ 12 ਕਰੋੜ ਰੁਪਏ ਤੋਂ ਵੱਧ ਦੀਆਂ ਗ੍ਰਾਂਟਾਂ ਵਿਕਾਸ ਕਾਰਜਾਂ ਲਈ ਜਾਰੀ ਕੀਤੀਆਂ।

RELATED ARTICLES
POPULAR POSTS