Breaking News
Home / ਭਾਰਤ / ਟਿਕਰੀ ਮੋਰਚੇ ‘ਤੇ ਕਿਸਾਨਾਂ ਲਈ ਕਰੋਨਾ ਵੈਕਸੀਨ ਦੀ ਹੋਈ ਸ਼ੁਰੂਆਤ

ਟਿਕਰੀ ਮੋਰਚੇ ‘ਤੇ ਕਿਸਾਨਾਂ ਲਈ ਕਰੋਨਾ ਵੈਕਸੀਨ ਦੀ ਹੋਈ ਸ਼ੁਰੂਆਤ

ਪੰਜਾਬ ਤੋਂ ਸਿਹਤ ਵਿਭਾਗ ਦੀ ਟੀਮ ਪੁੱਜੀ
ਨਵੀਂ ਦਿੱਲੀ : ਦਿੱਲੀ ਦੀਆਂ ਹੱਦਾਂ ‘ਤੇ ਚੱਲ ਰਹੇ ਕਿਸਾਨੀ ਮੋਰਚਿਆਂ ‘ਤੇ ਕਿਸਾਨਾਂ ਨੂੰ ਕਰੋਨਾ ਤੋਂ ਬਚਾਅ ਦੇ ਟੀਕੇ ਲਾਉਣ ਦਾ ਕੰਮ ਟਿਕਰੀ ਹੱਦ ਤੋਂ ਸ਼ੁਰੂ ਹੋ ਗਿਆ। ਇਸ ਤਹਿਤ ਪੰਜਾਬ ਸਰਕਾਰ ਦੀ ਮੁਹਾਲੀ ਦੀ ਟੀਮ ਕਿਸਾਨਾਂ ਦੇ ਕਰੋਨਾ ਰੋਕੂ ਟੀਕੇ ਲਾਉਣ ਲਈ ਟਿਕਰੀ ਪੁੱਜੀ ਜਿੱਥੇ ਡਾ. ਸਵੈ ਮਾਨ ਸਿੰਘ ਤੇ ਹੋਰਨਾਂ ਦੀ ਅਗਵਾਈ ਹੇਠ ‘ਪਿੰਡ ਕੈਲੀਫੋਰਨੀਆ’ ਵਿੱਚ 5 ਰਿਵਰਸ ਹਾਰਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਹ ਟੀਕਾਕਰਨ ਸ਼ੁਰੂ ਹੋਇਆ। ਪੰਜਾਬ ਸਰਕਾਰ ਵੱਲੋਂ 1500 ਦੀ ਪਹਿਲੀ ਖੇਪ ਭੇਜੀ ਗਈ ਤੇ ਅੱਗੋਂ ਵੀ 1500-1500 ਗਿਣਤੀ ਵਿੱਚ ਟੀਕੇ ਭੇਜੇ ਜਾਣਗੇ। ਡਾ. ਸਵੈ ਮਾਨ ਸਿੰਘ ਨੇ ਦੱਸਿਆ ਕਿ ਕੋਵਿਡ-19 ਦੇ ਨੇਮਾਂ ਦੀ ਪਾਲਣਾ ਕਰਦੇ ਹੋਏ ਟੀਕੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ, ਹਰਿਆਣਾ ਤੇ ਦਿੱਲੀ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਗਈ ਸੀ ਪਰ ਆਖ਼ਰਕਾਰ ਪੰਜਾਬ ਸਰਕਾਰ ਵੱਲੋਂ ਇਸ ਵਿੱਚ ਸਹਿਯੋਗ ਦਿੱਤਾ ਗਿਆ। ਕੋਸ਼ਿਸ਼ ਹੋਵੇਗੀ ਕਿ ਦੋਵੇਂ ਖੁਰਾਕਾਂ ਇੱਥੇ ਹੀ ਦਿੱਤੀਆਂ ਜਾਣ। ਸੰਯੁਕਤ ਮੋਰਚੇ ਦੇ ਟਿਕਰੀ ਤੋਂ ਆਗੂ ਸੁਰਿੰਦਰ ਸਿੰਘ ਨੇ ਕਿਹਾ ਕਿ ਮੋਰਚੇ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਡਾ. ਸਵੈ ਮਾਨ ਸਿੰਘ ਵੀ ਸ਼ਾਮਲ ਹੋਏ ਸਨ ਤੇ ਉਨ੍ਹਾਂ ਟੀਕਾਕਰਨ ਵਿੱਚ ਮਦਦ ਦੀ ਅਪੀਲ ਕੀਤੀ ਸੀ। ਜਿਸ ਮਗਰੋਂ ਪੰਜਾਬ ਸਰਕਾਰ ਤੋਂ ਟੀਕੇ ਮੰਗਵਾਏ ਗਏ ਤੇ ਲਾਉਣੇ ਸ਼ੁਰੂ ਹੋਏ। ਸੁਰਿੰਦਰ ਸਿੰਘ ਨੇ ਕਿਹਾ ਕਿ ਜਿਸ ਕਿਸਾਨ ਨੇ ਟੀਕਾ ਲਾਉਣਾ ਹੋਵੇ ਉਹ ਲਗਵਾ ਸਕਦਾ ਹੈ।

Check Also

ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ 2 ਦਸੰਬਰ ਤੱਕ ਕੀਤੀ ਗਈ ਮੁਲਤਵੀ

ਕਾਂਗਰਸ ਸਣੇ ਸਮੂਹ ਵਿਰੋਧੀ ਧਿਰ ਨੇ ਗੌਤਮ ਅਡਾਨੀ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ ਨਵੀਂ …