-4.6 C
Toronto
Wednesday, December 3, 2025
spot_img
Homeਭਾਰਤਅਫਗਾਨਿਸਤਾਨ ਦੇ ਲੋਕਾਂ ’ਚ ਡਰ ਮਾਹੌਲ

ਅਫਗਾਨਿਸਤਾਨ ਦੇ ਲੋਕਾਂ ’ਚ ਡਰ ਮਾਹੌਲ

ਅਫਗਾਨ ਮਾਮਲੇ ’ਤੇ ਟਰੰਪ ਅਤੇ ਬਿਡੇਨ ਆਹਮੋ-ਸਾਹਮਣੇ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ਵਿਚ ਦੋ ਦਹਾਕਿਆਂ ਤੱਕ ਯੁੱਧ ਚਲਿਆ। ਅਮਰੀਕੀ ਫੌਜਾਂ ਦੀ ਵਾਪਸੀ ਤੋਂ ਦੋ ਹਫਤੇ ਪਹਿਲਾਂ ਹੀ ਤਾਲਿਬਾਨ ਨੇ ਅੱਗੇ ਵਧ ਕੇ ਲੰਘੇ ਐਤਵਾਰ ਨੂੰ ਰਾਜਧਾਨੀ ਕਾਬੁਲ ’ਤੇ ਕਬਜ਼ਾ ਕਰ ਲਿਆ ਸੀ। ਧਿਆਨ ਰਹੇ ਕਿ ਇਕ ਮਈ ਤੋਂ ਅਮਰੀਕੀ ਫੌਜ ਦੀ ਵਾਪਸੀ ਸ਼ੁਰੂ ਹੋ ਗਈ ਸੀ ਅਤੇ ਉਸ ਤੋਂ ਬਾਅਦ ਤਾਲਿਬਾਨ ਵੀ ਸਰਗਰਮ ਹੋ ਗਿਆ ਸੀ। ਉਸ ਨੇ ਇਕ-ਇਕ ਕਰਕੇ ਵੱਡੇ ਸ਼ਹਿਰਾਂ ਨੂੰ ਆਪਣੇ ਕਬਜ਼ੇ ਵਿਚ ਲਿਆ ਅਤੇ ਕਾਬੁਲ ’ਤੇ ਕਬਜ਼ੇ ਨਾਲ ਹੀ ਪੂਰੇ ਦੇਸ਼ ਨੂੰ ਆਪਣੇ ਕਾਬੂ ਵਿਚ ਕਰ ਲਿਆ। ਅਮਰੀਕਾ ਅਤੇ ਉਸਦੇ ਸਾਥੀ ਦੇਸ਼ਾਂ ਨੇ ਅਫਗਾਨਿਸਤਾਨ ਵਿਚ ਫੌਜ ਖੜ੍ਹੀ ਕੀਤੀ ਸੀ, ਕਰੋੜਾਂ ਡਾਲਰ ਦਾ ਖਰਚ ਵੀ ਹੋਇਆ, ਪਰ ਸਭ ਬੇਕਾਰ ਹੋ ਗਿਆ।
ਅਫਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਉਥੋਂ ਦੇ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਹੁਣ ਲੋਕਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਅਮਰੀਕਾ ਅਤੇ ਉਸਦੇ ਸਮਰਥਨ ਵਾਲੀ ਅਫਗਾਨ ਸਰਕਾਰ ਵਿਚ ਕੰਮ ਕਰਨ ਵਾਲੇ ਲੋਕਾਂ ਤੋਂ ਬਦਲਾ ਲਿਆ ਜਾਵੇਗਾ। ਕਈ ਲੋਕਾਂ ਨੂੰ ਡਰ ਹੈ ਕਿ ਤਾਲਿਬਾਨ ਸਖਤ ਇਸਮਾਲਿਕ ਕਾਨੂੰਨ ਲਾਗੂ ਕਰੇਗਾ ਅਤੇ ਅਜਿਹੇ ਕਾਨੂੰਨ 1996 ਤੋਂ 2001 ਦੌਰਾਨ ਵੀ ਤਾਲਿਬਾਨ ਨੇ ਆਪਣੇ ਸ਼ਾਸਨ ਦੌਰਾਨ ਲਾਗੂ ਕੀਤੇ ਸਨ। ਦੱਸਿਆ ਗਿਆ ਉਸ ਸਮੇਂ ਤਾਲਿਬਾਨ ਨੇ ਬੱਚਿਆਂ ਦੇ ਸਕੂਲ ਜਾਣ ਜਾਂ ਮਹਿਲਾਵਾਂ ਦੇ ਬਾਹਰ ਕੰਮ ਕਰਨ ’ਤੇ ਪਾਬੰਦੀ ਲਗਾ ਦਿੱਤੀ ਸੀ।
ਉਧਰ ਦੂਜੇ ਪਾਸੇ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਵਾਪਸ ਬੁਲਾਉਣ ਦੇ ਫੈਸਲੇ ’ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੌਜੂਦਾ ਰਾਸ਼ਟਰਪਤੀ ਜੋਅ ਬਿਡੇਨ ’ਤੇ ਸਿਆਸੀ ਹਮਲਾ ਸਾਧਿਆ ਹੈ। ਟਰੰਪ ਨੇ ਕਿਹਾ ਕਿ ਅਫਗਾਨਿਸਤਾਨ ਵਿਚੋਂ ਨਿਕਲਣਾ ਅਮਰੀਕੀ ਇਤਿਹਾਸ ਦੀ ਸਭ ਤੋਂ ਸ਼ਰਮਨਾਕ ਘਟਨਾ ਹੈ। ਇਸੇ ਦੌਰਾਨ ਜੋਅ ਬਿਡੇਨ ਨੇ ਕਿਹਾ ਕਿ ਅਫ਼ਗ਼ਾਨਿਸਤਾਨ ’ਚੋਂ ਅਮਰੀਕੀ ਫੌਜਾਂ ਨੂੰ ਵਾਪਸ ਸੱਦਣ ਦਾ ਉਨ੍ਹਾਂ ਦਾ ਫੈਸਲਾ ਬਿਲਕੁਲ ਸਹੀ ਸੀ ਤੇ ਉਹ ਅੱਜ ਵੀ ਆਪਣੇ ਇਸ ਫੈਸਲੇ ’ਤੇ ਕਾਇਮ ਹਨ।

RELATED ARTICLES
POPULAR POSTS